ਖਮਾਣੋ 4 ਮਾਰਚ (ਥਿੰਦ ਦਿਆਲਪੁਰੀਆ ) ਜਿਲ•ਾ ਫਤਿਹਗੜ•੍ਰ ਸਾਹਿਬ ਵਿਚ ਗਮਾਡਾ ਵਲੋਂ ਪੁੱਡਾ ਦੀ ਸ਼ਿਕਾਇਤ ਤੇ 21 ਕਾਲੋਨਾਈਜ਼ਰਾਂ ਵਿਰੁਧ ਵਿਭਾਗ ਦੀਆਂ ਸ਼ਰਤਾ ਨਾਂ ਮੰਨਣ ਦੀ ਸੂਰਤ ਵਿਚ ਪਰਚਾ ਦਰਜ ਕੀਤਾ ਗਿਆ ਹੈ ਜਿਹਨਾਂ ਨੇ ਕਾਲੋਨੀਆਂ ਉਸਾਰਨ ਸਮੇਂ ਪੁੱਡਾ ਦੇ ਨਿਰਦੇਸ਼ ਨਹੀਂ ਮੰਨੇ ਤੇ ਹੁਕਮਾਂ ਦੀ ਉਲੰਘਣਾ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਉਹਨਾ ਵਿਰੁਧ 36 (1) ਤੇ 36 (3) ਪੰਜਾਬ ਅਪਾਰਟਮੈਂਟ ਤੇ ਜਾਇਦਾਦ ਰੈਗੂਲੇਸ਼ਨ ਐਕਟ ਤੇ 420 ਧਾਰਾ ਅਧੀਨ ਕੇਸ ਦਾਇਰ ਹੋਇਆ ਹੈ ਜਿਸ ਵਿਚ ਖਮਾਣੋਂ ਉਪ ਮੰਡਲ ਦੇ ਰਣਵੀਰ ਸਿੰਘ ਖੰਟ ਮਾਨਪੁਰ ਦਾ ਨਾਂਅ ਵੀ ਸ਼ਾਮਲ ਹੈ। ਹੈਰਾਨੀਜਨਕ ਗੱਲ ਪਤਾ ਲੱਗੀ ਹੈ ਕਿ ਉਕਤ ਕੇਸ 2004 ਸੰਨ ਦਾ ਹੈ ਤੇ ਲਗਪਗ 9 ਸਾਲ ਬਾਅਦ ਉਕਤ 21 ਨਾਜਾਇਜ ਕਾਲੋਨੀ ਮਾਲਕਾਂ ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ । ਜਿਲ•ਾ ਫਤਿਹਗੜ੍ਰ ਸਾਹਿਬ ਦੇ ਐਸ ਐਸ ਪੀ ਹਰਦਿਆਲ ਸਿੰਘ ਮਾਨ ਨੇ ਪਤਰਕਾਰਾਂ ਨੂੰ ਦਸਿਆ ਕਿ ਸਬੰਧਤ ਵਿਭਾਗਾਂ ਤੋਂ ਲਗਾਤਾਰ ਉਹਨਾ ਨੂੰ ਯਾਦ ਪੱਤਰ ਭੇਜੇ ਮਿਲਦੇ ਰਹੇ ਹਨ ਜਿਹਨਾਂ ਤੇ ਪੜਤਾਲ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। Ðਇਹ ਵੀ ਪਤਾ ਲੱਗਾ ਹੈ ਕਿ ਖਮਾਣੋਂ ਵਿਚ 6 ਤੋਂ 7 ਤਕ ਬਣੀਆ ਜਾਂ ਬਣ ਰਹੀਆਂ ਕਾਲੋਨੀਆਂ ਸਬੰਧੀ ਵਿਭਾਗ ਨੂੰ ਲਿਖਿਆ ਗਿਆ ਹੈ ਪਰ ਹਾਲੇ ਤਕ ਇਸ ਸਬੰਧੀ ਕੋਈ ਵੀ ਹੁਕਮ ਅਮਲ ਵਿਚ ਆਉਂਦਾ ਨਹੀਂ ਸੁਣਿਆ ਗਿਆ। ਇਸ ਸਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਬਲਮਜੀਤ ਸਿੰਘ ਪਿੰ੍ਰਸੀ ਨੇ ਸਾਡੇ ਪਤਰਕਾਰ ਨੂੰ ਦੋਿਸਆ ਕਿ ਮਨੈਲਾ , ਭੜੀ, ਖੰਨਾ , ਬਿਲਾਸਪੁਰ ਸੜਕਾਂ ਤੇ ਲੁਧਿਆਣਾ ਚੰਡੀਗੜ੍ਰ• ਹਾਈਵੇ ਤੇ ਬਣ ਰਹੀਆ ਅੱਧੀ ਦਰਜਨ ਕਾਲੋਨੀਆਂ ਬਿਨਾ
Post a Comment