ਪਟਿਆਲਾ, 24 ਮਾਰਚ /ਪਟਵਾਰੀ/ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਮੈਡੀਕਲ ਖੋਜ ਤੇ ਸਿੱਖਿਆ ਬਾਰੇ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਕਿਹਾ ਹੈ ਕਿ ਕੇਂਦਰ ਵਿੱਚਲੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਪੰਜਾਬ ਦੀ ਮਦਦ ਕਰਨ ਤੋਂ ਹਮੇਸ਼ਾ ਹੱਥ ਪਿਛਾਂਹ ਖਿੱਚੇ ਹਨ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਅੰਦਰ ਪ੍ਰਾਪਰਟੀ ਟੈਕਸ ਲਗਾਉਣਾ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਦੀ ਬਾਂਹ ਮਰੋੜਨ ਦਾ ਨਤੀਜਾ ਹੈ। ਸ੍ਰੀ ਚੂਨੀ ਲਾਲ ਭਗਤ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਨਵਨਿਯੁਕਤ ਸੂਬਾ ਸਕੱਤਰ ਸ. ਗੁਰਤੇਜ ਸਿੰਘ ਢਿੱਲੋਂ ਨੂੰ ਵਿਸ਼ੇਸ਼ ਤੌਰ ’ਤੇ ਅਸ਼ੀਰਵਾਦ ਅਤੇ ਵਧਾਈ ਦੇਣ ਉਨ•ਾਂ ਦੇ ਗ੍ਰਹਿ ਵਿਖੇ ਪੁੱਜੇ ਹੋਏ ਸਨ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਾਪਰਟੀ ਟੈਕਸ ਦਾ ਆਮ ਲੋਕਾਂ ’ਤੇ ਵਾਧੂ ਬੋਝ ਨਹੀਂ ਪੈਣ ਦੇਵੇਗੀ ਤੇ ਇਸ ਟੈਕਸ ’ਚ ਇਕਸਾਰਤਾ ਰੱਖੀ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਟੈਕਸ ਸਬੰਧੀ ਸ਼ਹਿਰਾਂ ਨੂੰ ਜੋਨਾਂ ਵਿੱਚ ਵੰਡਕੇ ਹੀ ਇਸਦੀ ਅਸੈਸਮੈਂਟ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਅੰਤਮ ਫੈਸਲਾ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਕਮੇਟੀ ਵੱਲੋਂ ਲਿਆ ਜਾਵੇਗਾ ਤਾਂ ਜੋ ਆਮ ਲੋਕਾਂ ’ਤੇ ਘੱਟ ਤੋਂ ਘੱਟ ਆਰਥਿਕ ਬੋਝ ਪਵੇ। ਲੋਕਾਂ ਵੱਲੋਂ ਇਸ ਟੈਕਸ ਦੇ ਕੀਤੇ ਜਾ ਰਹੇ ਵਿਰੋਧ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜੁਆਬ ’ਚ ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਥੋਪੇ ਗਏ ਫੈਸਲੇ ਤਹਿਤ ਹੀ ਇਹ ਟੈਕਸ ਲਗਾਉਣਾ ਪੈ ਰਿਹਾ ਹੈ ਪ੍ਰੰਤੂ ਇਸ ਟੈਕਸ ਦਾ ਵਾਧੂ ਬੋਝ ਲੋਕਾਂ ’ਤੇ ਨਹੀਂ ਪਾਇਆ ਜਾਵੇਗਾ ਸਗੋਂ ਸਰਕਾਰ ਇਸ ਟੈਕਸ ਨੂੰ ਆਪਣੇ ਸਾਧਨਾਂ ਉਪਰ ਝੱਲੇਗੀ।ਸ੍ਰੀ ਭਗਤ ਨੇ ਹੋਰ ਕਿਹਾ ਕਿ ਪੰਜਾਬ ਦੇ ਸ਼ਹਿਰੀ ਵਿਕਾਸ ਲਈ ਕੇਂਦਰ ਸਰਕਾਰ ਤੋਂ ਰਾਜ ਨੂੰ ਮਿਲਣ ਵਾਲੇ 1400 ਕਰੋੜ ਰੁਪਏ ’ਚੋਂ ਕੇਵਲ 400 ਕਰੋੜ ਰੁਪਿਆ ਹੀ ਮਿਲਿਆ ਹੈ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਆਪਣੇ ਬਜਟ ’ਚ ਸ਼ਹਿਰੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ ਜਿਸ ਕਾਰਨ ਰਾਜ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ’ਚ ਰੁਕੇ ਹੋਏ ਵਿਕਾਸ ਕਾਰਜਾਂ ’ਚ ਤੇਜੀ ਆਵੇਗੀ। ਉਨ•ਾਂ ਦੱਸਿਆ ਕਿ ਸ਼ਹਿਰੀ ਵਿਕਾਸ ਲਈ ਬਜਟ ’ਚ232.19 ਫੀਸਦੀ ਰਕਮ ਦਾ ਵਾਧਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਇਸ ਵਾਰ ਦਾ ਪੰਜਾਬ ਦਾ ਬਜਟ ਪੂਰੀ ਤਰ•ਾਂ ਲੋਕ ਪੱਖੀ ਹੈ ਜਿਸ ’ਚ ਅਨੁਸੂਚਿਤ ਜਾਤਾਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਵੀ ਵਿਸ਼ੇਸ਼ ਤੌਰ ’ਤੇ ਪਿਛਲੀ ਵਾਰ ਨਾਲੋਂ 37 ਫੀਸਦੀ ਵਾਧਾ ਕੀਤਾ ਗਿਆ ਹੈ।ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜੁਆਬ ’ਚ ਸ੍ਰੀ ਭਗਤ ਨੇ ਦੱਸਿਆ ਕਿ ਸਰਕਾਰ ਨੇ ਵੱਖ-ਵੱਖ ਰੋਗਾਂ ਦੇ ਵਿਸ਼ੇਸ਼ ਮਾਹਰ ਡਾਕਟਰਾਂ ਦੀ ਭਰਤੀ ਅਤੇ ਸਿਖਲਾਈ ਦੇ ਪ੍ਰਬੰਧ ਕੀਤੇ ਹਨ। ਉਨ•ਾਂ ਦੱਸਿਆ ਕਿ ਫਰੀਦਕੋਟ ਵਿਖੇ ਕੈਂਸਰ ਯੂਨਿਟ ਦੀ ਤਰਜ ’ਤੇ ਹੀ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਵੀ ਕੈਂਸਰ ਦੇ ਇਲਾਜ ਦੇ ਵਿਸ਼ੇਸ਼ ਯੂਨਿਟ ਚਾਲੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮਾਲਵਾ ਵਿੱਚ ਵੀ ਕੈਂਸਰ ਦੇ ਇਲਾਜ ਲਈ ਇਕ ਵਿਸ਼ੇਸ਼ ਹਸਪਤਾਲ ਜਲਦ ਖੋਲਿ•ਆ ਜਾ ਰਿਹਾ ਹੈ ਅਤੇ ਇਸ ਭਿਆਨਕ ਬਿਮਾਰੀ ਦੇ ਇਲਾਜ ਲਈ ਵਿਸ਼ੇਸ਼ ਫੰਡ ਵੀ ਜੁਟਾਏ ਜਾ ਰਹੇ ਹਨ। ਭਾਜਪਾ ਦੇ ਨਵਨਿਯੁਕਤ ਸਕੱਤਰ ਸ. ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਉਹ ਭਾਜਪਾ ਹਾਈ ਕਮਾਂਡ ਵੱਲੋਂ ਸੌਂਪੀ ਇਸ ਜ਼ਿੰਮੇਵਾਰੀ ’ਤੇ ਸਮੁਚੀ ਕੇਂਦਰੀ ਅਤੇ ਪੰਜਾਬ ਦੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਨ, ਉਥੇ ਹੀ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਦੌਰਾਨ ਭਾਜਪਾ ਦੇ ਸੂਬਾ ਸਕੱਤਰ ਸ੍ਰੀ ਰਾਜ ਕੁਮਾਰ ਪਾਠੀ, ਭਾਜਪਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਅਰੁਣ ਗੁਪਤਾ, ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਇੰਦਰਮੋਹਨ ਸਿੰਘ ਬਜਾਜ, ਡਿਪਟੀ ਮੇਅਰ ਸ੍ਰੀ ਹਰਿੰਦਰ ਕੋਹਲੀ, ਕੌਂਸਲਰ ਸ੍ਰੀ ਬਲਵੰਤ ਰਾਇ, ਸ੍ਰੀ ਮਨੋਜ ਸਿੰਗੋਨਾ ਭਾਜਪਾ ਜ਼ਿਲ•ਾ ਸਕੱਤਰ, ਸ੍ਰੀ ਅਨਿਲ ਬਜਾਜ ਸਾਬਕਾ ਸੀਨੀਅਰ ਡਿਪਟੀ ਮੇਅਰ, ਸ੍ਰੀ ਐਸ ਕੇ ਦੇਵ ਸੂਬਾ ਪ੍ਰਧਾਨ ਐਨ ਜੀ ਓ ਸੈਲ ਭਾਜਪਾ, ਕੌਂਸਲਰ ਰੁਲਦਾ ਸਿੰਘ, ਮੇਹਰ ਚੰਦ ਬੱਤਰਾ ਜ਼ਿਲ•ਾ ਸਕੱਤਰ, ਸੁਨੀਲ ਹੈਪੀ ਜ਼ਿਲ•ਾ ਉਪ ਪ੍ਰਧਾਨ ਵਪਾਰ ਸੈਲ, ਮੰਗਾ ਸਿੰਘ ਟਾਂਕ ਜ਼ਿਲ•ਾ ਸਕੱਤਰ, ਗਿਰਧਾਰੀ ਲਾਲ, ਰਜੇਸ਼ ਕਨੋਜੀਆ, ਘੱਟ ਗਿਣਤੀ ਮੋਰਚਾ ਜ਼ਿਲ•ਾ ਪ੍ਰਧਾਨ ਰਾਜ ਕੁਮਾਰ ਪੰਮੀ, ਸੰਜੀਵ ਧਿਮਾਨ, ਯੂਥ ਆਗੂ ਸੰਜੀਵ ਭਾਰਦਵਾਜ, ਮਹੇਸ਼ ਕਨੋਜੀਆ, ਨਸੀਬ ਸਿੰਘ ਉਪ ਪ੍ਰਧਾਨ ਬੀ ਸੀ ਸੈਲ, ਕ੍ਰਿਸ਼ਨ ਸਿੰਘ ਮੰਡਲ ਪ੍ਰਧਾਨ ਭਾਜਪਾ ਘਨੌਰ, ਰਮਨਦੀਪ ਸਿੰਘ ਜ਼ਿਲ•ਾ ਪ੍ਰਧਾਨ ਮਨੁੱਖੀ ਅਧਿਕਾਰ ਸੈਲ ਪਟਿਆਲਾ, ਤਜਿੰਦਰ ਸਿੰਘ ਲਚਕਾਣੀ ਉਪ ਪ੍ਰਧਾਨ ਮਨੁੱਖੀ ਅਧਿਕਾਰ ਸੈਲ ਪਟਿਆਲਾ ਦਿਹਾਤੀ, ਸਵਰਨ ਸਿੰਘ ਸੰਧੂ ਜ਼ਿਲ•ਾ ਪ੍ਰਧਾਨ ਮਨੁੱਖੀ ਅਧਿਕਾਰ ਸੈਲ ਪਟਿਆਲਾ ਦਿਹਾਤੀ, ਰਜਿੰਦਰ ਸਿੰਘ ਮੰਡਲ ਪ੍ਰਧਾਨ ਬਹਾਦਰਗੜ•, ਜੈਪਾਲ ਸਿੰਘ, ਸ੍ਰੀ ਮਨੋਜ ਕੁਮਾਰ ਜਗਦੀਸ਼ ਜਿਊਲਰਜ, ਸ. ਸੁਖਜੀਤ ਸਿੰਘ ਬਘੌਰਾ ਸਮੇਤ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਹੋਰ ਆਗੂ ਵੀ ਮੌਜੂਦ ਸਨ।

Post a Comment