ਮਾਨਸਾ 4ਮਾਰਚ (ਸਫਲਸੋਚ ) ਡਾ. ਬਲਦੇਵ ਸਿੰਘ ਸਹੋਤਾ, ਸਿਵਲ ਸਰਜਨ, ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਸੁਰੇਸ਼ ਸਿੰਗਲਾ ਜੀ ਐਸ.ਐਮ.ਓ. ਖਿਆਲਾ ਕਲਾਂ ਦੀ ਯੋਗ ਅਗਵਾਹੀ ਵਿੱਚ ਸੀ.ਐਚ.ਸੀ. ਖਿਆਲਾ ਕਲਾਂ ਵਿਖੇ ਆਈ.ਵਾਈ.ਸੀ.ਐਫ.(ਇੰਨਫੈਂਟ ਯੰਗ ਚਾਇਲਡ ਫੀਡ) ਸਬੰਧੀ ਤਿੰਨ ਰੋਜਾ ਟ੍ਰੇਨਿੰਗ ਦਾ ਤੀਸਰਾ ਬੈਚ ਸ਼ੁਰੂ ਹੋਇਆ। ਇਸ ਟ੍ਰੇਨਿੰਗ ਦਾ ਮੁੱਖ ਮਕਸਦ ਛੋਟੇ ਬੱਚਿਆਂ ਵਿੱਚ ਉਮਰ ਮੁਤਾਬਕ ਸਮੇਂ ਸਮੇਂ ਸਿਰ ਦੇਣ ਵਾਲੀ ਖੁਰਾਕ ਸਬੰਧੀ ਜਾਣਕਾਰੀ ਆਸ਼ਾ ਵਰਕਰਾਂ ਅਤੇ ਸਿਹਤ ਕਾਮਿਆਂ ਦੁਆਰਾ ਹੇਠਲੇ ਪੱਧਰ ਤੱਕ ਪਹੁੰਚਾਉਣੀ ਹੈ ਤਾਂ ਕਿ ਬੱਚੇ ਕੁਪੋਸ਼ਨ ਦਾ ਸ਼ਿਕਾਰ ਨਾ ਹੋ ਸਕਣ ਅਤੇ ਉਹਨਾ ਸਰੀਰਕ ਵਾਧਾ ਅਤੇ ਵਿਕਾਸ ਉਮਰ ਅਨੁਸਾਰ ਸਹੀ ਹੋ ਸਕੇ। ਇਹ ਜਾਣਕਾਰੀ ਦਰਸ਼ਨ ਸਿੰਘ ਬੀ.ਈ.ਈ ਵੱਲੋਂ ਦਿੱਤੀ ਗਈ।
Post a Comment