ਤੇਜ਼ ਬਾਰਸ਼ ਨੇ ਖੇਤਾਂ ਵਿਚ ਖੜ•ੀ ਕਣਕ ਦੀ ਫਸਲ ਸਫ਼ ਵਾਂਗ ਵਿਛਾਈ

Monday, March 25, 20130 comments

ਖੰਨਾ 25 ਮਾਰਚ (ਥਿੰਦ ਦਿਆਲਪੁਰੀਆ) ਕੱਲ• ਅੱਧੀ ਰਾਤ ਤੋਂ ਮੌਸਮ ਨੇ ਅਚਾਨਕ ਮਿਜਾਜ ਬਦਲਦਿਆਂ ਤੇਜ਼ ਹਨੇਰੀ ਨਾਲ ਜਬਰਦਸਤ ਗਰਜ਼ ਨਾਲ ਮੀਂਹ ਦਾ ਮਾਹੌਲ ਬਣਾਕੇ ਚੁਫੇਰੇ ਸਰਦੀ ਮੁੜ ਲੈ ਆਂਦੀ ਜਿਸ ਨਾਲ  ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾ ਦੀਆਂ ਲਕੀਰਾਂ ਸਪਸ਼ਟ  ਦਿਸੀਆਂ, ਕਿਉਂਕਿ ਜਿਹੋ ਜਿਹਾ ਮੌਸਮ ਚਲ ਰਿਹਾ ਹੈ ਇਹ ਕਣਕ ਦੀ ਫਸਲ ਦੇ  ਬਿਲਕੁਲ ਅਨੁਕੂਲ ਨਹੀਂ ਤੇ ਇਸ ਸਮੇਂ ਫਸਲ ਪੱਕਣ ਵਲ ਵਧ ਰਹੀ ਹੈ ਤੇ ਇਸਨੂੰ ਗਰਮ ਮੌਸਮ ਦੀ ਲੋੜ ਹੈ ਤੇ ਜੇਕਰ ਇਹ ਮੌਸਮ ਵਿਚ ਵਾਰ ਵਾਰ ਠੰਡ ਪੈਦਾ ਹੋ ਜਾਂਦੀ ਹੈ ਤਾਂ ਇਸਦੇ ਪੱਕਣ ਵਿਚ ਦੇਰੀ ਹੋਵੇਗੀ ਤੇ ਇਸਦੇ ਝਾੜ ਤੇ ਉਲਟ ਅਸਰ ਪੈ ਸਕਦਾ ਹੈ। ਮੌਸਮ ਮਾਹਰ ਚਾਹੇ ਇਸ ਪਏ ਮੀਂਹ ਨੂੰ ਉਨਾ ਨੁਕਸਾਨਦੇਹ ਨਹੀਂ ਮੰਨਦੇ ਪਰ ਜਿਹੜੇ ਖੇਤਾਂ ਵਿਚ ਕਿਸਾਨਾ ਨੇ ਸੇਂਜੀ ਕਰ ਰੱਖੀ ਸੀ ਤੇ ਇਸ ਤੇਜ਼ ਮੀਂਹ ਕਾਰਨ ਕਣਕ ਦੀ ਫਸਲ ਪੂਰੀ ਤਰ•ਾਂ ਧਰਤੀ ਤੇ ਵਿਛ ਗਈ ਹੈ  ਤੇ ਜੜ•ਾਂ ਹਿੱਲ ਜਾਣ ਕਰਕੇ ਝਾੜ ਤੇ ਮਾੜਾ ਅਸਰ ਪੈ ਸਕਦਾ ਹੈ। ਵਾਰ ਵਾਰ ਚੜ•ਕੇ ਆ ਰਿਹਾ ਬੱਦਲ ਵਾਯੂਮੰਡਲ ਵਿਚ ਘੱਟ ਦਬਾਅ ਦਾ ਖੇਤਰ ਹੋ ਜਾਣ ਕਰਕੇ ਮੌਸਮ ਵਿਚ ਅਚਾਨਕ ਤਬਦੀਲੀ ਆ ਰਹੀ ਹੈ ਤੇ ਹਰ ਹਫਤੇ  ਬੱਦਲਵਾਈ ਵਾਲਾ ਮੌਸਮ ਬਣ ਰਿਹਾ ਹੈ ਜੋ ਅਚਾਨਕ ਵਧ ਗਈ ਗਰਮੀ ਕਾਰਨ ਬਣਿਆ ਹੈ ਪਰ ਕੁੱਝ ਦਿਨਾ ਬਾਅਦ ਇਸਦੇ ਆਮ ਵਾਂਗ ਹੋ ਜਾਣ ਦੇ ਸੰਕੇਤ ਵੀ ਮਿਲੇ  ਹਨ।  ਰਾਤ ਭਰ ਂਿੲਸ ਹੋਈ ਬਾਰਸ਼ ਨੇ ਖੇਤਾ ਘਰਾਂ ਤੇ ਗਲੀਆਂ ਵਿਚ ਪਾਣੀ ਖੜ•ਾ ਦਿੱਤਾ ਹੈ ਜਿਸ ਕਰਕੇ ਰਾਹਗੀਰਾਂ ਤੋਂ ਬਿਨਾਂ  ਘਰਾਂ ਵਿਚ  ਰਹਿਣ ਵਾਲਿਆ ਨੂੰ ਬਿਜਲੀ ਸਪਲਾਈ ਤੇ ਟੈਲੀਫੋਨ ਸੇਵਾਵਾਂ ਨੂੰ ਵੀ ਪ੍ਰਭਾਵਿਤ ਹੋਣ ਕਰਕੇ ਆਮ ਲੋਕ ਦੁਨੀਆਂ ਨਾਲੋਂ ਤੋੜੀ ਰੱਖਿਆ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger