ਜ਼ਮੀਨ ਦੇ ਲਾਲਚ ਵੱਸ ਕੀਤਾ ਗਿਆ ਸੀ ਜੱਗਰ ਸਿੰਘ ਦਾ ਕਤਲ

Monday, March 04, 20130 comments


ਸੰਗਰੂਰ, 4 ਮਾਰਚ (ਸੂਰਜ ਭਾਨ ਗੋਇਲ)-ਬੀਤੇ ਕੁਝ ਦਿਨ ਪਹਿਲਾਂ ਪਿੰਡ ਬਡਰੁੱਖਾਂ ਦੇ ਜੱਗਰ ਸਿੰਘ ਪੁੱਤਰ ਬਚਨ ਸਿੰਘ ਦਾ ਕਤਲ ਘਰੇਲੂ ਜ਼ਮੀਨ ਦੇ ਕਲੇਸ਼ ਦੇ ਚੱਲਦਿਆਂ ਕਥਿਤ ਤੌਰ ’ਤੇ ਉਸਦੇ ਹੀ ਪੁੱਤਰ ਅਤੇ ਸਾਥੀਆਂ ਵੱਲੋਂ ਕੀਤਾ ਗਿਆ ਸੀ, ਜਿਨ•ਾਂ ਨੂੰ ਜ਼ਿਲ•ਾ ਪੁਲਿਸ, ਸੰਗਰੂਰ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਦੋਸ਼ੀਆਂ ਕੋਲੋਂ ਕਤਲ ਸਮੇਂ ਵਰਤੇ ਗਏ ਹਥਿਆਰ ਅਤੇ ਵਰਤੀ ਗਈ ਕਾਰ ਬਰਾਮਦ ਕਰ ਲਈ ਗਈ ਹੈ। 
ਇਸ ਸੰਬੰਧੀ ਸੱਦੀ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਿਤੀ 28 ਫਰਵਰੀ, 2013 ਨੂੰ ਜਸਵੰਤ ਕੌਰ ਪਤਨੀ ਜੱਗਰ ਸਿੰਘ ਵਾਸੀ ਪਿੰਡ ਬਡਰੁੱਖਾਂ ਨੇ ਪੁਲਿਸ ਚੌਕੀ, ਬਡਰੁੱਖਾਂ ਕੋਲ ਆਪਣੇ ਪਤੀ ਦੀ ਗੁੰਮਸ਼ੁੰਦਗੀ ਬਾਰੇ ਰਿਪੋਰਟ ਦਰਜ ਕਰਵਾਈ ਸੀ। ਡੀ. ਐ¤ਸ. ਪੀ. ਸੁਨਾਮ ਸ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿੱਚ ਬਣਾਈ ਗਈ ਪੁਲਿਸ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤਾਂ ਗੱਲ ਸਾਹਮਣੇ ਆਈ ਕਿ ਜੱਗਰ ਸਿੰਘ ਨੂੰ ਉਸਦੇ ਹੀ ਛੋਟੇ ਪੁੱਤਰ ਬੂਟਾ ਸਿੰਘ, ਉਸਦੀ ਪਤਨੀ ਰਾਜਪ੍ਰੀਤ ਕੌਰ, ਨਿਰਮਲ ਸਿੰਘ ਨਿੰਮਾ ਪੁੱਤਰ ਕਾਲਾ ਸਿੰਘ ਵਾਸੀ ਖਦਾਦਪੁਰ (ਥਾਣਾ ਸਮਾਣਾ) ਅਤੇ ਰਾਜਪ੍ਰੀਤ ਕੌਰ ਦੇ ਮਾਮੇ ਦੇ ਲੜਕੇ ਸਰਬਜੀਤ ਸਿੰਘ ਉਰਫ਼ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪਲਾਸੌਰ (ਥਾਣਾ ਸਦਰ ਧੂਰੀ) ਨੇ ਮਿਲ ਕੇ ਜ਼ਮੀਨ ਦੇ ਲਾਲਚ ਵਿੱਚ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਹੈ। ਇਸ ਦੇ ਆਧਾਰ ’ਤੇ ਥਾਣਾ ਲੌਂਗੋਵਾਲ ਵਿਖੇ ਮੁਕੱਦਮਾ ਨੰਬਰ 35 ਮਿਤੀ 02-03-13 ਅ/ਧ 302.201.120-ਬੀ ਅਧੀਨ ਦਰਜ ਕੀਤਾ ਗਿਆ। ਚਾਰਾਂ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਇਨ•ਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 
ਸ. ਭੁੱਲਰ ਨੇ ਦੱਸਿਆ ਕਿ ਜੱਗਰ ਸਿੰਘ, ਜੋ ਕਿ ਆਪਣੇ ਵੱਡੇ ਪੁੱਤਰ ਤਰਸੇਮ ਸਿੰਘ ਨਾਲ ਪਿੰਡ ਵਿੱਚ ਹੀ ਰਹਿੰਦਾ ਸੀ, ਨੇ ਆਪਣੀ 12 ਏਕੜ ਜ਼ਮੀਨ ਵਿੱਚੋਂ 8 ਏਕੜ ਜ਼ਮੀਨ ਤਰਸੇਮ ਸਿੰਘ ਨੂੰ ਅਤੇ 4 ਏਕੜ ਜ਼ਮੀਨ ਬੂਟਾ ਸਿੰਘ ਨੂੰ ਖੇਤੀ ਕਰਨ ਲਈ ਦਿੱਤੀ ਹੋਈ ਸੀ। ਪਰ ਬੂਟਾ ਸਿੰਘ ਆਪਣੇ ਹਿੱਸੇ ਦੇ ਪੂਰੇ 6 ਏਕੜ ਜ਼ਮੀਨ ਆਪਣੇ ਨਾਮ ਲਗਵਾਉਣਾ ਚਾਹੁੰਦਾ ਸੀ। ਜੱਗਰ ਸਿੰਘ ਦੀ ਸਹਿਮਤੀ ਨਾਲ ਮਿਲਣ ਕਰਕੇ ਉਪਰੋਕਤ ਦੋਸ਼ੀਆਂ ਨੇ ਉਸਨੂੰ ਕਤਲ ਕਰਨ ਦੀ ਵਿਉਂਤ ਬਣਾ ਲਈ। ਮਿਤੀ 28 ਫਰਵਰੀ ਨੂੰ ਸਵੇਰੇ 9 ਵਜੇ ਜਦ ਜੱਗਰ ਸਿੰਘ ਪੱਠੇ ਲੈਣ ਲਈ ਖੇਤ ਨੂੰ ਗਿਆ ਤਾਂ ਬੂਟਾ ਸਿੰਘ ਨੇ ਖੇਤਾਂ ਵਿਚਲੇ ਆਪਣੇ ਘਰੇ ਜੱਗਰ ਸਿੰਘ ਨੂੰ ਬੁਲਾ ਕੇ ਆਪਣੇ ਸਾਥੀਆਂ ਨਾਲ ਮਿਲਕੇ ਦਸਤੀ ਹਥੌੜੇ ਅਤੇ ਕ੍ਰਿਪਾਨ ਨਾਲ ਵਾਰ ਕਰਕੇ ਮਾਰ ਮੁਕਾਇਆ। ਨਿਰਮਲ ਸਿੰਘ ਨੇ ਆਪਣੇ ਕਿਸੇ ਦੋਸਤ ਤੋਂ ਧੋਖੇ ਨਾਲ ਲਿਆਂਦੀ ਸਵਿਫਟ ਕਾਰ ਨੰਬਰ ਪੀਬੀ-13-ਜੈ¤ਡ-0558 ਵਿੱਚ ਲਾਸ਼ ਨੂੰ ਪਾ ਕੇ ਪਿੰਡ ਨਦਾਮਪੁਰ ਲਾਗੇ ਨਹਿਰ ਵਿੱਚ ਸੁੱਟ ਦਿੱਤਾ, ਜਦਕਿ ਬਾਕੀ ਦੋਸ਼ੀਆਂ ਨੇ ਕਤਲ ਦੇ ਸਾਰੇ ਨਿਸ਼ਾਨ ਮਿਟਾ ਦਿੱਤੇ। ਪ੍ਰੈ¤ਸ ਕਾਨਫਰੰਸ ਮੌਕੇ ਐ¤ਸ. ਪੀ. (ਡੀ) ਸ. ਪਰਮਜੀਤ ਸਿੰਘ ਗੋਰਾਇਆ, ਡੀ. ਐ¤ਸ. ਪੀ. ਸ. ਜਸਕਿਰਨਜੀਤ ਸਿੰਘ ਤੇਜਾ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।

ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਨਾਲ ਦੀ ਤਸਵੀਰ ਵਿੱਤ ਕਾਬੂ ਕੀਤੇ ਗਏ ਦੋਸ਼ੀ ਪੁਲਿਸ ਪਾਰਟੀ ਨਾਲ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger