ਪਟਿਆਲਾ, 24 ਮਾਰਚ /ਪਟਵਾਰੀ/ ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਬਲੀਦਾਨ ਕਰਨ ਵਾਲੇ ਦੇਸ਼ ਭਗਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਪਟਿਆਲਆ ਵਿਖੇ ਇਨਕਲਾਬੀ ਨੌਜਵਾਨ ਸਭਾ (ਰਜਿ.) ਵੱਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸਭਾ ਦੇ ਪ੍ਰਧਾਨ ਜਰਨੈਲ ਸਿੰਘ ਮਨੂੰ ਦੀ ਅਗਵਾਈ ਵਿਚ ਮਨਾਏ ਗਏ ਸ਼ਹੀਦੀ ਦਿਵਸ ਮੌਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ, ਸ਼ਹੀਦ ਭਗਤ ਸਿੰਘ ਪਾਰਕ ਨੂੰ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ। ਉਸ ਦੇ ਨਾਲ ਹੀ ਅਤੁੱਟ ¦ਗਰ ਲਗਾਇਆ ਗਿਆ ਅਤੇ ਸ਼ਾਮ ਦੇ ਸਮੇਂ ਘਲੌੜੀ ਗੇਟ ਵਿਖੇ ਸਥਿਤ ਸ਼ਹੀਦੀ ਭਗਤ ਸਿੰਘ ਦੇ ਬੁੱਤ ਅੱਗੇ ਬੜੀ ਸ਼ਰਧਾ ਨਾਲ ਦੀਵੇ ਜਗਾ ਕੇ ਅਤੇ ਫੁੱਲ ਭੇਂਟ ਕਰਕੇ ਸ਼ਹੀਦਾਂ ਨੂੰ ਦਿਲੋਂ ਯਾਦ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਤੋਂ ਅਲਾਵਾ ਦਰਜਨ ਭਰ ਗਰਮ ਹਵਾ ਦੇ ਗੁਬਾਰੇ ਵੀ ਰਾਤ ਦੇ ਹਨ•ੇਰੇ ਵਿਚ ਆਸਮਾਨ ਵਿਚ ਛੱਡੇ ਗਏ। ਇਨਕਲਾਬੀ ਨੌਜਵਾਨ ਸਭਾ ਵੱਲੋਂ ਮਨਾਏ ਇਸ ਸ਼ਹੀਦੀ ਦਿਹਾੜੇ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਮੌਕੇ ’ਤੇ ਸ਼ਾਮ ਦੇ ਸਮੇਂ ਸਮਾਜ ਨੂੰ ਚੰਗੀ ਸੇਧ ਦੇਣ ਦੇ ਉਦੇਸ਼ ਨਾਲ ਦੇਸ਼ ਭਗਤੀ, ਔਰਤ ਦੇ ਸਨਮਾਨ, ਨਸ਼ਿਆਂ ਤੇ ਹੋਰ ਬੁਰਾਈਆਂ ਦੇ ਖਾਤਮੇ ’ਤੇ ਆਧਾਰਿਤ ਦੋ ਨੁੱਕੜ ਨਾਟਕਾਂ ਦਾ ਸਫਲ ਆਯੋਜਨ ਵੀ ਕਰਵਾਇਆ ਗਿਆ ਜਿਨ•ਾਂ ਨੂੰ ‘ਪੀਪਲਜ਼ ਥੀਏਟਰ ਅਮਲੋਹ’ ਦੇ ਡਾਇਰੈਕਟਰ ਨਿਰਭੈ ਸਿੰਘ ਧਾਲੀਵਾਲ, ਉਨ•ਾਂ ਦੀ ਪਤਨੀ ਰਾਜਿੰਦਰ ਕੌਰ ਧਾਲੀਵਾਲ ਅਤੇ ਨਵਜੀਵਨ ਜੋਬਨ, ਤੀਰਥ ਸਿੰਘ, ਜਗਦੀਪ, ਪ੍ਰਦੀਪ ਅਤੇ ਹੋਰ ਕਲਾਕਾਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਜਿਸਨੂੰ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਆਨੰਦ ਮਾਣਿਆ। ਇਸ ਮੌਕੇ ’ਤੇ ਥਾਣਾ ਸਬਜ਼ੀ ਮੰਡੀ ਪਟਿਆਲਾ ਦੇ ਐਸ ਐਚ ਓ ਇੰਸਪੈਕਟਰ ਕਰਨੈਲ ਸਿੰਘ, ਸਮਾਜ ਸੇਵਕ ਕੁੰਦਨ ਗੋਗੀਆ, ਜੇ ਐਸ ਪੂਨੀਆ, ਅਸ਼ੋਕ ਵਰਮਾ ਅਤੇ ਹੋਰਾਂ ਨੇ ਇਨਕਲਾਬੀ ਨੌਜਵਾਨ ਸਭਾ ਵੱਲੋਂ ਕਰਵਾਏ ਸਮਾਗਮ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ•ਾਂ ਨੇ ਕਿਹਾ ਕਿ ਨੌਜਵਾਨ ਵੀਰਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਦੇਸ਼ ਭਗਤੀ ਅਤੇ ਸਮਾਜ ਸੇਵਾ ਵੱਲ ਧਿਆਨ ਦੇਣ। ਸਭਾ ਦੇ ਪ੍ਰਧਾਨ ਨੇ ਨੁੱਕੜ ਨਾਟਕ ਦੇ ਕਲਾਕਾਰਾਂ ਦੇ ਸਹਿਯੋਗ ਦੀ ਸਰਾਹਨਾ ਕੀਤੀ ਅਤੇ ਪੇਸ਼ਕਸ਼ ਨੂੰ ਸਮਾਜ ਦੇ ਲੋਕਾਂ ਲਈ ਬਹੁਤ ਹੀ ਪ੍ਰੇਰਿਤ ਕਰਨ ਵਾਲਾ ਦੱਸਿਆ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ’ਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹਰਵਿੰਦਰ ਸਿੰਘ ‘ਗੱਗੀ’, ਡਾ. ਪ੍ਰੇਮ ਸਿੰਘ, ਮਿੰਟੂ, ਰਾਜਪ੍ਰੀਤ, ਪੁਨੀਤ ਕੁਰੀਅਨ, ਪ੍ਰਗਟ ਸਿੰਘ, ਰਵੀਕਾਂਤ, ਸੁਖਵਿੰਦਰ ‘ਸੁੱਖੀ’, ਕਰਨਵੀਰ ਰਾਣਾ, ਬਲਰਾਜ ਸਿੰਘ, ਰਵਿੰਦਰ ਠੁਮਕੀ, ਰਾਹੁਲ ਬਜਾਜ, ਜਸਪਾਲ ਸਿੰਘ ਮਰਾੜਾ ਅਤੇ ਹੋਰ ਵੀ ਹਾਜ਼ਰ ਸਨ।

Post a Comment