ਸਰਦੂਲਗੜ੍ਹ 5 ਮਾਰਚ (ਸੁਰਜੀਤ ਸਿੰਘ ਮੋਗਾ) ਬੀਤੇ ਦਿਨੀ ਮਾਨਸਾ ਸਰਦੂਲਗੜ੍ਹ ਰੋੜ ਤੇ ਡਰਾਇਵਰ ਵੱਲੋ ਸੰਤੁਲਨ ਗਵਾਉਣ ਕਾਰਨ ਤੇਜ ਰਫਤਾਰ ਬਲੈਰੋ ਗੱਡੀ ਹਾਦਸਾ ਗਰੱਸਤ ਹੋ ਗਈ। ਜਿਸ ਵਿੱਚ ਸਵਾਰ ਬੀ.ਡੀ.ਪੀ.ੳ ਅਤੇ ਡਰਾਇਵਰ ਜਖਮੀ ਹੋ ਗਏ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਬਾਬਾ ਮਹੇਸ਼ ਮੁਨੀ ਜੀ ਬੋਰੇ ਵਾਲੇ ਪੋਲੀਟੇਕਨਿਕ ਕਾਲਜ ਦੇ ਕੋਲ ਤੇਜ ਰਫਤਾਰ ਬਲੈਰੋ ਗੱਡੀ ਨੰਬਰ ਪੀ. ਬੀ. 31 ਈ 6376 ਦੇ ਡਰਾਇਵਰ ਤੋ ਬੇਕਾਬੂ ਹੋ ਕੇ ਦਰੱਖਤ ਨਾਲ ਟੱਕਰ ਕੇ ਪੱਲਟ ਗਈ। ਜਿਸ ਵਿੱਚ ਸੁਵਾਰ ਰਜਿੰਦਰ ਕੁਮਾਰ ਗੁਪਤਾ ਮਾਮੂਲੀ ਜਖਮੀ ਹੋ ਗਏ। ਗੱਡੀ ਪੂਰੀ ਤਰਾ ਨੁਕਸਾਨੀ ਗਈ। ਜਦੋ ਬੀ.ਡੀ.ਪੀ.ੳ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾ ਫੋਨ ਤੇ ਸੰਪਰਕ ਨਹੀ ਹੋ ਸਕਿਆ ਅਤੇ ਦਫਤਰ ਵਿੱਚ ਪਤਾ ਕਰਨ ਤੇ ਪਤਾ ਲੱਗਿਆ ਕਿ ਉਹ ਕਿਸੇ ਕੰਮ ਕਾਰਨ ਬਾਹਰ ਗਏ ਹਨ।

Post a Comment