ਲੁਧਿਆਣਾ ( ਸਤਪਾਲ ਸੋਨੀ ) ਕੁਲ ਹਿੰਦ ਬੈਰਾਗੀ (ਵੈਸ਼ਨਵ) ਮਹਾਂ ਮੰਡਲ ਵਲੋ ਬੈਰਾਗੀ, ਸੁਆਮੀ, ਵੈਸ਼ਨਵ ਨਾਮ ਨਾਲ ਪੂਰੇ ਭਾਰਤ ਵਿਚ ਜਾਣੇ ਜਾਂਦੇ ਲੋਕਾਂ ਦਾ ਮਹਾਂ ਮੰਡਲ ਵਲੋ ਡੈਲੀਗੇਟ ਇਜਲਾਸ ਯੂ.ਕੇ ਸਵਾਮੀ (ਦਿੱਲੀ) ਅਤੇ ਮਨੋਹਰ ਬੈਰਾਗੀ (ਮੱਧਪ੍ਰਦੇਸ਼) ਸਿਰਮੌਰ ਨੇਤਾਵਾਂ ਦੀ ਸ੍ਰਪਰਸਤੀ ਹੇਠ ਜੈਪੁਰ (ਰਾਜਸਥਾਨ) ਵਿਖੇ ਪਲਕ ਪੈਰਾਡਾਇਜ ਹੋਟਲ ਵਿਚ ਹੋਇਆ ਜਿਸ ਵਿਚ ਕੁਲ ਹਿੰਦ ਬੈਰਾਗੀ (ਵੈਸ਼ਨਵ) ਮਹਾਂ ਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਬੈਰਾਗੀ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ ਅਤੇ ਹਰਿਆਣਾ ਬੈਰਾਗੀ ਮਹਾ ਮੰਡਲ ਦੇ ਪ੍ਰਧਾਨ ਇੰਦਰ ਸਿੰਘ ਬੈਰਾਗੀ ਨੂੰ ‘‘ਬੈਰਾਗੀ ਰਤਨ’’ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇ ਯੂਥ ਨੇਤਾ ਸਾਜਨ ਬਾਵਾ ਜਗਰਾਓ ਵੀ ਸ਼ਾਮਲ ਹੋਏ। ਜਦਕਿ ਮਹੰਤ ਗਿਆਨ ਦਾਸ ਮਕਸੂਦੜਾ ਸਿਹਤ ਨਾ ਠੀਕ ਹੋਣ ਕਾਰਨ ਇਸ ਰਾਸ਼ਟਰੀ ਸਮਾਗਮ ਵਿਚ ਨਹੀ ਪਹੁੰਚ ਸਕੇ। ਇਸ ਸਮੇ ਬੋਲਦੇ ਸ੍ਰੀ ਬਾਵਾ ਨੇ ਕਿਹਾ ਕਿ ਬੈਰਾਗੀ ਵੈਸ਼ਨਵ ਸੁਆਮੀ ਦੇ ਨਾਮ ਨਾਲ ਜਾਣੇ ਜਾਦੇ ਲੋਕ ਧਰਮ ਦੇ ਖੇਤਰ ਵਿਚ ਸੈਕੜੇ ਸਾਲਾ ਤੋ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ ਪਰ ਸਿਆਸੀ ਖੇਤਰ ਕੋਈ ਪਹਿਚਾਨ ਨਹੀ ਬਣਾ ਸਕੇ ਜਦਕਿ ਬੈਰਾਗੀ ਬਰਾਦਰੀ ਨੇ ਦੇਸ਼ ਦੀ ਅਜਾਦੀ ਲਈ ਵੀ ਅਹਿਮ ਯੋਗਦਾਨ ਪਾਇਆ ਹੈ। ਉਹਨਾ ਕਿਹਾ ਕਿ ਰਾਮਦੇਵ ਬੈਰਾਗੀ ਜੋ ਕਿ ਹਿਮਾਚਲ ਦੇ ਨਿਵਾਸੀ ਸਨ, ਨੂੰ ਅੰਬਾਲਾ ਜੇਲ ਵਿਚ ਅਜਾਦੀ ਦੀ ਲੜਾਈ ਵਿਚ ਪਹਿਲੀ ਫਾਂਸੀ ਦਿੱਤੀ ਗਈ ਸੀ ਅਤੇ ਉਹਨਾ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅਸੀ ਆਪਣੇ ਸਰੀਰ ਤੇ ਗੋਲੀਆਂ ਖਾਂਦੀਆਂ ਸੈਕੂਲਰ ਤਾਕਤਾ ਦਾ ਸਾਥ ਦਿੱਤਾ ਪਰ ਕਿਸੇ ਨੇ ਬਾਂਹ ਨਹੀ ਫੜੀ ਉਹਨਾ ਕਿਹਾ ਕਿ ਭਾਰਤ ਵਿਚ 2 ਕਰੋੜ ਦੇ ਕਰੀਬ ਬੈਰਾਗੀ ਹਨ ਪਰ ਸਿਆਸੀ ਪਹਿਚਾਣ ਤੋ ਵਾਂਝੇ ਹਨ। ਉਹਨਾਂ ਕਿਹਾ ਕਿ ਉਹ ਦਿੱਲੀ ਵਿਚ ਵਿਰਾਟ ਬੈਰਾਗੀ ਸੰਮੇਲਨ ਕਰਕੇ 5 ਲੱਖ ਬੈਰਾਗੀ ਇਕੱਠੇ ਕਰਨਗੇ ਅਤੇ ਦੇਸ਼ ਦੇ ਸਿਆਸੀ ਖੇਤਰ ਵਿਚ ਅਸੀ ਆਪਣੀ ਪਹਿਚਾਨ ਦੱਸਣਗੇ ਅਤੇ ਸਮੁੱਚੇ ਸਮਾਜ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਅਵਾਜ ਬੁਲੰਦ ਕਰਨਗੇ। ਇਸ ਸਮੇ ਬਾਵਾ ਰਵਿੰਦਰ ਨੰਦੀ (ਪ੍ਰਧਾਨ ਪੰਜਾਬ) ਅਤੇ ਇੰਦਰ ਸਿੰਘ ਬੈਰਾਗੀ (ਪ੍ਰਧਾਨ ਹਰਿਆਣਾ) ਨੇ ਕਿਹਾ ਕਿ ਜਦੋ ਤੱਕ ਸਾਡੇ ਅੰਦਰ ਸਿਆਸੀ ਚੇਤਨਤਾ ਨਹੀ ਆਉਦੀ ਉਦੋ ਤੱਕ ਅਸੀ ਸਿਅਸੀ ਲੋਕਾਂ ਦੇ ਭਿਖਾਰੀ ਬਣੇ ਰਹਾਂਗੇ। ੳਹਨਾ ਕਿਹਾ ਕਿ ਲੋੜ ਹੈ ਬੈਰਾਗੀ ਚੇਤਨਾ ਯਾਤਰਾ (ਰੱਥ ਯਾਤਰਾ) ਦੀ ਸ਼ੁਰੂਆਤ ਕੀਤੀ ਜਾਵੇ ਜੋ ਪੂਰੇ ਭਾਰਤ ਵਿਚ ਜਾਵੇ ਅਤੇ ਫਿਰ ਹੀ ਵਿਰਾਟ ਬੈਰਾਗੀ ਸੰਮੇਲਨ ਦਾ ਪ੍ਰੋਗਰਾਮ ਉਲੀਕਿਆ ਜਾਵੇ। ਇਸ ਸਮੇ ਸ੍ਰੀ ਨੰਦੀ ਨੇ ਕਿਹਾ ਕਿ ਸ੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਪੂਰੀ ਦੁਨੀਆਂ ਵਿਚ ਪਹੁੰਚਾਉਣ ਲਈ ਵੀ ਬੈਰਾਗੀ ਮਹਾਂ ਮੰਡਲ ਪੰਜਾਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਜਿਸ ਦੇ ਕਿ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਹਨ ਦਾ ਅਹਿਮ ਯੋਗਦਾਨ ਹੈ। ਉਹਨਾ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 3 ਸਤੰਬਰ 1708 ਨੂੰ ਮਾਧੋ ਦਾਸ ਬੈਰਾਗੀ ਨਾਲ ਗੋਦਾਵਰੀ ਨਦੀ ਦੇ ਕੰਢੇ ਸ੍ਰੀ ਹਜੂਰ ਸਾਹਿਬ (ਨਾਂਦੇੜ) ਵਿਖੇ ਇਤਿਹਾਸਕ ਮਿਲਾਪ ਹੋਇਆ ਸੀ ਜੋ ਉਸ ਤੋ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿਚ ਮੁਗਲ ਸਾਮਰਾਜ ਦੇ ਖਿਲਾਫ ਖੂਨ ਡੋਲਵੀ ਲੜਾਈ ਲੜਦਿਆ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅਤੇ ਮੁਖਲਸਗੜ (ਲੋਹਗੜ•) ਹਰਿਆਣਾ ਨੂੰ ਪਹਿਲੀ ਰਾਜਧਾਨੀ ਬਣਾਇਆ। ਇਸ ਸਮੇ ਯੂ.ਕੇ ਸਵਾਮੀ ਅਤੇ ਮਨੋਹਰ ਬੈਰਾਗੀ ਨੇ ਕਿਹਾ ਕਿ ਕ੍ਰਿਸ਼ਨ ਕੁਮਾਰ ਬਾਵਾ ਦਾ ਜੀਵਨ ਸੇਵਾ ਅਤੇ ਕੁਰਬਾਨੀ ਵਾਲਾ ਹੈ। ਉਹਨਾ ਨੇ ਪੰਜਾਬ ਵਿਚ ਅੱਤਵਾਦ ਖਿਲਾਫ ਲੜਾਈ ਲੜਦੇ ਹੋਏ ਆਪਣੇ ਸਰੀਰ ਤੇ ਗੋਲੀਆਂ ਖਾਂਦੀਆਂ ਹਨ ਅਤੇ ਕਾਂਗਰਸ ਵਿਚ 35 ਸਾਲ ਤੋ ਸੇਵਾ ਕਰਦੇ ਆ ਰਹੇ ਹਨ ਪਰ ਕਾਂਗਰਸ ਵਲੋ ਉਹਨਾ ਨੂੰ ਬਣਦਾ ਮਾਣ ਸਤਿਕਾਰ ਨਾ ਦੇਣਾ ਦੱਸਦਾ ਆ ਰਹੀਆਂ ਚੋਣਾ ਵਿਚ ਬੈਰਾਗੀਆਂ ਨੂੰ ਆਪਣੀ ਸ਼ਕਤੀ ਦਿਖਾਉਣ ਦੀ ਲੋੜ ਹੈ।

Post a Comment