ਨਾਭਾ 1 ਮਾਰਚ (ਜਸਬੀਰ ਸਿੰਘ ਸੇਠੀ) – ਅ¤ਜ ਐਲ.ਆਈ.ਸੀ. ਏਜੰਟ ਯੂਨੀਅਨ ਦੇ ਸ¤ਦੇ ਤਹਿਤ ਨਾਭਾ ਦੇ ਐਲ.ਆਈ.ਸੀ. ਦਫਤਰ ਬਾਹਰ ਏਜੰਟਾਂ ਵ¤ਲੋਂ ਹ¤ਕੀਂ ਮੰਗਾਂ ਨੂੰ ਲੈਕੇ ਕਰਨੈਲ ਸਿੰਘ ਸਕਰਾਲੀ ਦੀ ਅਗਵਾਈ ਵਿ¤ਚ ਗੇਟ ਰੈਲੀ ਕਰਕੇ ਰੋਸ਼ ਮੁਜ਼ਾਹਰਾ ਕੀਤਾ ਗਿਆ। ਇਕ¤ਤਰ ਏਜੰਟਾਂ ਨੂੰ ਸੰਬੋਧਨ ਕਰਦਿਆਂ ਸਕਰਾਲੀ ਨੇ ਕਿਹਾ ਕਿ ਜੋ ਸਾਲ 2008 ਵਿਚ ਦਵਿੰਦਰ ਸਵਰੂਪ ਕਮੇਟੀ ਵ¤ਲੋਂ ਪਾਰਲੀਮੈਂਟ ਵਿ¤ਚ ਮਤਾ ਭੇਜਿਆ ਗਿਆ ਸੀ, ਉਸਨੂੰ ਤੁਰੰਤ ਰ¤ਦ ਕੀਤਾ ਜਾਵੇ ਕਿਉਂ ਜੋ ਉਹ ਮਤਾ ਐਸ.ਆਈ.ਸੀ. ਏਜੰਟਾਂ ਦੇ ਨਾਲ ਸਰਾਸਰ ਧ¤ਕੇਸਾਹੀ ਹੈ। ਉਨ•ਾਂ ਕਿਹਾ ਕਿ ਐਲ.ਆਈ.ਸੀ. ਅ¤ਜ ਦੇਸ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿ¤ਚ ਆਪਣਾ ਨਾਮ ਕਮਾ ਚੁ¤ਕੀ ਹੈ ਜੋ ਕਿ ਏਜੰਟ ਭਾਈਚਾਰੇ ਦੀ ਮੇਹਨਤ ਦਾ ਨਤੀਜਾ ਹੈ, ਇਸ ਦੇ ਬਾਵਜੂਦ ਦਵਿੰਦਰ ਸਵਰੂਪ ਕਮੇਟੀ ਵ¤ਲੋਂ ਏਜੰਟਾਂ ਦਾ ਕਮਿਸ਼ਨ ਬੰਦ ਕਰਨ ਲਈ ਉਸ ਮਤੇ ਵਿ¤ਚ ਲਿਖਿਆ ਗਿਆ ਹੈ ਜਦੋਂ ਕਿ ਏਜੰਟ ਮਿਲਣ ਵਾਲੇ ਕਮਿਸ਼ਨ ਦੇ ਸਹਾਰੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ•ਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਏਜੰਟ ਯੂਨੀਅਨ ਦੀਆਂ ਮੰਗਾਂ ਵ¤ਲ ਜਲਦ ਧਿਆਨ ਨਾ ਦਿ¤ਤਾ ਗਿਆ ਤਾਂ ਯੂਨੀਅਨ ਆਲ ਇੰਡੀਆ ਪ¤ਧਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਜਿਸਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਅ¤ਜ ਦੇ ਰੋਸ਼ ਮੁਜ਼ਾਹਰੇ ਵਿ¤ਚ ਬਲਵਿੰਦਰ ਸਿੰਘ ਪਹਾੜਪੁਰ, ਪਰਮਜੀਤ ਸਿੰਘ ਥੂਹੀ ਪ੍ਰਧਾਨ, ਹਰਮੇਸ ਸਿੰਘ ਚਹਿਲ, ਗਿਆਨ ਸਿੰਘ ਲੋਪੇ , ਕੁਲਦੀਪ ਸਿੰਘ ਵਾਲੀਆ, ਅ¤ਛਰ ਸਿੰਘ, ਅਮਰੀਕ ਸਿੰਘ ਬਿਨਾਂਹੇੜੀ,ਫਫ ਤੋਂ ਇਲਾਵਾ ਨਾਭਾ ਬਰਾਂਚ ਅਧੀਨ ਕੰਮ ਕਰਦੇ ਸਮੁ¤ਚਾ ਏਜੰਟ ਭਾਈਚਾਰਾ ਹਾਜ਼ਰ ਸੀ।
: ਐਲ.ਆਈ.ਸੀ ਦਫਤਰ ਨਾਭਾ ਅੱਗੇ ਰੋਸ਼ ਮੁਜਾਹਰਾ ਕਰਦੇ ਹੌਏ ਏਜੰਟ। ਫੋਟੋ ਰਾਜਿੰਦਰ ਸਿੰਘ ਕਪੂਰ 01ਕਪੂਰ02


Post a Comment