ਮਲਸੀਆਂ, 24 ਮਾਰਚ (ਸਚਦੇਵਾ) ਮਲਸੀਆਂ ਚੌਕੀ ‘ਚ ਪੈਂਦੇ ਪਿੰਡ ਦੌਲਤਪੁਰ ਢੱਡਾ ਵਿਖੇ ਬੀਤੇ ਸ਼ੁੱਕਰਵਾਰ ਰਾਤ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ । ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਬਹੁਜਨ ਸਮਾਜ ਪਾਰਟੀ (ਅ) ਪੰਜਾਬ ਤਹਿਸੀਲ ਸ਼ਾਹਕੋਟ ਤੋਂ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇੰਚਾਰਜ ਅਕਰਮ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਦੌਲਤਪੁਰ ਢੱਡਾ ਨੇ ਦੱਸਿਆ ਕਿ ਬੀਤੀ ਸ਼ੁੱਕਰਵਾਰ ਦੀ ਰਾਤ ਕਰੀਬ 9:30 ਵਜੇ ਮੈਂ ਆਪਣੇ ਮੋਟਰਸਾਇਕਲ ‘ਤੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ, ਉਸ ਵਕਤ ਮੇਰੇ ਨਾਲ ਮੇਰਾ ਭਰਾਂ ਮੁਨੀਸ਼ ਅਤੇ ਭਤੀਜਾ ਹੈਪੀ ਵੀ ਸਨ । ਉਸ ਨੇ ਦੱਸਿਆ ਕਿ ਜਦ ਅਸੀਂ ਪਿੰਡ ਪਹੁੰਚੇ ਤਾਂ ਪਿੰਡ ਦੇ ਇੱਕ ਵਿਅਕਤੀ ਨੇ ਆਪਣੇ ਘਰ ਸਾਹਮਣੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਅਸੀਂ ਰੁੱਕ ਗਏ । ਇਸ ਸਮੇਂ ਦੌਰਾਨ ਉੱਕਤ ਵਿਅਕਤੀ ਨੇ ਕਿਹਾ ਕਿ ਤੂੰ ਮੇਰੇ ‘ਤੇ ਪਰਚਾ ਦਰਜ਼ ਕਰਵਾਇਆ ਹੈ ਅਤੇ ਗਾਲੀ ਗਲੋਚ ਕਰਨ ਲੱਗ ਪਿਆ । ਉਸ ਨੇ ਦੱਸਿਆ ਕਿ ਇਹ ਸਭ ਦੇਖ ਮੇਰਾ ਭਰਾਂ ਅਤੇ ਭਤੀਜਾ, ਮੇਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਲਈ ਘਰ ਚਲੇ ਗਏ ਤਾਂ ਉੱਕਤ ਵਿਅਕਤੀ ਨੇ ਪਹਿਲਾ ਤੋਂ ਹੀ ਤਿਆਰ ਖੜ•ੇ ਆਪਣੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਮੇਰੇ ‘ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਹਥਿਆਰਬੰਦ ਵਿਅਕਤੀਆਂ ਨੇ ਮੇਰੇ ‘ਤੇ ਕਿਰਪਾਨਾਂ ਨਾਲ ਵਾਰ ਕੀਤੇ, ਜੋ ਮੇਰੀਆਂ ਦੋਵੇਂ ਬਾਹਾਂ ਅਤੇ ਪਿੱਠ ‘ਤੇ ਲੱਗੇ । ਉਸ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ ਮੇਰੇ ਪਰਿਵਾਰਕ ਮੈਂਬਰ ਆ ਗਏ, ਜਿਨ•ਾਂ ਨੇ ਮੈਨੂੰ ਉਨ•ਾਂ ਤੋਂ ਛੁਡਵਾਇਆ ਅਤੇ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ । ਉਸ ਨੇ ਦੱਸਿਆ ਕਿ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।



Post a Comment