ਲੁਧਿਆਣਾ ( ਸਤਪਾਲ ਸੋਨੀ ) ਵਰਲਡ ਵਾਟਰ ਦਿਵਸ ਨੂੰ ਸਮਰਪਿਤ ਭਾਨ ਸਿੰਘ ਕਲੱਬ ਭਾਈ ਰਣਧੀਰ ਸਿੰਘ ਨਗਰ ਵਲੋਂ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਪਾਣੀ ਬਚਾਓ ਭਵਿੱਖ ਬਚਾਓ ਜੀਵਨ ਬਚਾਓ।ਇਸ ਮੌਕੇ ਮਹਾਰਾਜਾ ਅਗਰਸੈਨ ਸੇਵਾ ਸੰਘ,ਸੀਨੀਅਰ ਸੀਟੀਜ਼ਨ ਵੇਲਫੈਅਰ ਐਸੋਸੀਏਸ਼ਨ,ਗੁਡਵਿਲ ਐਸੋਸੀਏਸ਼ਨ,ਸ਼੍ਰੀ ਲਕਸ਼ਮੀ ਨਾਰਾਇਣ ਮੰਦਰ,ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟਦ ੇ ਪ੍ਰਧਾਨ ਅਤੇ ਸਮੂਹ ਮੈਂਬਰ ਸ਼ਾਮਿਲ ਹੋਏ।ਸਾਰੇ ਹੀ ਬੁਲਾਰਿਆਂ ਨੇ ਪਾਣੀ ਦੀ ਮੱਹਤਤਾ ਅਤੇ ਕੀਮਤ ਤੋਂ ਜਾਣੂ ਕਰਵਾਇਆ।ਸ਼੍ਰੀ ਐਮ ਐਸ ਧਾਲੀਵਾਲ ਜੀ ਨੇ ਪਾਣੀ ਬਚਾਉਣ ਦੇ ਲਈ ਪਾਣੀ ਦੀ ਘੱਟ ਤੋਂ ਘੱਟ ਵਰਤੋਂ,ਪਾਣੀ ਦੀ ਰਿਯੂਜ਼ ਤੇ ਜ਼ੋਰ ਦਿੱਤਾ।ਸ਼੍ਰੀ ਐਮ ਐਸ ਮਕੱੜ ਜੀ ਨੇ ਸਭ ਨੂੰ ਅਪੀਲ ਕੀਤੀ ਕਿ ਆਪਣੇ ਘਰ ਵਿੱਚ ਨੌਕਰਾਂ ਨੂੰ ਤਾਕੀਦ ਕਰੋ ਕਿ ਪਾਣੀ ਨੂੰ ਬਹੁਤ ਹੀ ਧਿਆਨ ਨਾਲ ਵਰਤਣ ਅਤੇ ਇਸ ਨੂੂੰ ਜਾਇਆ ਨ ਕਰਨ।ਇਸ ਮੌਕੇ ਸ਼੍ਰੀ ਐਸ ਪੀ ਕਰਕਰਾ,ਏ ਪੀ ਐਸ ਮਾਨ ਅਤੇ ਸੂਰਜ ਜੋਤੀ ਜੀ ਨੇ ਵੀ ਆਪਣੇ ਕੀਮਤੀ ਸੁਝਾਅ ਦਿੱਤੇ। ਇਸ ਮੌਕੇ ਹਾਜ਼ਿਰ ਕਾਰ ਧੋਣ ਵਾਲੇ ਲੜਕਿਆਂ ਨੇ ਸ਼ਿਕਾਇਤ ਕੀਤੀ ਕਿ ਲੋਕ ਮੋਟਰਾਂ ਚਲਾ ਕੇ ਖੁੱਦ ਸੌਂ ਜਾਂਦੇ ਹਨ ਅਤੇ ਪਾਣੀ ਦੀ ਟੈਂਕੀ ਭਰਨ ਤੋਂ ਬਾਦ ਪਾਣੀ ਅਜਾਈ ਜਾਂਦਾਂ ਹੈ।ਸ਼੍ਰੀ ਆਰ ਪੀ ਗੁੱਪਤਾ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਰੈਲੀ ਕਾਮਯਾਬ ਰਹੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਦੋਸਤਾਂ,ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਪਾਣੀ ਬਚਾਓਣ ਲਈ ਅਪੀਲ ਕਰਨੀ ਚਾਹੀਦੀ ਹੈ।ਇਸ ਮੌਕੇ ਸ਼੍ਰੀ ਰਮੇਸ਼ ਕੌੜਾ,ਅਵਤਾਰ ਸਿੰਘ ਟੱਕਰ,ਜੀ ਐਸ ਸਰਨਾ,ਸੁਭਾਸ਼ ਗੁੱਪਤਾ,ਸ਼ਸ਼ੀ ਗੁੱਪਤਾ ਕਮਲੇਸ਼ ਗੁੱਪਤਾ,ਰਾਜਪਾਲ ਗੁੱਪਤਾ,ਟੀ ਐਸ ਪਾਹਵਾ,ਅਸ਼ਵਨੀ ਗਰਗ,ਕਰਤਾਰ ਸਿੰਘ ਸੇਠੀ,ਇੰਦਰਜੀਤ ਸਿੰਘ ਅਰੋੜਾ,ਐਨ ਕੇ ਬਾਂਸਲ ,ਮਨਮੋਹਨ ਸਿੰਘ.ਡੀ ਐਸ ਗੁਲਾਟੀ ਅਤੇ ਹੋਰ ਪਤਵੰਤੇ ਸਜਣ ਹਾਜ਼ਿਰ ਸਨ।
Post a Comment