ਆਸ਼ਾ ਵਰਕਰਾਂ ਵੱਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ ਗਿਆ
ਮਾਨਸਾ 7ਦਸੰਬਰ (ਆਹਲੂਵਾਲੀਆ,) ਆਲ ਇੰਡੀਆ ਆਸ਼ਾ ਵਰਕਰ ਯੂਨੀਅਨ (ਏਟਕ) ਪੰਜਾਬ ਦੇ ਸੱਦੇ ਤੇ ਅੱਜ ਸਥਾਨਕ ਸਿਵਲ ਸਰਜਨ ਦਫਤਰ ਮਾਨਸਾ ਵਿਖ ਸੈਂਕੜੇ ਆਸ਼ਾ ਵਰਕਰਾਂ ਵੱਲੋਂ ਧਰਨੇ ਦੌਰਾਨ ਸਿਵਲ ਸਰਜਨ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਧਰਨੇ ਦੀ ਅਗਵਾਈ ਕਰਦਿਆਂ ਜਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਸੁੱਖੀ ਬੁਢਲਾਡਾ ਅਤੇ ਜਨਰਲ ਸਕੱਤਰ ਬਲਜੀਤ ਕੌਰ ਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਆਸ਼ਾ ਵਰਕਰਾਂ ਨੂੰ ਬਹੁਤ ਘੱਟ ਮਿਹਨਤਾਨਾ ਦੇ ਕੇ ਆਸ਼ਾ ਵਰਕਰਾਂ ਦਾ ਸ਼ੋਸਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਵੱਲੋਂ ਪੰਜਾਬ ਅਤੇ ਪੂਰੇ ਦੇਸ਼ ਅੰਦਰ ਬਤੌਰ ਸੇਵਕ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਤੇ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ੳਨ੍ਹਾਂ ਮੰਗ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਆਂਗਣਵਾੜੀ ਵਰਕਰਾਂ ਦੀ ਤਰਜ ਤੇ ਆਸ਼ਾ ਵਰਕਰਾਂ ਨੂੰ ਆਂਗਣਵਾੜੀ ਦੇ ਬਰਾਬਰ ਦਾ ਬੱਝਵਾਂ ਮਾਣ ਭੱਤਾ ਦਿੱਤਾ ਜਾਵੇ ਅਤੇ ਘੱਟੋ ਘੱਟ ਹਰ ਸਰਵੇ ਦੌਰਾਨ ਡੀ.ਸੀ. ਰੇਟ ਦਾ ਮਾਨ ਭੱਤਾ, ਸਫਰੀ ਮਾਨ ਭੱਤਾ ਅਤੇ ਰੋਜ਼ਾਨਾ ਭੱਤਾ ਨਿਯਮਾਂ ਅਨੂਸਾਰ ਦਿੱਤਾ ਜਾਵੇ ਧਰਨੇ ਨੂੰ ਹਮਾਇਤ ਦੇ ਤੌਰ ਤੇ ਪਹੁੰਚੇ ਟਰੇਡ ਯੂਨੀਅਨ ਆਗੂ ਅਤੇ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਮੀਤ ਸਕੱਤਰ ਕਾ. ਕ੍ਰਿਸ਼ਨ ਚੌਹਾਨ , ਮੁਲਾਜ਼ਮ ਆਗੂ ਡਾ. ਆਤਮਾ ਸਿੰਘ ਆਤਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਆਸ਼ਾ ਵਰਕਰ ਯੂਨੀਅਨ ਦੇ ਸੰਘਰਸ਼ ਅਤੇ ਮੰਗਾਂ ਦੀ ਪੂਰੀ ਤਰ੍ਹਾਂ ਹਮਾਇਤ ਕਰਦੇ ਹਾਂ ਉਨ੍ਹਾਂ ਆਸ਼ਾਂ ਵਰਕਰਾਂ ਨੂੰ ਘੱਟ ਮਾਣ ਭੱਤੇ ਤੇ ਕਰਵਾਏ ਜਾ ਰਹੇ ਕੈਂਸਰ ਸਰਵੇ ਤੇ ਪੰਜਾਬ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਪੂਜੀਪਤੀਆਂ ਦੀ ਸਰਕਾਰ ਕੇਵਲ ਇੱਕ ਵਰਗ ਨੂੰ ਖੁਸ਼ ਕਰਨ ਤੇ ਲੱਗੀ ਹੋਈ ਹੈ ਅਤੇ ਕਿਰਤੀ ਕਾਮਿਆਂ , ਮੁਲਾਜ਼ਮਾਂ ਅਤੇ ਆਮ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਪੱਕੇ ਮੁਲਾਜਮਾਂ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਧਰਨੇ ਨੂੰ ਪੈਰਾ ਮੈਡੀਕਲ ਯੂਨੀਅਨ ਦੇ ਸਿਕੰਦਰ ਸਿੰਘ , ਕੇਵਲ ਸਿੰਘ, ਐਫ.ਸੀ.ਆਈ. ਸਿਕਿਊਰਟੀ ਗਾਰਡ ਵਰਕਰ ਯੂਨੀਅਨ ਦੇ ਸਕੱਤਰ ਨਿਰਮਲ ਸਿੰਘ ਮਾਨਸਾ ਨੇ ਆਪਣੇ ਵਿਚਾਰ ਰੱਖੇ ਇਸ ਸਮੇਂ ਧਰਨੇ ਦੀ ਸਮਾਪਤੀ ਤੋਂ ਬਾਅਦ ਆਸ਼ਾ ਵਰਕਰਾਂ ਦੇ ਡੈਪੂਟੇਸ਼ਨ ਵੱਲੋਂ ਆਸ਼ਾ ਵਰਕਰਾਂ ਦੀਆਂ ਮੰਗਾਂ ਪ੍ਰਤੀ ਇੱਕ ਮੰਗ ਪੱਤਰ ਸਿਵਲ ਸਰਜਨ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਪ੍ਰਮੀਲਾ ਕੁਮਾਰੀ, ਕੁਲਵੰਤ ਕੌਰ, ਬਲਵਿੰਦਰ ਕੌਰ, ਸੁਰਜੀਤ ਕੌਰ, ਕੁਲਵੰਤ ਕੌਰ ਪ੍ਰ੍ਰਧਾਨ ਸਰਦੂਲਗੜ੍ਹ, ਸਰਲਾ ਦੇਵੀ, ਜਸਵਿੰਦਰ ਕੌਰ ਰੱਲੀ ਅਤੇ ਜਸਵਿੰਦਰ ਕੌਰ ਨੇ ਸੰਬੋਧਨ ਕੀਤਾ।

Post a Comment