ਭਦੌੜ/ਸ਼ਹਿਣਾ 4 ਮਾਰਚ (ਸਾਹਿਬ ਸੰਧੂ) ਕਸ਼ਬਾ ਭਦੌੜ ਦੇ ਭੀੜ ਭਾੜ ਇਲਾਕਾ ਤਿੰਨ ਕੋਣੀ ਤੇ ਇੱਕ ਤੇਜ਼ ਰਫਤਾਰ ਬੱਸ ਨੇ ਇੱਕ ਮੋਟਰਸਾਇਕਲ ਸਵਾਰ ਨੂੰ ਫੇਟ ਮਾਰ ਦਿੱਤੀ। ਜਿਸ ਵਿੱਚ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ ਹੋ ਗਿਆ ਤੇ ਨਾਲ ਬੈਠੇ ਇੱਕ ਛੋਟੇ ਬੱਚੇ ਅਤੇ ਇੱਕ ਔਰਤ ਦੇ ਮਾਮੂਲੀ ਸੱਟਾ ਲੱਗੀਆਂ।
ਇਹ ਹਾਦਸਾ ਭਦੌੜ ਦੇ ਐਸ. ਡੀ. ਐਫ. ਸੀ ਬੈਂਕ ਕੋਲ ਵਾਪਰਿਆ ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਖਾਂ ਪੁੱਤਰ ਸੁੱਖਾਂ ਖਾਂ ਵਾਸੀ ਬਾਲਿਆਂਵਾਲੀ ਮੋਟਰਸਾਇਕਲ ਤੇ ਭਦੌੜ ਆਪਣੇ ਨਾਨਕਾ ਘਰ ਤੋਂ ਪਤਨੀ ਬੱਚੇ ਸਮੇਤ ਪਿੰਡ ਨੂੰ ਜਾ ਰਿਹਾ ਸੀ ਤਾਂ ਸਥਾਨਕ ਤਿੰਨ ਕੋਣੀ ਤੇ ਬੱਸ ਸਟੈਂਡ ਤੋਂ ਤੇਜ਼ ਰਫਤਾਰ ਆ ਰਹੀ ਇੱਕ ਮਿੰਨੀ ਬੱਸ ਨੇ ਉਕਤ ਮੋਟਰਸਾਇਕਲ ਸਵਾਰ ਨੂੰ ਫੇਟ ਮਾਰ ਦਿੱਤੀ। ਇਹ ਹਾਦਸਾ ਏਨਾ ਜਬਰਦਸਤ ਸੀ ਕਿ ਪੁਰਾ ਮੋਟਰਸਾਇਕਲ ਬੱਸ ਦੇ ਥੱਲੇ ਵੜ ਗਿਆ। ਮੌਕੇ ਤੇ ਪਹੁੰਚੀ ਭਦੌੜ ਪੁਲਿਸ ਨੇ ਵਾਰਸਾਂ ਦੇ ਹਵਾਲੇ ਨਾਲ ਉਕਤ ਬੱਸ ਡਰਾਇਵਰ ਵਿਰੁੱਧ ਮਾਮਲਾ ਦਰਜ਼ ਕਰੇ ਜਾਣ ਦੀ ਗੱਲ ਆਖੀ ਜਾ ਸੀ। ਡਰਾਇਵਰ ਮੌਕੇ ਤੋਂ ਫਰਾਰ ਸੀ।
Post a Comment