ਚੋਣ ਵਿਭਾਗ ਦੇ ਕੰਪਿਊਟਰ ਪ੍ਰੋਫੈਸ਼ਨਲਜ਼ ਨੇ ਦਿੱਤਾ ਜਥੇਦਾਰ ਕੋਹਾੜ ਨੂੰ ਮੰਗ ਪੱਤਰ

Monday, December 10, 20120 comments


ਸ਼ਾਹਕੋਟ, 10 ਦਸੰਬਰ (ਸਚਦੇਵਾ) ਚੋਣ ਵਿਭਾਗ ਪੰਜਾਬ ਦੇ ਵੱਖ-ਵੱਖ ਜਿਲਿ•ਆ ‘ਚ ਕੰਮ ਕਰਦੇ ਕੰਪਿਊਟਰ ਪ੍ਰੋਫੈਸ਼ਨਲਜ਼ ਯੂਨੀਅਨ ਪੰਜਾਬ ਵੱਲੋਂ ਸੋਮਵਾਰ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਥੇਦਾਰ ਅਜੀਤ ਸਿੰਘ ਕੋਹਾੜ ਟ੍ਰਾਂਸਪੋਰਟ ਅਤੇ ਚੋਣ ਵਿਭਾਗ ਮੰਤਰੀ ਪੰਜਾਬ ਨੂੰ ਉਨ•ਾਂ ਦੇ ਗ੍ਰਹਿ ਪਿੰਡ ਕੋਹਾੜ ਖੁਰਦ ਵਿਖੇ ਇੱਕ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਆਪਣੀਆਂ ਮੰਗਾਂ ਸੰਬੰਧੀ ਜਥੇਦਾਰ ਕੋਹਾੜ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ, ਜਿਸ ਤੋਂ ਬਾਅਦ ਜਥੇਦਾਰ ਕੋਹਾੜ ਨੇ ਉੱਕਤ ਜਥੇਬੰਦੀ ਨੂੰ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ ਅਤੇ 12 ਦਸੰਬਰ ਨੂੰ ਬਾਅਦ ਦੁਪਹਿਰ 12:30 ਚੰਡੀਗੜ• ਵਿਖੇ ਆਪਣੇ ਦਫਤਰ ਸੈਕਟਰੀਏਟ ਵਿਖੇ ਆਉਣ ਲਈ ਸਮਾਂ ਦਿੱਤਾ । ਜਥੇਦਾਰ ਕੋਹਾੜ ਨਾਲ ਮਿਲਣੀ ਉਪਰੰਤ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਕੰਪਿਊਟਰ ਪ੍ਰੋਫੈਸ਼ਨਲਜ਼ ਚੋਣ ਵਿਭਾਗ ਦੀ ਸਟੇਟ ਲੈਵਲ ਏਜੰਸੀਆਂ ਰਾਹੀ, ਇਸ ਵਿਭਾਗ ਵਿੱਚ ਲਗਭਗ 14 ਸਾਲ ਤੋਂ ਮੰਗ ਕਰ ਰਹੇ ਹਾਂ । ਸਾਡੀ ਭਰਤੀ ਪਹਿਲਾ ਚੋਣ ਵਿਭਾਗ ਵਿੱਚ ਸੰਨ 1998 ‘ਚ ਜ਼ਿਲ•ਾਂ ਪੱਧਰ ‘ਤੇ ਸਟੇਟ ਪੱਧਰੀ ਏਜੰਸੀ ਇਲੈਕਟ੍ਰੋਨਿਕ ਸਿਸਟਮਜ਼ ਪੰਜਾਬ ਲਿਮਿਟਡ ਮੋਹਾਲੀ ਰਾਹੀ ਕੀਤੀ ਗਈ ਸੀ । ਇਸ ਉਪਰੰਤ ਸਟੇਟ ਪੱਧਰੀ ਏਜੰਸੀ ਹਰਿਆਣਾ ਹਾਰਟ੍ਰੋਨ ਚੰਡੀਗੜ• ਅਤੇ ਹੁਣ ਡਾਇਰੈਕਟਰ ਇੰਨਫਰਮੇਸ਼ਨ ਟੈਕਨੋਲੋਜੀ ਪੰਜਾਬ ਚੰਡੀਗੜ• ਦੀ ਪੰਜਾਬ ਰਾਜ ਈ-ਗਵਰਨੈਂਸ ਸੋਸਾਇਟੀ ਚੰਡੀਗੜ• ਦੀ ਸ਼ਾਖਾ ‘ਡੀ.ਜੀ.ਆਰ’ ਰਾਹੀ ਕੀਤੀ ਹੋਈ ਹੈ । ਉਨ•ਾਂ ਦੱਸਿਆ ਕਿ 14 ਸਾਲ ਬੀਤ ਜਾਣ ‘ਤੇ ਵੀ ਸਾਡੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਨਾ ਹੀ ਸਾਡੀਆਂ ਤਨਖਾਹਾਂ ‘ਚ ਵਾਧਾ ਕੀਤਾ ਗਿਆ ਹੈ । ਇਸ ਅੱਤ ਦੀ ਮਹਿੰਗਾਈ ‘ਚ ਸਾਡੇ ਪਰਿਵਾਰਾਂ ਦਾ ਗੁਜ਼ਾਰਾਂ ਕਰਨਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ, ਜਦ ਕਿ ਸਾਡੇ ਤੋਂ ਬਾਅਦ ਵਿੱਚ ਭਰਤੀ ਹੋਏ ਕਲਰਕਾਂ ਦੀਆਂ ਤਨਖਾਹਾਂ ਵੀ ਸਾਡੇ ਨਾਲੋਂ ਵੱਧ ਹਨ । ਜਿਸ ਕਾਰਣ ਸਾਡੇ ਨਾਲ ਸਰਾਂਸਰ ਬੇ-ਇੰਸਾਫੀ ਹੋ ਰਹੀ ਹੈ । ਉਨ•ਾਂ ਦੱਸਿਆ ਕਿ ਸਾਡੇ ਤੋਂ ਸਖਤ ਮਿਹਨਤ ਨਾਲ ਕੰਮ ਲਿਆ ਜਾ ਰਿਹਾ ਹੈ ਅਤੇ ਅਸੀਂ ਹੀ ਪੂਰੇ ਪੰਜਾਬ ਦੇ ਲੋਕਾਂ ਦਾ ਚੋਣਾਂ ਸੰਬੰਧੀ ਕੰਮ ਕਰ ਰਹੇ ਹਾਂ । ਉਨ•ਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਡੀਆ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਸਰਕਾਰੀ ਮੁਲਾਜ਼ਮਾਂ ਅਨੁਸਾਰ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ । ਉਨ•ਾਂ ਕਿਹਾ ਕਿ ਸਾਡੀ ਰੈਗੂਲਰ ਭਰਤੀ ਨਾਲ ਪੰਜਾਬ ਸਰਕਾਰ ‘ਤੇ ਬਹੁਤਾ ਬੋਝ ਨਹੀਂ ਪਵੇਗਾਂ ਕਿਉਕਿ 50 ਫੀਸਦੀ ਖਰਚ ਕੇਂਦਰ ਸਰਕਾਰ ਵੱਲੋਂ ਸਹਿਨ ਕੀਤਾ ਜਾਂਦਾ ਹੈ, ਪਰ ਸਾਡੀਆਂ ਸੇਵਾਵਾਂ ਪੰਜਾਬ ਸਰਕਾਰ ਹੀ ਗਬਰਨ ਕਰਦੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਜਲੰਧਰ, ਅਵਤਾਰ ਚੰਦ ਜਲੰਧਰ, ਮੁਨੀਸ਼ ਜਲੰਧਰ, ਰਕੇਸ਼ ਕੁਮਾਰ ਹੁਸ਼ਿਆਰਪੁਰ, ਗਗਨਜੋਤ ਸਿੰਘ ਗੁਰਦਾਸਪੁਰ, ਸੁਰਜੀਤ ਸਿੰਘ ਮੋਗਾ, ਮੁਖਤਿਆਰ ਸਿੰਘ ਸ਼ਾਹਕੋਟ, ਰਣਜੀਤ ਸਿੰਘ, ਕੇਵਲ ਕ੍ਰਿਸ਼ਨ, ਵਿਨੋਦ ਕੁਮਾਰ, ਸੁਖਚੈਨ ਸਿੰਘ, ਤਰਲੋਚਨ ਸਿੰਘ ਆਦਿ ਹਾਜ਼ਰ ਸਨ ।   

ਚੋਣ ਵਿਭਾਗ ਦੇ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੂੰ ਮੰਗ ਪੱਤਰ ਦਿੰਦੇ ਹੋਏ ਕੰਪਿਊਟਰ ਪ੍ਰੋਫੈਸ਼ਨਲਜ਼ ਯੂਨੀਅਨ ਪੰਜਾਬ ਦੇ ਅਹੁਦੇਦਾਰ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger