Monday, December 10, 20120 comments


ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਸੰਸਥਾ ਵੱਲੋਂ ਕੀਤੇ ਗਏ ਉਪਰਾਲੇ ਦੀ ਕੀਤੀ ਸ਼ਲਾਘਾ

ਸ਼ਾਹਕੋਟ, 10 ਦਸੰਬਰ (ਸਚਦੇਵਾ) ਮਨੱਖੀ ਅਧਿਕਾਰ ਪ੍ਰੈੱਸ ਕਲੱਬ ਸ਼ਾਹਕੋਟ ਵੱਲੋਂ ਮਨੁੱਖੀ ਅਧਿਕਾਰ ਦਿਵਸ ਬੜੇ ਹੀ ਵਿਲੱਖਣ ਢੰਗ ਨਾਲ ਮਨਾਇਆ ਗਿਆ । ਇਸ ਮੌਕੇ ਉੱਕਤ ਸੰਸਥਾ ਵੱਲੋਂ ਸਿਵਲ ਹਸਪਤਾਲ ਸ਼ਾਹਕੋਟ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਖੇ ਖੂਨ ਦਾਨ, ਅੱਖਾਂ ਦਾਨ ਅਤੇ ਸਰੀਰ ਦਾਨ ਕਰਨ ਦਾ ਕੈਂਪ ਲਗਾਇਆ ਗਿਆ । ਇਸ ਮੌਕੇ ਬਾਬਾ ਸੁਖਜੀਤ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਇਸ ਮੌਕੇ ਸੰਤ ਸੁਖਜੀਤ ਸਿੰਘ ਨੇ ਸੰਸਥਾਂ ਦੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕਰਦਿਆ ਕਿਹਾ ਕਿ ਸੰਸਥਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਲੋਕ ਸੇਵਾ ਵਿੱਚ ਜੋ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਉਸ ਨਾਲ ਅਨੇਕਾਂ ਹੀ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ । ਇਸ ਮੌਕੇ ਸੰਸਥਾਂ ਦੇ ਸੂਬਾ ਜਨਰਲ ਸਕੱਤਰ ਕਮਲਜੀਤ ਭੱਟੀ ਅਤੇ ਜਿਲ•ਾਂ ਪ੍ਰਧਾਨ ਰੂਪ ਲਾਲ ਸ਼ਰਮਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਸਥਾਂ ਵੱਲੋਂ ਹਮੇਸ਼ਾ ਹੀ ਲੋਕਾਂ ਨੂੰ ਉਨ•ਾਂ ਦੇ ਬਣਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ । ੳੇਨ•ਾਂ ਕਿਹਾ ਕਿ 10 ਦਸੰਬਰ ਦਾ ਦਿਨ ਪੂਰੀ ਦੁਨੀਆ ‘ਚ ਮੁਨੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਅੱਜ ਦੇ ਦਿਨ ਇਸ ਕੈਂਪ ‘ਚ 35 ਵਿਅਕਤੀਆਂ ਵੱਲੋਂ ਖੂਨ ਦਾਨ, 20 ਵਿਅਕਤੀਆਂ ਵੱਲੋਂ ਸਰੀਰ ਦਾਨ ਅਤੇ 40 ਵਿਅਕਤੀਆਂ ਵੱਲੋਂ ਅੱਖਾਂ ਦਾਨ ਕੀਤੀਆਂ ਗਈਆਂ ਹਨ । ਉਨ•ਾਂ ਦੱਸਿਆ ਕਿ ਇਸ ਕੈਂਪ ‘ਚ ਮਰਦਾਂ ਵਾਂਗ ਔਰਤਾਂ ਅਤੇ ਬਜ਼ੁਰਗਾਂ ਨੇ ਵੀ ਵੱਧ ਚੜ• ਕੇ ਆਪਣੇ ਅੰਗ ਦਾਨ ਕਰਕੇ ਯੋਗਦਾਨ ਦਿੱਤਾ ਹੈ ਅਤੇ ਮਨੁੱਖਤਾਂ ਦੀ ਸੇਵਾ ਕੀਤੀ ਹੈ । ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਵੀ ਖੂਨ ਦਾਨ ਕਰਕੇ ਆਪਣਾ ਫਰਜ਼ ਨਭਾਇਆ । ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ ਅਤੇ ਸੰਸਥਾਂ ਦੇ ਅਹੁਦੇਦਾਰਾਂ ਨੇ ਦਾਨ ਕੈਂਪ ‘ਚ ਸਹਿਯੋਗ ਦੇਣ ਵਾਲੇ ਅਤੇ ਦਾਨੀਆਂ ਨੂੰ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ । ਕੈਂਪ ਦੀ ਸਮਾਪਤੀ ‘ਤੇ ਸੰਸਥਾਂ ਦੇ ਜਿਲ•ਾਂ ਸਕੱਤਰ ਸੱਤਪਾਲ ਅਜ਼ਾਦ ਨੇ ਆਪਣੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ ਸ਼ਾਹਕੋਟ ਹਰਪ੍ਰੀਤ ਸਿੰਘ ਬੈਨੀਪਾਲ, ਐਸ.ਐਮ.ਓ ਡਾਕਟਰ ਵੀਨਾ ਪਾਲ, ਗੁਰਮੁੱਖ ਸਿੰਘ ਕੋਟਲਾ, ਜਸਪ੍ਰੀਤ ਕੌਰ ਪ੍ਰਧਾਨ ਮਹਿਲਾ ਵਿੰਗ ਜਲੰਧਰ, ਸੀਤਾ ਰਾਮ ਠਾਕੁਰ ਸੂਬਾ ਵਾਇਸ ਪ੍ਰਧਾਨ, ਕਮਲਜੀਤ ਭੱਟੀ ਸੂਬਾ ਜਨਰਲ ਸਕੱਤਰ, ਰੂਪ ਲਾਲ ਸ਼ਰਮਾਂ ਜ਼ਿਲ•ਾਂ ਪ੍ਰਧਾਨ, ਸੈਕਟਰੀ ਸੱਤਪਾਲ ਅਜ਼ਾਦ, ਦੇਵ ਰਾਜ ਸ਼ਰਮਾਂ ਪ੍ਰਧਾਨ ਯੋਗ ਪੀਠ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ, ਕੰਚਨ ਛਾਬੜਾ ਸ਼ਹਿਰੀ ਪ੍ਰਧਾਨ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ, ਅਸ਼ਵਨੀ ਜਿੰਦਲ, ਸੰਦੀਪ ਸਿੰਘ ਸਹੋਤਾ, ਤਾਰਾ ਚੰਦ ਸਾਬਕਾ ਐਮ.ਸੀ, ਪਲਵਿੰਦਰ ਸਿੰਘ ਢਿੱਲੋਂ, ਸੁੱਚਾ ਗਿੱਲ, ਚਮਨ ਲਾਲ, ਸੰਤੋਖ ਸਿੰਘ ਵਾਇਸ ਪ੍ਰਧਾਨ ਮਲਸੀਆਂ, ਬਲਜੀਤ ਸਿੰਘ, ਬਲਦੇਵ ਸਿਆਲ, ਅਜੇ ਅਰੋੜਾ, ਤਰਨਦੀਪ ਸਿੰਘ ਰੂਬੀ, ਪ੍ਰੇਮ ਸਿੰਘ ਚੇਅਰਮੈਨ ਮਨੁੱਖੀ ਅਧਿਕਾਰ ਮੰਚ ਬਲਾਕ ਸ਼ਾਹਕੋਟ, ਰਾਮ ਪਿਆਰਾ, ਜੋਨ ਮਸੀਹ, ਤਰਸੇਮ ਲਾਲ, ਰਾਜਵਿੰਦਰ ਕੌਰ, ਕਮਲੇਸ਼ ਕੌਰ, ਕੁਲਵਿੰਦਰ ਕੌਰ, ਛਿੰਦਰ ਕੌਰ, ਮਮਤਾ ਰਾਣੀ, ਬਚਨਾ, ਸੁਖਵਿੰਦਰ ਸਿੰਘ ਜੌਹਲ, ਪਰਵੀਨ ਕਾਜਲ ਜਲੰਧਰ ਅਤੇ ਬਲਾਕ ਗੁਰਾਇਆ, ਕਪੂਰਥਲਾ, ਨਕੋਦਰ ‘ਤੇ ਸੁਲਤਾਨਪੁਰ ਲੋਧੀ ਦੇ ਆਗੂਆਂ ਅਤੇ ਵਰਕਰਾਂ ਆਦਿ ਵੀ ਸ਼ਾਮਲ ਸਨ । 


ਸ਼ਾਹਕੋਟ ਵਿਖੇ ਮਨੁੱਖੀ ਅਧਿਕਾਰ ਪ੍ਰੈੱਸ ਕਲੱਬ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ਲਗਾਏ ਗਏ ਕੈਂਪ ‘ਚ ਦਾਨੀਆਂ ਨੂੰ ਸਨਮਾਨਿਤ ਕਰਦੇ ਸੰਤ ਸੁਖਜੀਤ ਸਿੰਘ ਸੀਚੇਵਾਲ ਅਤੇ ਸੰਸਥਾ ਦੇ ਅਹੁਦੇਦਾਰ । ਨਾਲ ਖੂਨ ਦਾਨ ਕਰਦੇ ਸੰਤ ਸੁਖਜੀਤ ਸਿੰਘ ਸੀਚੇਵਾਲ । 
  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger