ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਸਫਲਸੋਚ )ਸਰਕਾਰ ਵੱਲੋਂ ਕਿਸਾਨਾਂ ਦੀ ਕਣਕ ਦੀ ਖੜੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਦਵਾਈ ਖੇਤੀਬਾੜੀ ਵਿਭਾਗ ਵੱਲੋਂ 50 ਫੀਸਦੀ ਸਬਸਿਡੀ ਤੇ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਉਨ•ਾਂ ਕਿਹਾ ਕਿ ਸਰਕਾਰ ਰਾਜ ਦੇ ਕਿਸਾਨਾਂ ਦੀ ਹਰ ਪ੍ਰਕਾਰ ਨਾਲ ਮਦਦ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੀਡ ਵਿਲੇਜ਼ ਸਕੀਮ ਅਧੀਨ ਕਿਸਾਨਾਂ ਨੂੰ ਕਣਕ ਦਾ ਬੀਜ ਵੀ ਸਬਸਿਡੀ ਤੇ ਉਪਲਬੱਧ ਕਰਵਾਇਆ ਸੀ ਅਤੇ ਅੱਗੇ ਆ ਰਹੇ ਸੀਜਨ ਦੇ ਮੱਦੇਨਜਰ ਸਰਕਾਰ ਨੇ ਗਰਮੀ ਰੁੱਤ ਦੀ ਮੁੰਗੀ ਦੇ ਬੀਜ ਦਾ ਪ੍ਰਬੰਧ ਵੀ ਕੀਤਾ ਹੈ। ਇਸ ਮੌਕੇ ਜ਼ਿਲ•ਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਇਸ ਸਬੰਧੀ ਹੋਰ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਕਿ ਜ਼ਿਲ••ੇ ਵਿ¤ਚ ਕਣਕ ਹੇਠ ਕੁ¤ਲ 2 ਲ¤ਖ 5 ਹਜਾਰ ਹੈਕਟੇਅਰ ਰਕਬੇ ਦੀ ਬਿਜਾਈ ਹੋਈ ਹੈ। ਇਹ ਦੇਖਣ ਵਿਚ ਆਇਆ ਹੈ ਕਿ ਕਣਕ ਦੀਆਂ ਕੁਝ ਗੈਰ ਪ੍ਰਮਾਣਿਤ ਕਿਸਮਾਂ ਜੋ ਕਿਸਾਨਾਂ ਵਲੋਂ ਆਪਣੇ ਪ¤ਧਰ ਤੇ ਬੀਜੀਆਂ ਗਈਆਂ ਸਨ, ਉਨ•ਾਂ ਉ¤ਪਰ ਪੀਲੀ ਕੁੰਗੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਅਤੇ ਖੇਤੀਬਾੜੀ ਵਿਭਾਗ ਪੰਜਾਬ ਵਲੋ ਇਸ ਦੀ ਰੋਕਥਾਮ ਲਈ ਪ੍ਰਾਪੀਕੋਨਾਜੋਲ(ਟਿਲਟ) 25 ਪ੍ਰਤੀਸ਼ਤ, 5000 ਲਿਟਰ ਦਵਾਈ ਦਾ ਪ੍ਰਬੰਧ ਕੀਤਾ ਗਿਆ ਹੈ, ਜੋ 50 ਪ੍ਰਤੀਸ਼ਤ ਸਬਸਿਡੀ ਤੇ ਕਿਸਾਨਾਂ ਨੂੰ ਦਿ¤ਤੀ ਜਾ ਰਹੀ ਹੈ। ਉਨ•ਾਂ ਵਲੋ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੀਲੀ ਕੁੰਗੀ ਦੀ ਰੋਕਥਾਮ ਲਈ ਬਲਾਕ ਪ¤ਧਰ ਤੇ ਖੇਤੀਬਾੜੀ ਅਫ਼ਸਰਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਪੀਲੀ ਕੁੰਗੀ ਤੋ ਗ੍ਰਸਤ ਫਸਲ ਉਪਰ 200 ਮਿ:ਲੀ: ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਪਾ ਕੇ ਇਸ ਦਾ ਛਿੜਕਾਅ ਕਰਨ। ਕਿਸਾਨ ਜਰੂਰਤ ਪੈਣ ਤੇ 15 ਦਿਨਾਂ ਦੇ ਵਕਫੇ ਤੇ ਦੁਬਾਰਾ ਛਿੜਕਾਅ ਕਰ ਸਕਦੇ ਹਨ।ਉਨ•ਾਂ ਇਹ ਵੀ ਦ¤ਸਿਆ ਕਿ ਅੰਨ ਸੁਰ¤ਖਿਆ ਮਿਸ਼ਨ (ਦਾਲਾਂ) ਦੇ ਤਹਿਤ ਜ਼ਿਲ•ੇ ਵਿਚ 30 ਪਿੰਡ ਚੁਣੇ ਗਏ ਹਨ, ਜਿੰਨਾਂ ਵਿਚ 112.50 ਕੁਇੰਟਲ ਬੀਜ 50 ਪ੍ਰਤੀਸ਼ਤ ਸਬਸਿਡੀ ਤੇ ਦਿ¤ਤਾ ਜਾਣਾ ਹੈ।। ਇਸ ਤੋਂ ਬਿਨ•ਾਂ ਦਾਲਾਂ ਦੇ ਬੀਜਾਂ ਨੂੰ ਲਗਾਉਣ ਲਈ ਰਾਈਜੋਬੀਅਮ ਕਲਚਰ ਦਾ ਪ੍ਰਬੰਧ ਵੀ ਜ਼ਿਲ•ਾ ਖੇਤੀਬਾੜੀ ਵਿਭਾਗ ਨੇ ਕੀਤਾ ਹੈ। ਦਾਲ ਬੀਜਾਂ ਨੂੰ ਲਗਾਉਣ ਲਈ ਇਹ ਟੀਕਾ ਮੁਫ਼ਤ ਉਪਲਬੱਧ ਕਰਵਾਇਆ ਜਾਵੇਗਾ। ਇਸ ਟੀਕਾ ਲਗਾਉਣ ਨਾਲ ਦਾਲਾਂ ਵੱਲੋਂ ਖੇਤ ਵਿਚ ਕੁਦਰਤੀ ਤਰੀਕੇ ਨਾਲ ਨਾਈਟ੍ਰੋਜਨ ਜਮਾਂ ਕੀਤੀ ਜਾਂਦੀ ਹੈ ਅਤੇ ਅਗਲੀ ਫਸਲ ਨੂੰ ਯੂਰੀਆਂ ਘੱਟ ਮਾਤਰਾ ਵਿਚ ਪਾਉਣੀ ਪੈਂਦੀ ਹੈ। ਇਸ ਸਬੰਧੀ ਕਿਸਾਨ ਵਧੇਰੇ ਜਾਣਕਾਰੀ ਲਈ ਬਲਾਕ ਪ¤ਧਰ ਤੇ ਖੇਤੀਬਾੜੀ ਅਫ਼ਸਰਾਂ ਨਾਲ ਸੰਪਰਕ ਕਰ ਸਕਦੇ ਹਨ। ਸ: ਬੇਅੰਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਸੀਡ ਵਿਲੇਜ ਸਕੀਮ ਅਧੀਨ 60 ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦਾ ਬੀਜ 50 ਫੀਸਦੀ ਸਬਸਿਡੀ ਤੇ ਦਿੱਤਾ ਗਿਆ ਸੀ। ਇੰਨ•ਾਂ ਪਿੰਡਾਂ ਵਿਚ ਵਿਭਾਗ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ 72 ਕੈਂਪ ਵੀ ਲਗਾ ਚੁੱਕਾ ਹੈ। ਇਸ ਤੋਂ ਬਿਨ•ਾਂ ਕਣਕ ਦੇ ਬੀਜ ਦੇ ਭੰਡਾਰਨ ਲਈ ਵਿਭਾਗ ਜ਼ਿਲ•ੇ ਵਿਚ 125 ਸਟੋਰਬਿਨ ਵੀ ਕਿਸਾਨਾਂ ਨੂੰ ਸਬਸਿਡੀ ਤੇ ਉਪਲਬੱਧ ਕਰਵਾਏਗਾ।

Post a Comment