ਮਾਨਸਾ4ਮਾਰਚ (ਸਫਲਸੋਚ ) ਪੰਜਾਬ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਸੰਘਰਸ਼ਾਂ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਹੋਰ ਭਖਵੀਆਂ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 10 ਮਾਰਚ ਤੋਂ ਪੰਜਾਬ ਸਰਕਾਰ ਦੇ ਖਿਲਾਫ ਬਠਿੰਡਾ ਅਤੇ ਅੰਮ੍ਰਿਤਸ਼ਰ ਜਿਲ•ਾ ਹੈਡ ਕੁਆਰਟਰ ਲਾਏ ਜਾ ਰਹੇ ਮੋਰਚੇ ਦੀਆਂ ਤਿਆਰੀਆਂ ਵੱਡੀ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਮਾਨਸਾ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਜਥੇਬੰਦੀ ਦੀ ਭਰਮੀ ਮੀਟਿੰਗ ਹੋਈ। ਸਰਗਰਮ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ•ਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਨੇ ਕਿਹਾ ਕਿ ਵਰਕਰ ਜਥੇਬੰਦੀ ਦੇ ਸੰਘਰਸ਼ ਦਾ ਸੁਨੇਹਾ ਹਰ ਕਿਸਾਨ ਮਜ਼ਦੂਰ ਦੇ ਘਰ ਪਹੁੰਚਦਾ ਕਰਨ ਤਾਂ ਕਿ ਸੰਘਰਸ਼ ਨੂੰ ਸਫਲਤਾਪੂਰਵਕ ਅੱਗੇ ਵਧਾਇਆ ਜਾਵੇ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ•ਾਂ ਢੀਠ ਪੁਣੇ ਤੇ ਉਤਰ ਆਈ ਹੈ। ਕਿਸਾਨਾਂ ਦੇ ਸੰਘਰਸ਼ਾਂ ਦੌਰਾਨ ਮੰਨੀਆਂ ਮੰਗਾਂ ਨੂੰ ਵੀ ਲਗਾਤਾਰ ਅਣਗੋਹਲਿਆਂ ਕਰ ਰਹੀ ਹੈ। ਜਿਸ ਤਰ•ਾਂ ਗੋਬਿੰਦ ਪੁਰਾ ਜਮੀਨ ਐਕਵਾਇਰ ਮਾਮਲੇ ਚੱਲੇ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀਆਂ ਜਾਨ•ਾਂ ਲੈਣ ਤੋਂ ਬਾਅਦ ਹੋਇਆ ਸਮਝੌਤਾ ਅਜੇ ਤੱਕ ਲਾਗੂ ਨਹੀਂ ਕੀਤਾ। ਇਸੇ ਤਰ•ਾਂ ਕਰਜਿਆਂ ਅਤੇ ਆਰਥਿਕ ਤੰਗੀਆ ਕਾਰਨ ਖੁਦਕੁਸ਼ੀਆ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਨਹੀਂ ਦਿੱਤਾ, ਨਾ ਹੀ ਮਜ਼ਦੂਰਾਂ ਦੇ ਘਰੇਲੂ ਬਿਜਲੀ ਦੇ ਬਿਲਾਂ ਵਿੱਚ 200 ਯੂਨਿਟ ਦੀ ਮੰਨੀ ਹੋਈ ਮੁਆਫੀ ਵਾਲੀ ਗੱਲ ਲਾਗੂ ਹੋਈ ਹੈ। ਸ਼੍ਰੀ ਭੈਣੀ ਬਾਘਾ ਨੇ ਕਿਹਾ ਕਿ ਮੰਨੀਆਂ ਮੰਗਾਂ ਫੌਰੀ ਲਾਗੂ ਕਰਵਾਉਣ ਦੇ ਨਾਲ-ਨਾਲ ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜਿਆਂ ਦਾ ਖਾਤਮਾ ਕਰਵਾਉਣ ਖਾਦ,ਬੀਜ ਤੇਲ ਮਸ਼ੀਨਰੀ ਵਧਦੇ ਰੇਟਾਂ ਤੇ ਰੋਕ ਲਗਾ ਕੇ ਸਬਸਿਡੀਆਂ ਦੇ ਵਿੱਚ ਵਾਧਾ ਕਰਵਾਉਣ ਲਈ ਲੜਿਆ ਜਾਵੇਗਾ। ਇਸ ਮੌਕੇ ਬੋਲਦਿਆਂ ਜਿਲ•ਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ, ਨੇ ਕਿਹਾ ਕਿ 10 ਮਾਰਚ ਤੋਂ ਲਾਏ ਜਾ ਰਹੇ ਮੋਰਚੇ ਦੌਰਾਨ ਮੰਗ ਕੀਤੀ ਜਾਵੇਗੀ। ਕਿ 17 ਏਕੜ ਵਾਲਾ ਕਾਨੂੰਨ ਸ਼ਕਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਤੋਂ ਵੱਧ ਫਾਲਤੂ ਪਈ ਜਮੀਨ ਬੇ-ਜਮੀਨੇ ਥੋੜੇ ਜਮੀਨੇ ਕਿਸਾਨਾ ਵਿੱਚ ਵੰਡੀ ਜਾਵੇ। ਜਮੀਨ ਅਬਾਦ ਕਰਨ ਵਾਲੇ ਕਿਸਾਨਾਂ ਨੂੰ ਜਮੀਨ ਮਾਲਕੀ ਦੇ ਹੱਕ ਤੁਰੰਤ ਦਿੱਤੇ ਜਾਣ। ਕਿਸਾਨ ਆਗੂ ਸਾਧੂ ਸਿੰਘ ਤਕਤੂਪੁਰਾ ਦੇ ਕਤਲਾਂ ਨੂੰ ਸ਼ਕਤ ਸਜਾਵਾਂ ਦਿੱਤੀਆਂ ਜਾਣ। ਪੰਜਾਬ ਵਿੱਚ ਵਧ ਰਹੀ ਗੁੰਡਾਗਰਦੀ ਨੂੰ ਰੋਕਿਆ ਜਾਵੇ। ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ 10 ਮਾਰਚ ਤੋਂ ਸ਼ੁਰੂ ਹੋ ਰਹੀ ਮੋਰਚੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਇਸ ਮੌਕੇ ਸੂਬਾ ਆਗੂ ਮਹਿੰਦਰ ਸਿੰਘ ਰਮਾਣਾ, ਜਿਲ•ਾ ਆਗੂ ਭੋਲਾ ਸਿੰਘ ਭੈਣੀ ਬਾਘਾ, ਨਾਜ਼ਰ ਸਿੰਘ ਮੀਰਪੁਰ, ਜੋਗਿੰਦਰ ਸਿੰਘ ਦਿਆਲਪੁਰਾ, ਸਾਧੂ ਸਿੰਘ ਅਲੀਸ਼ੇਰ, ਪੰਜਾਬ ਸਿੰਘ ਤਲਵੰਡੀ ਅਕਲੀਆ, ਜਗਦੇਵ ਸਿੰਘ ਭੈਣੀ ਬਾਘਾ, ਨਰਿੰਦਰ ਕੌਰ ਆਹਲੂਪੁਰ ਨੇ ਵੀ ਸੰਬੋਧਨ ਕੀਤਾ।
Post a Comment