ਮਾਨਸਾ / ਜਿਲੇ ਦੇ ਥਾਣਿਆ ਦੀ ਪਾਰਦਰਸ਼ਤਾ ਨੂੰ ਪਬਲਿਕ ਹਿੱਤਾਂ ਵਿੱਚ ਪਰਖਣ ਦੇ ਮਕਸਦ ਨਾਲ ਬਣਾਈਆ ਵਿਜੀਟਰ ਟੀਮਾਂ ਦੀ ਲੜੀ ਵਿੱਚ ਥਾਣਾ ਸਿਟੀ-1 ਦੇ ਕਾਰੁਗੁਜਾਰੀ ਅਤੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ । ਟੀਮ ਵਿੱਚ ਸ਼ਾਮਿਲ ਕੌਂਸਲਰ ਬਲਵਿੰਦਰ ਸਿੰਘ ਕਾਕਾ, ਪਰਮਿੰਦਰ ਸਿੰਘ ਐੱਮ.ਡੀ ਇਲੈਕਟਰਾ ਗਰਲਜ਼ ਕਾਲਜ, ਕੌਂਸਲਰ ਦਵਿੰਦਰ ਸਿੰਘ ਟੈਕਸਲਾ, ਦਰਸ਼ਨ ਸਿੰਘ ਅਤੇ ਕੌਂਸਲਰ ਰਜਿੰਦਰ ਕੌਰ ਨੇ ਥਾਣੇ ਦੇ ਲੋੜੀਂਦੇ ਪ੍ਰਬੰਧਾ ਦਾ ਜਾਇਜਾ ਲਿਆ। ਇਸ ਟੀਮ ਨੇ ਪੁਲੀਸ ਪਬਲਿਕ ਸਾਂਝ ਕੇਂਦਰ, ਕੰਪਿਊਟਰ ਲੈਬ, ਹਵਾਲਾਤਾਂ, ਪਬਲਿਕ ਹਿੱਤਾਂ ਲਈ ਲਗਾਏ ਗਏ ਸੂਚਨਾ-ਬੋਰਡ, ਸ਼ਿਕਾਇਤ ਦਰਜ ਰਜਿਸਟਰ ਤੇ ਹਵਾਲਾਤੀਆ ਨੂੰ ਮਿਲਦੀਆਂ ਸਹੂਲਤਾਂ ਨੂੰ ਬਾਰੀਕੀ ਨਾਲ ਵਾਚਿਆ ਗਿਆ । ਸਬੰਧਿਤ ਟੀਮ ਵੱਲੋਂ ਥਾਣਾ ਸਿਟੀ -1 ਦੇ ਮੁਖੀ ਹਰਪਾਲ ਸਿੰਘ ਨੂੰ ਤਸੱਲੀਬਖਸ਼ ਕਾਰੁਜਗਾਰੀ, ਪ੍ਰਾਪਤੀਆਂ ਅਤੇ ਪ੍ਰਬੰਧਾਂ ਲਈ ਪ੍ਰਸੰਸ਼ਾ ਕੀਤੀ

Post a Comment