ਪਿੰਡ ਬੀੜ ਸਿੱਖਾ ਵਾਲੇ ਵਿਖੇ 90 ਫੀਸਦੀ ਵਸੇ ਦਲਿਤ ਪ੍ਰੀਵਾਰ ਪਿਛਲੇ ਤਕਰੀਬਨ 70 ਸਾਲਾ ਤੋ ਰਹਿ ਰਹੇ ਹਨ। ਬੀਤੀ ਇਕ ਮਾਰਚ ਨੂੰ ਮਹਾਰਾਜਾ ਖੀਵਾ ਟਰੱਸਟ ਵੱਲੋ ਰਾਤ ਨੂੰ ਪੁਲਿਸ ਬਲ ਨੇ ਦਲਿਤਾਂ ਤੇ ਦਹਿਸ਼ਤ ਦਾ ਮਾਹੌਲ ਬਣਾਉਣ ਤੇ ਪ੍ਰਸ਼ਾਸ਼ਨ /ਅਧਿਕਾਰੀਆ ਦੀ ਹਾਜਰੀ ਵਿੱਚ ਵੱਸੋ ਵਾਲੀ ਜਗ•ਾਂ ਤੇ ਕਬਜਾ ਕਰਨ ਦੀ ਧਮਕੀ ਦਿੱਤੀੇ ਉਪ੍ਰੋਕਤ ਸਬਦ ਕਿਰਨਜੀਤ ਸਿੰਘ ਗਹਿਰੀ ਪੰਜਾਬ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਵੀ ਭਗਤ ਫਰੀਦਕੋਟ ਨੂੰ ਮੰਗ ਪੱਤਰ ਦਿੰਦਿਆ ਕਿਹਾ ਕਿ ਸਰਕਾਰ ਨੇ ਦਲਿਤਾ ਪ੍ਰੀਵਾਰ ਨੂੰ ਪੰਜ ਪੰਜ ਮਰਲੇ ਦੇਣ ਦੇ ਐਲਾਣ ਅਨੁਸਾਰ ਦਲਿਤਾ ਦੇ ਹੱਕ ਵਿੱਚ ਰੂੜੀਆ ਵਾਲੀ ਜਗ•ਾਂ /ਰਹਾਇਸੀ ਮਕਾਨ/ ਪੰਚਾਇਤੀ / ਪੁਡਾ/ ਸ਼ਾਮਲਾਟ ਅਤੇ ਰਾਜਿਆ ਮਹਾਰਜਿਆ ਵਾਲੀ ਜਗ•ਾਂ ਦੀ ਮਾਲਕੀ ਪੱਕੇ ਤੌਰ ਤੇ ਦਲਿਤਾ ਨੂੰ ਦਿੱਤੀ ਜਾਵੇ। ਉਨ•ਾਂ ਲੇ ਕਿਹਾ ਕਿ ਨਹੀ ਤਾ ਦਲਿਤਾਂ ਤੇ ਤਲਵਾਰ ਲਟਕਟੀ ਰਹੇਗੀ। ਸ੍ਰ. ਗਹਿਰੀ ਲੇ ਕਿਹਾ ਕਿ ਮਹਾਰਾਜਾ ਖੀਵਾ ਟਰੱਸਟ ਵਾਲੇ ਸਰਕਾਰ ਦੀ ਉਟ ਲੈ ਕੇ ਕਦੇ ਵੀ ਦਬਾ ਸਕਦੇ ਹਨ। ਤੇ ਲੋਕ ਜਨ ਸ਼ਕਤੀ ਪਾਰਟੀ ਕਾਫੀ ਅਰਸੇ ਤੋ ਦਲਿਤ ਵਰਗ ਨਾਲ ਕੰਧੇ ਨਾਲ ਕੰਧਾ ਲਗਾ ਕੇ ਚਟਾਨ ਵਾਗ ਖੜੀ ਹੈ। ਉਨ•ਾਂ ਨੇ ਕਿਹਾ ਇਸ ਸਬੱਘੀ ਪੰਜਾਬ ਦੇ ਗਵਰਨ ਸਹਿਬ ਨਾਲ ਮੀਟਿੰਗ ਕੀਤੀ ਸੀ। ਤੇ ਉਨ•ਾਂ ਤੋ ਮੰਗ ਕੀਤੀ ਹੈ ਕਿ ਰੂੜੀਆ ਵਾਲੀ ਜਗ•ਾਂ /ਰਹਾਇਸੀ ਮਕਾਨ/ ਪੰਚਾਇਤੀ / ਪੁਡਾ/ ਸ਼ਾਮਲਾਟ ਅਤੇ ਰਾਜਿਆ ਮਹਾਰਜਿਆ ਵਾਲੀ ਜਗ•ਾਂ ਦੀ ਮਾਲਕੀ ਪੱਕੇ ਤੌਰ ਤੇ ਦਲਿਤਾ ਨੂੰ ਦਿੱਤੀ ਜਾਵੇ। ਉਨ•ਾਂ ਨੇ ਮੰਗ ਪੱਤਰ ਰਾਹੀ ਕਿਹਾ ਕਿ ਇਸ ਗੰਭੀਰ ਮਸਲੇ ਨੂੰ ਖਤਮ ਕੀਤਾ ਜਾਵੇ। ਇਸ ਮੌਕੇ ਤੇ ਬੋਹੜ ਸਿੰਘ ਘਾਰੂਜਿਲ•ਾ ਪ੍ਰਧਾਨ ਫਰੀਦਕੋਟ, ਅਤੇ ਸਮੂਹ ਪਾਰਟੀ ਮੈਬਰਾਨ ਸਾਮਲ ਸਨ।


Post a Comment