ਫਿਰੋਜ਼ਪੁਰ 25 ਮਾਰਚ ( ਸਫਲਸੋਚ ) ਸਾਡੇ ਦੇਸ਼ ਵਿੱਚ ਹਰੇਕ 3 ਮਿੰਟ ਵਿੱਚ 2 ਵਿਅਕਤੀ ਟੀ.ਬੀ. ਦੀ ਬਿਮਾਰੀ ਨਾਲ ਮਰ ਰਹੇ ਹਨ ਅਤੇ ਅੰਕੜਿਆਂ ਅਨੁਸਾਰ ਫਿਰੋਜ਼ਪੁਰ ਵਿੱਚ ਹਰ ਮਹੀਨੇ 430 ਦੇ ਕਰੀਬ ਵਿਅਕਤੀ ਟੀ.ਬੀ. ਦੀ ਬਿਮਾਰੀ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ 160 ਵਿਅਕਤੀ ਉਹ ਹਨ ਜਿਨ•ਾਂ ਦੀ ਬਲਗਮ ਵਿੱਚ ਟੀ.ਬੀ. ਪਾਈ ਜਾਂਦੀ ਹੈ ਅਤੇ ਅਜਿਹੇ ਵਿਅਕਤੀ ਜਿਆਦਾ ਟੀ.ਬੀ. ਫੈਲਾਉਂਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਨੇ ਐਸ.ਬੀ.ਐਸ. ਨਰਸਿੰਗ ਕਾਲਜ ਸੋਢੇ ਵਾਲਾ ਵਿਖੇ ਆਰ.ਐਨ.ਟੀ.ਸੀ.ਪੀ. ਸੋਸਾਇਟੀ ਵੱਲੋਂ ਅਕਸ਼ੈ ਪ੍ਰੋਜੈਕਟ ਦੇ ਸਹਿਯੋਗ ਨਾਲ ਵਿਸ਼ਵ ਟੀ.ਬੀ. ਦਿਵਸ ਦੇ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਤੋਂ ਪੀੜ•ਤ ਇੱਕ ਵਿਅਕਤੀ ਤਕਰੀਬਨ 10 ਤੋਂ 15 ਵਿਅਕਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਇਸ ਸਮੇਂ ਫਿਰੋਜ਼ਪੁਰ ਜ਼ਿਲ•ੇ ਵਿੱਚ 255 ਦੇ ਕਰੀਬ ਵਿਅਕਤੀ ਹਰ ਮਹੀਨੇ ਟੀ.ਬੀ. ਡਾਟਸ ਤੇ ਪਾਏ ਜਾ ਰਹੇ ਹਨ। ਉਨ•ਾਂ ਕਿ3ਹਾ ਕਿ ਟੀ.ਬੀ. ਦੀ ਬਿਮਾਰੀ ਤੋਂ ਪ੍ਰਭਾਵਿਤ ਹੋਏ ਸਾਰੇ ਮਰੀਜ ਇਲਾਜ ਲਈ ਆਰ.ਐਨ.ਟੀ.ਸੀ.ਪੀ. ਸੋਸਾਇਟੀ ਕੋਲ ਨਹੀਂ ਆਉਦੇ ਸਗੋਂ ਬਾਹਰ ਹਸਪਤਾਲਾਂ ਵਿੱਚ ਇਲਾਜ਼ ਲਈ ਚਲੇ ਜਾਂਦੇ ਹਨ ਜਦੋਂ ਕਿ ਇਹ ਸੋਸਾਇਟੀ ਇਸ ਬਿਮਾਰੀ ਦਾ ਬਿਹਤਰ ਇਲਾਜ ਕਰ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਦੇ ਇਲਾਜ ਲਈ ਡਾਟਸ ਸਭ ਤੋਂ ਵਧੀਆ ਦਵਾਈ ਹੈ ਜੋ ਕਿ ਸਿਰਫ ਸਰਕਾਰੀ ਸੰਸਥਾਵਾਂ ਵਿੱਚ ਹੀ ਦਿੱਤੀ ਜਾਂਦੀ ਹੈ । ਉਨ•ਾਂ ਕਿਹਾ ਕਿ ਜਿਨ•ਾਂ ਵਿਅਕਤੀਆਂ ਨੂੰ 2 ਹਫਤੇ ਤੋਂ ਵੱਧ ਖਾਂਸੀ ਹੋਵੇ ਉਹ ਕਿਸੇ ਵੀ ਸਰਕਾਰੀ ਬਲਗਮ ਜਾਂਚ ਕੇਂਦਰ ਵਿੱਚ ਜਾ ਕੇ ਆਪਣਾ ਮੁਫਤ ਚੈਕਅੱਪ ਕਰਵਾ ਸਕਦਾ ਹੈ ਅਤੇ ਜੇਕਰ ਉਸ ਨੂੰ ਟੀ.ਬੀ. ਦੀ ਬਿਮਾਰੀ ਪਾਈ ਜਾਂਦੀ ਹੈ ਤਾਂ ਉਸ ਦਾ ਡਾਟਸ ਪ੍ਰਣਾਲੀ ਰਾਹੀਂ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਦਾ ਇਲਾਜ 6 ਤੋਂ 9 ਮਹੀਨੇ ਤੱਕ ਹੁੰਦਾ ਹੈ ਅਤੇ ਇਸ ਬਿਮਾਰੀ ਦੀ ਦਵਾਈ ਸਰਕਾਰੀ ਸੰਸਥਾਵਾਂ ਦੇ ਕਰਮਚਾਰੀ ਆਪਣੀ ਦੇਖ ਰੇਖ ਹੇਠ ਮਰੀਜ ਨੂੰ ਦਿੰਦੇ ਹਨ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਕਸ਼ੈ ਪ੍ਰੋਜੈਕਟ ਦਾ ਇੱਕ ਕੈਲੰਡਰ ਵੀ ਜਾਰੀ ਕੀਤਾ ਅਤੇ ਟੀ.ਬੀ. ਦੀ ਬਿਮਾਰੀ ਸਬੰਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾਂ ਕੀਤਾ।
Post a Comment