ਨਾਭਾ 5 ਮਾਰਚ ( ਜਸਬੀਰ ਸਿੰਘ ਸੇਠੀ )-ਅੱਜ ਸਵੇਰੇ ਨਾਭਾ ਦੀ ਮੈਹਸ ਬੀੜ ਵਿਖੇ ਇੱਕ ਦਰੱਖਤ ਲਟਕਦੀ ਨੌਜਵਾਨ ਲੜਕੇ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਬੀੜ ਵਿਚੋਂ ¦ਘਣ ਵਾਲੇ ਕਿਸੇ ਵਿਅਕਤੀ ਵੱਲੋਂ ਪੁਲਿਸ ਨੂੰ ਸੂਚਨਾਂ ਦਿੱਤੀ ਗਈ ਕਿ ਨਹਿਰ ਦੇ ਨਾਲ ਦਰੱਖਤ ਤੇ ਇੱਕ ਨੌਜਵਾਨ ਲੜਕੇ ਦੀ ਲਾਸ਼ ਲਟਕ ਰਹੀ ਹੈ ਜਿਸ ਤੇ ਤੁਰੰਤ ਡੀ.ਐਸ.ਪੀ ਨਾਭਾ ਰਾਜਵਿੰਦਰ ਸਿੰਘ ਸੋਹਲ, ਐਸ.ਐਚ.ਓ ਕੋਤਵਾਲੀ ਹੇਮੰਤ ਸ਼ਰਮਾ ਅਤੇ ਐਸ.ਐਚ.ਓ ਜਸਵੰਤ ਸਿੰਘ ਮਾਂਗਟ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ। ਤਫਤੀਸ਼ ਤੋਂ ਬਾਅਦ ਉਕਤ ਮ੍ਰਿਤਕ ਦੀ ਪਹਿਚਾਣ ਅਮਰ ਸਿੰਘ(26) ਪੁੱਤਰ ਭਗਵਾਨ ਦਾਸ ਵਾਸੀ ਸੰਤਨਗਰ ਨਾਭਾ ਵੱਜੋਂ ਹੋਈ ਹੈ। ਜਿਕਰਯੋਗ ਹੈ ਕਿ ਮ੍ਰਿਤਕ ਪਹਿਲਾਂ ਹੀ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਪਰਿਵਾਰ ਵੱਲੋਂ ਉਸਦਾ ਇਲਾਜ ਵੀ ਕਰਵਾਇਆ ਗਿਆ ਸੀ ਅਤੇ ਮ੍ਰਿਤਕ ਦਾ ਵਿਆਹ 9ਮਹੀਨੇ ਪਹਿਲਾਂ ਹੀ ਹੋਇਆ ਸੀ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਭਗਵਾਨ ਦਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਕੱਲ ਦੁਪਹਿਰ ਢਾਈ ਵਜੇ ਤੋਂ ਬਾਅਦ ਨਹੀਂ ਦਿਖਾਈ ਦਿੱਤਾ ਜਿਸ ਦੀ ਸਾਰੀ ਰਾਤ ਭਾਲ ਕੀਤੀ ਗਈ ਪਰ ਅੱਜ ਸਵੇਰੇ ਹੀ ਇਸ ਘਟਨਾਂ ਸਬੰਧੀ ਪਤਾ ਲੱਗਾ। ਉਨ•ਾਂ ਕਿਹਾ ਕਿ ਅਮਰ ਸਿੰਘ ਕਾਫੀ ਸਮੇਂ ਤੋਂ ਦਿਮਾਗੀ ਤੌਰ ਪਰੇਸ਼ਾਨ ਸੀ ਅਤੇ ਕੁਝ ਮਹੀਨੇ ਪਹਿਲਾਂ ਬਿਨ•ਾਂ ਦੱਸੇ ਘਰੋਂ ਚਲਾ ਗਿਆ ਸੀ ਅਤੇ ਬਾਅਦ ਵਿੱਚ ਕਈ ਮਹੀਨੇ ਬਾਅਦ ਆਪਣੇ ਆਪ ਵਾਪਿਸ ਆ ਗਿਆ ਸੀ। ਇਸ ਸਬੰਧੀ ਘਟਨਾਂ ਸਥਲ ਤੇ ਪਹੁੰਚੇ ਡੀ.ਐਸ.ਪੀ ਨਾਭਾ ਰਾਜਵਿੰਦਰ ਸਿੰਘ ਸੋਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਢਲੀ ਜਾਂਚ ਵਿੱਚ ਨੌਜਵਾਨ ਵੱਲੋਂ ਖੁਦਕਸ਼ੀ ਕਰਨ ਦਾ ਮਾਮਲਾ ਜਾਪਦਾ ਹੈ । ਉਨ•ਾਂ ਕਿਹਾ ਕਿ ਪੁਿਲਸ ਵੱਲੋਂ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਬੋਰਡ ਤੋਂ ਕਰਵਾਇਆ ਜਾਵੇਗਾ ਜਿਸ ਦੀ ਰਿਪੋਰਟ ਤੋਂ ਬਾਅਦ ਸਾਰਾ ਕੁਝ ਸਾਫ ਹੋਵੇਗਾ।
ਨਾਭਾ ਦੀ ਮੈਹਸ ਗੇਟ ਵਿਖੇ ਘਟਨਾਂਸਥਲ ਦਾ ਜਾਇਜਾ ਲੈਂਦੇ ਹੋਏ ਪੁਿਲਸ ਅਧਿਕਾਰੀ। 5 ਸੇਠੀ 02

Post a Comment