ਮੁੱਖ ਮੰਤਰੀ ਵੱਲੋਂ ਜਥੇਬੰਦੀ ਨੂੰ ਤੁਰੰਤ ਪੱਤਰ ਸ੍ਯੌਂਪੇ ਗਏ ਪਰ ਅਧਿਆਪਕ ਪੰਚਾਇਤੀ ਡਾਇਰੈਕਟੋਰੇਟ ਦੇ ਵਿਰੋਧ ਵਿੱਚ ਡਟੇ।

Monday, March 04, 20130 comments

ਮਾਨਸਾ 4ਮਾਰਚ( ਸਫਲਸੋਚ) ਈ.ਟੀ.ਟੀ. ਟੀਚਰਜ਼ ਯੂਨੀਅਨ ਪੰਜਾਬ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਅਹਿਮ ਮੀਟਿੰਗ ਦੌਰਾਨ ਪਿਛਲੇ 7 ਸਾਲਾਂ ਤੋਂ ਲਟਕ ਰਹੇ ਮਸਲਿਆਂ ਨੂੰ ਮੌਕੇ ਤੇ ਹੀ ਹੱਲ ਕਰ ਦੇਣ ਤੋਂ ਬਾਅਦ ਜਥੇਬੰਦੀ ਨੇ ਇਸ ਨੂੰ ਆਪਣੇ ਹੱਕੀ ਸੰਘਰਸ਼ ਦੀ ਅੰਸ਼ਕ ਜਿੱਤ ਦੱਸਿਆ ਹੈ ਪਰ ਉਹਨਾਂ ਨਾਲ ਹੀ ਪੰਚਾਇਤੀ ਰਾਜ ਅਤੇ ਨਗਰ ਕ੍ਯੌਂਸਲ ਅਧੀਨ ਕੰਮ ਕਰਦੇ 13000 ਈ.ਟੀ.ਟੀ. ਅਧਿਆਪਕਾਂ ਨੂੰ ਸਮੇਤ ਸਕੂਲ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਦੀ ਮੰਗ ਨੂੰ ਲੈ ਕੇ ਹਕੂਮਤ ਵਿਰੁੱਧ ਤਿਖੇ ਅੰਦੋਲਨਾਂ ਦਾ ਐਲਾਨ ਕੀਤਾ।ਜਥੇਬੰਦੀ ਦੇ ਸੁਬਾਈ ਪ੍ਰਧਾਨ ਜਗਸੀਰ ਸਹੋਤਾ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਸਬੰਧੀ ਦੱਸਿਆ ਕਿ ਪਿਛਲੇ ਦਿਨੀਂ ਮੋਗਾ ਜਿਮਨੀ ਚੋਣ ਦੌਰਾਨ ਉਹਨਾਂ ਦੀ ਜਥੇਬੰਦੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਸੂਬਾ ਪੱਧਰੀ ਰੋਸ ਰੈਲੀ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਹੀ ਜਥੇਬੰਦੀ ਦੇ ਸੰਘਰਸ਼ ਅੱਗੇ ਝੁਕਦਿਆਂ ਮੁੱਖ ਮੰਤਰੀ ਨਾਲ ਈ.ਟੀ.ਟੀ. ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਤਹਿ ਹੋਈ ਸੀ ਜਿਸ ਦੌਰਾਨ ਹੀ ਮੁੱਖ ਮੰਤਰੀ ਵੱਲੋਂ ਈ.ਟੀ.ਟੀ. ਅਧਿਆਪਕਾਂ ਦੇ ਅਹਿਮ ਮਸਲੇ ਹੱਲ ਕਰਦਿਆਂ ਮੌਕੇ ਤੇ ਹੀ ਜਥੇਬੰਦੀ ਨੂੰ ਲੋੜੀਂਦੇ ਸਾਰੇ ਪੱਤਰ ਸੌਂਪੇ ਗਏ। ਪਰ ਜਥੇਬੰਦੀ ਦੀ ਮੁੱਖ ਮੰਗ ਸਿੱਖਿਆ ਵਿਭਾਗ ਦੀ ਵਾਪਸੀ ਨੂੰ ਲੈ ਕੇ ਅਤੇ ਪੰਚਾਇਤੀ ਡਾਇਰੈਕਟੋਰੇਟ ਦੇ ਵਿਰੋਧ ਵਿੱਚ ਅਧਿਆਪਕਾਂ ਵੱਲੋਂ 6 ਮਾਰਚ ਨੂੰ ਰਾਜ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣ ਅਤੇ 29 ਮਾਰਚ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਇਕੱਠ ਦੌਰਾਨ ਪੰਚਾਇਤੀ ਡਾਇਰੈਕਟੋਰੇਟ ਦਾ ਪੁਤਲਾ ਫੁੱਕਣ ਦਾ ਐਲਾਨ ਕੀਤਾ ਗਿਆ ਹੈ।ਉ੍ਯੱਧਰ ਜਥੇਬੰਦੀ ਦੇ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਈ.ਟੀ.ਟੀ. ਅਧਿਆਪਕਾਂ ਦੇ ਜਿਹੜੇ ਮਸਲੇ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੇ ਸਨ ਉਹਨਾਂ ਸਬੰਧੀ ਜਥੇਬੰਦੀ ਨੂੰ ਤੁਰੰਤ ਪੱਤਰ ਸ੍ਯੌਂਪੇ ਗਏ ਅਤੇ ਵਿਭਾਗ ਦੇ ਉ੍ਯੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਇਹ ਸਾਰੇ ਮਸਲੇ ਤੁਰੰਤ ਹੱਲ ਹੋਣੇ ਚਾਹੀਦੇ ਹਨ। ਸ਼੍ਰੀ ਸਿੱਧੂ ਨੇ ਦੱਸਿਆਂ ਕਿ ਇਨ•ਾਂ ਮਸਲਿਆਂ ਵਿੱਚ ਈ.ਟੀ.ਟੀ. ਅਧਿਅਪਕਾਂ ਦੇ ਪ੍ਰਾਨ ਨੰਬਰ ਅਲਾਟ ਕਰਨ, 4,9,14 ਏ.ਸੀ.ਪੀ. 4400 ਗਰੇਡ ਲਾਗੂ ਕਰਨ, ਸੀ.ਪੀ.ਐਫ. ਖਾਤੇ ਵਿੱਚ ਸਾਲ 2006 ਤੋਂ ਬਕਾਇਆ ਰਾਸ਼ੀ ਜਾਰੀ ਕਰਨ, ਸੈਲਰੀ ਹ੍ਯੈੱਡ 2515-31 ਨੂੰ ਤਬਦੀਲ ਕਰਕੇ 2515-01 ਕਰਨ, ਅਧਿਆਪਕਾਂ ਦੇ ਬਕਾਇਆ ਪਏ ਮੈਡੀਕਲ ਕੇਸ ਹੱਲ ਕਰਨ, ਅੰਮ੍ਰਿਤਸਰ ਜਿਲ•ੇ ਨਾਲ ਸਬੰਧਤ 19 ਅਧਿਆਪਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਰੁਕੀ ਤਨਖਾਹ ਨੂੰ ਜਾਰੀ ਕਰਨ, ਜਥੇਬੰਦੀ ਦੇ ਮਰਹੂਮ ਆਗੂ ਸੰਜੀਵ ਨਰੰਗ ਦੀ ਪਤਨੀ ਨੂੰ ਨੌਕਰੀ ਲਈ ਪੱਤਰ ਜਾਰੀ ਕਰਨ, ਡੈਪੂਟੇਸ਼ਨ ਰੱਦ ਕਰਨ ਅਤੇ ਵੱਖ-ਵੱਖ ਜਿਲਿ•ਆਂ ਨਾਲ ਸਬੰਧਤ ਲਟਕਦੇ ਮਸਲਿਆਂ ਨੂੰ ਹੱਲ ਕਰਨ ਲਈ ਵਿਭਾਗ ਦੇ ਉ੍ਯੱਚ ਅਧਿਕਾਰੀਆਂ ਅਤੇ ਜਿਲਿ•ਆਂ ਦੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤੇ । ਸ਼੍ਰੀ ਸਿੱਧੂ ਨੇ ਦੱਸਿਆ ਕਿ ਪੰਚਾਇਤੀ ਡਾਇਰੈਕਟੋਰੇਟ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ  ਜਥੇਬੰਦੀ ਵੱਲੋਂ 29 ਮਾਰਚ ਨੂੰ ਪੁਤਲੇ ਫੂਕਣ ਦੇ ਐਕਸ਼ਨ ਨੂੰ ਸਫਲ ਬਣਾਉਣ ਲਈ ਪੰਜਾਬ ਭਰ ਵਿੱਚ ਜੋਰਦਾਰ ਸਰਗਰਮੀਆਂ ਵਿੱਢੀਆਂ ਜਾਣਗੀਆਂ। ਉਨ•ਾਂ ਰਾਜ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੇ ਇਸ ਗੈਰ ਸਿਧਾਂਤਕ ਫੈਸਲੇ ਦਾ ਡੱਟ ਕੇ ਵਿਰੋਧ ਕਰਨ।  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger