ਸਰਕਾਰ ਵਲੋਂ ਲਏ ਫੈਸਲੇ ਤੇ ਪੰਜਾਬੀ ਲੇਖਕਾਂ ਤੇ ਪਿਆਰਿਆਂ ਵਿਚ ਖੁਸ਼ੀ ਦਾ ਮਾਹੌਲ
Monday, March 25, 20130 comments
ਖੰਨਾ 25 ਮਾਰਚ (ਥਿੰਦ ਦਿਆਲਪੁਰੀਆ) ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਅੰਗਰੇਜ਼ੀ ਭਾਸ਼ਾ ਵਿਚ ਹੀ ਪ੍ਰੀਖਿਆ ਦੇਣ ਦੀ ਲੱਗੀ ਸ਼ਰਤ ਹਟਾਉਣ ਤੇ ਆਪਣੀ ਜ਼ੁਬਾਨ ਵਿਚ ਇਮਤਿਹਾਨ ਦੇਣ ਦੇ ਫੈਸਲੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਆਸ ਕੀਤੀ ਕਿ ਅੰਗਰੇਜ਼ਾਂ ਦੇ ਬੂਟਚੱਟਾਂ ਨੂੰ ਹੁਣ ਮੂੰਹ ਦੀ ਖਾਣੀ ਪਵੇਗੀ ਕਿ ਜਿਹਨਾਂ ਹੁਣ ਤਕ ਖੇਤਰੀ ਭਾਸ਼ਾਵਾਂ ਜਿਵੇਂ ਮਾਂ ਬੋਲੀ ਪੰਜਾਬੀ ਨੂੰ ਤਿਲਾਂਜਲੀ ਦਿੰਦਿਆਂ ਸਿਰਫ ਅੰਗਰੇਜ਼ੀ ਬੋਲਣ ਵਾਲੇ ਨੂੰ ਹੀ ਤਰਜੀਹ ਦਿੱਤੀ ਪਰ ਆਪਣੀ ਬੋਲੀ ਆਪਣਾ ਦੇਸ਼ ਦਾ ਆਪਣਾਪਣ ਹੁਣ ਦਿਸੇਗਾ । ਇਸਤੇ ਸਾਹਿਤਕ ਸੱਥ ਖਮਾਣੋਂ ਦੇ ਬਾਬੂ ਸਿੰਘ ਚੌਹਾਨ, ਰੁਪਿੰਦਰ ਸਿੰਘ ਸੰਘੋਲ, ਲਿਖਾਰੀ ਮੰਚ ਦੇ ਉਘੇ ਹਸਤਾਖਰ ਗੁਰਦੀਪ ਸਿੰਘ ਉਰਫ ਕੰਗ ਬਰਵਾਲੀ ਵਾਲਾ, ਨਵੀਂ ਸਵੇਰ ਰੰਗਮੰਚ ਦੇ ਰਾਬਿੰਦਰ ਸਿੰਘ ਰੱਬੀ ਮੋਰਿੰਡਾ, ਦਲਜੀਤ ਸਿੰਘ ਸਾਹੀ ਲਿਖਾਰੀ ਮੰਚ ਸਮਰਾਲਾ,ਸਾਹਿਤਕ ਸੱਥ ਫਰੌਰ ਦੇ ਸਨੇਹਹਿੰਦਰ ਮੀਲੂ, ਰਵਿੰਦਰ ਰੁਪਾਲ ਕੌਲਗੜ• ਆਦਿ ਨੇ ਆਪਣੀ ਪੰਜਾਬੀ ਬੋਲੀ ਵਿਚ ਉਚ ਦਰਜੇ ਦੇ ਇਮਤਿਹਾਨਾਂ ਵਿਚ ਆਪਣੀ ਬੋਲੀ ਰਾਹੀਂ ਪ੍ਰੀਖਿਆ ਦੇਣ ਦੀ ਰਵਾਇਤ ਦਾ ਤਹਿਦਿਲੋਂ ਸਵਾਗਤ ਕੀਤਾ ਹੈ। ਵਰਨਣਯੋਗ ਹੈ ਕਿ ਇਸਦੀ ਵਿਰੋਧਤਾ ਵਿਚ ਸਮਾਜਵਾਦੀ ਪਾਰਟੀ, ਅਕਾਲੀ ਦਲ, ਖੱਬੇ ਪੱਖੀ ਆਗੂਆਂ ਨੇ ਡਟਵੀਂ ਆਵਾਜ਼ ਬੁ¦ਦ ਕੀਤੀ ਸੀ ਜਿਸਤੇ ਕੇਂਦਰ ਸਰਕਾਰ ਝੁਕੀ , ਜਿਸਨੂੰ ਹਾਜ਼ਰ ਉਪਰੋਕਤ ਲੋਕਾਂ ਨੇ ਜੀ ਆਇਆਂ ਨੂੰ ਕਿਹਾ।
Post a Comment