ਸਮਰਾਲਾ, 25 ਮਾਰਚ ( ਪੱਤਰ ਪ੍ਰੇਰਕ ) : ਇੱਥੋਂ ਨਜ਼ਦੀਕੀ ਪਿੰਡ ਖੀਰਨੀਆਂ ਦੇ ਬਾਬਾ ਮਸਤਪੁਰੀ ਸਪੋਰਟਸ ਕਲੱਬ ਵੱਲੋਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦੋ ਰੋਜ਼ਾ ਖੀਰੇ ਦੁੱਗੇ ਅਤੇ ਬਲਦਾਂ ਦੀਆਂ ਦੌੜਾਂ ਕਰਵਾਈਆਂ ਗਈਆਂ । ਜਿਸ ਦਾ ਉਦਘਾਟਨ ਉ੍ਯੱਘੇ ਸਮਾਜਸੇਵੀ ਸ: ਗੁਰਦੇਵ ਸਿੰਘ (ਉਟਾਲਾਂ ਵਾਲੇ) ਨੇ ਕੀਤਾ । ਇਸ ਖੀਰੇ ਦੁੱਗੇ ਦੀਆਂ ਦੌੜਾਂ ਵਿਚ ਸੁੱਖਾ ਨਾਗਰਾ ਪਹਿਲੇ, ਗਿਆਨ ਸਿੰਘ ਉਚਾ ਪਿੰਡ ਦੂਜੇ, ਨਿਰਮਲ ਸਿੰਘ ਸਰਵਰਪੁਰ ਤੀਸਰੇ, ਹਰਨੇਕ ਸਿੰਘ ਕਰਤਾਰਪੁਰ ਬੀ ਚੌਥੇ, ਗੁਰਨੂਰ ਸਿੰਘ ਏ ਸੈਂਪਲੀ ਪੰਜਵੇਂ ਸਥਾਨ ਤੇ ਰਹੇ । ਇਸੇ ਤਰ•ਾਂ ਬੈਲ ਗੱਡੀਆਂ ਦੀਆਂ ਦੌੜਾਂ ਵਿਚ ਮਨਜੀਤ ਸਿੰਘ ਸਾਨੀਪੁਰ ਦੀ ਗੱਡੀ ਪਹਿਲੇ ਨੰਬਰ ਤੇ ਰਹੀ, ਜਦਕਿ ਨਰਿੰਦਰ ਸਿੰਘ ਸਰਪੰਚ ਕਾਈਨੌਰ ਦੂਸਰੇ, ਦਵਿੰਦਰ ਸਿੰਘ ਕੋਹਾੜਾ ਤੀਸਰੇ, ਜਸਵਿੰਦਰ ਸਿੰਘ ਹੇੜੀਆਂ ਚੌਥੇ ਅਤੇ ਜਗਤਾਰ ਸਿੰਘ ਨੰਬਰਦਾਰ ਬਾਰਸੰਢਾ ਪੰਜਵੇ ਸਥਾਨ ਤੇ ਰਹੀਆਂ । ਇਸ ਮੌਕੇ ਤੇ ਖੀਰੇ ਦੁੱਗੇ ਅਤੇ ਬੈਲ ਗੱਡੀਆਂ ਨੂੰ ਕ੍ਰਮਵਾਰ ਨਗਦ ਇਨਾਮ ਅਤੇ ਝੁੱਲਾਂ ਦੀ ਜੋੜੀਆਂ ਦਿੱਤੀਆਂ ਗਈਆਂ । ਇਨਾਮਾਂ ਦੀ ਵੰਡ ਈਸ਼ਰ ਸਿੰਘ ਸਾਬਕਾ ਮੰਤਰੀ ਪੰਜਾਬ, ਭਗਵਾਨ ਸਿੰਘ ਰੁਪਾਲੋਂ ਚੇਅਰਮੈਨ ਬਲਾਕ ਸੰਮਤੀ, ਸੁਖਵੀਰ ਸਿੰਘ ਪੱਪੀ ਪੀ.ਏ. ਆਦਿ ਨੇ ਕੀਤੀ । ਇਸ ਖੇਡ ਮੇਲੇ ਦੀ ਰੈਫਰੀ ਦੀ ਭੂਮਿਕਾ ਗੁਰਮੇਲ ਸਿੰਘ ਝੱਲੀਆਂ ਵਾਲਿਆਂ ਨੇ ਬਾਖੂਬੀ ਨਿਭਾਈ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲਵੀ ਢਿੱਲੋਂ ਰਾਜਸੀ ਸਕੱਤਰ ਐਮ.ਐਲ.ਏ.ਸਮਰਾਲਾ, ਰਮਨ ਬਹਿਲੋਲਪੁਰ ਯੂਥ ਆਗੂ, ਸੰਨੀ ਦੂਆ, ਜਗਤਾਰ ਸਿੰਘ ਬੌਂਦਲੀ, ਸਿੰਗਾਰਾ ਸਿੰਘ ਸਰਵਰਪੁਰ, ਨਿਰਮਲ ਸਿੰਘ ਨਿੰਮਾ, ਤੋਂ ਇਲਾਵਾ ਕਲੱਬ ਦੇ ਅਹੁਦੇਦਾਰਾਂ ਵਿਚੋਂ ਸਰਬਜੀਤ ਸਿੰਘ ਖੀਰਨੀਆਂ, ਕੁਲਦੀਪ ਸਿੰਘ, ਪਲਵਿੰਦਰ ਸਿੰਘ ਘੋਲਾ, ਦਰਸ਼ਨ ਸਿੰਘ ਬਾਰਾ, ਆਦਿ ਸ਼ਾਮਲ ਸਨ ।

Post a Comment