ਸ਼ਾਹਕੋਟ, 25 ਮਾਰਚ (ਸਚਦੇਵਾ) ਕ੍ਰਿਸ਼ਚਨ ਭਾਈਚਾਰੇ ਵੱਲੋਂ ‘ਗੁਡ ਫਰਾਏ ਡੇ’ ਦੇ ਸਬੰਧ ਵਿੱਚ ਨਜ਼ਦੀਕੀ ਪਿੰਡ ਰਾਮਪੁਰ ਦੇ ਨਵਾਂ ਰੁਹਾਨੀ ਪ੍ਰਾਥਨਾ ਭਵਨ ਤੋਂ ਪਾਸਟਰ ਵੀਰ ਸਿੰਘ ਦੀ ਅਗਵਾਈ ‘ਚ ਵਿਸ਼ਾਲ ਸ਼ੌਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਇਹ ਸ਼ੌਭਾ ਯਾਤਰਾ ਪਿੰਡ ਰਾਮਪੁਰ ਭਵਨ ਤੋਂ ਸ਼ੁਰੂ ਹੋ ਕੇ ਪਿੰਡ ਸੰਢਾਵਾਲ, ਬੁੱਢਣਵਾਲ, ਸ਼ਾਹਕੋਟ, ਢੰਡੋਵਾਲ, ਨੰਗਲ ਅੰਬੀਆਂ, ਬੱਗਾ ਆਦਿ ਵਿੱਚੋਂ ਦੀ ਹੁੰਦੀ ਹੋਈ ਦੇਰ ਸ਼ਾਮ ਪਿੰਡ ਰਾਮਪੁਰ ਵਿਖੇ ਸਮਾਪਤ ਹੋਈ । ਇਸ ਮੌਕੇ ਸ਼ੌਭਾ ਯਾਤਰਾ ‘ਚ ਸਜਾਈਆਂ ਸੁੰਦਰ ਝਾਕੀਆਂ ਸੌਭਾ ਯਾਤਰਾ ਦੀ ਸ਼ੌਭਾਂ ਨੂੰ ਹੋਰ ਵਧਾ ਰਹੀਆਂ ਸਨ । ਇਸ ਮੌਕੇ ਪਾਸਟਰ ਬਰਨਾਬਾਸ ਨੇ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ । ਸ਼ੌਭਾ ਯਾਤਰਾ ‘ਚ ਸ਼ਾਮਲ ਸੰਗਤਾਂ ਪ੍ਰਭੂ ਦਾ ਗੁਣਗਾਨ ਕਰ ਰਹੀਆਂ ਸਨ । ਇਸ ਮੌਕੇ ਵੱਖ-ਵੱਖ ਥਾਵਾਂ ‘ਤੇ ਸ਼ੌਭਾ ਯਾਤਰਾ ਦਾ ਭਰਵਾ ਸਵਾਗਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਸਟਰ ਵਿਲਸਨ ਜੌਨ ਆਦਰਾਮਾਨ, ਪਾਸਟਰ ਮਾਰਕ ਮੰਗਾ, ਪਾਸਟਰ ਐਲਬਟ, ਪਾਸਟਰ ਰੇਸ਼ਮ, ਪਾਸਟਰ ਸੁੱਚਾ ਸਿੰਘ, ਪਾਸਟਰ ਸੁਰਜੀਤ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕ੍ਰਿਸ਼ਚਨ ਭਾਈਚਾਰੇ ਦੇ ਲੋਕ ਹਾਜ਼ਰ ਸਨ ।
Post a Comment