ਨਾਭਾ 5 ਮਾਰਚ ( ਜਸਬੀਰ ਸਿੰਘ ਸੇਠੀ )-ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਭਗਵਾਨ ਸ਼ਿਵ ਨਾਲ ਸਬੰਧਤ ਮਹਾ ਸਿਵਰਾਤਰੀ ਦਾ ਤਿਉਹਾਰ ਸਥਾਨਕ ਮੈਹਸ ਗੇਟ ਸਥਿਤ ਡੇਰਾ ਮੋਤੀ ਪੁਰਾ ਵਿਖੇ ਸਿਵ ਭਗਤਾਂ ਵੱਲੋਂ ਬਹੁਤ ਧੁੱਮਧਾਮ ਨਾਲ ਮਨਾਇਆ ਜਾਵੇਗਾ। ਮੰਦਿਰ ਕਮੇਟੀ ਦੇ ਪ੍ਰਧਾਨ ਬ੍ਰਿਸ਼ਭਾਨ ਨੇ ਦੱਸਿਆ ਕਿ 10 ਮਾਰਚ ਨੂੰ ਮੰਦਰ ਵਿੱਚ ਕੇਵਲ ਕ੍ਰਿਸ਼ਨ ਜਿੰਦਲ ਐਂਡ ਪਾਰਟੀ ਵੱਲੋਂ ਸਿਵ ਮਹਿਮਾਂ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਸਵੇਰੇ 5 ਵਜੇ ਤੋਂ ਦੇਰ ਰਾਤ ਤੱਕ ਵਰਤ ਵਾਲੇ ਪਕੌੜੇ ਅਤੇ ਖੀਰ ਆਦਿ ਦਾ ਭੰਡਾਰਾ ਲਗਾਇਆ ਜਾਵੇਗਾ। ਇਸ ਦਿਨ ਸ਼ਿਵ ਮੰਦਿਰ ਵਿੱਚ ਰੰਗ ਬਰੰਗੀਆਂ ਰੋਸ਼ਨੀ ਨਾਲ ਦੀਪ ਮਾਲਾ ਕੀਤੀ ਜਾਵੇਗੀ।

Post a Comment