ਕੋਟਕਪੂਰਾ, 13 ਦਸੰਬਰ/ ਜੇ.ਆਰ.ਅਸੋਕ /ਸਾਂਝਾ ਅਧਿਆਪਕ ਮੋਰਚਾ ਜਿਲ•ਾ ਇਕਾੲਂੀ ਫਰੀਦਕੋਟ ਵੱਲੋਂ 14 ਦਸੰਬਰ 2012 ਨੂੰ ਜਿਲ•ਾ ਸਿੱਖਿਆ ਅਫਸਰ ਫਰੀਦਕੋਟ ਦੇ ਦਫਤਰ ਸਾਹਮਣੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਧਰਨਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਮੋਰਚੇ ਦੇ ਆਗੂ ਅਸ਼ੋਕ ਕੌਸ਼ਲ , ਸੁਖਵਿੰਦਰ ਸੁੱਖੀ, ਪ੍ਰੇਮ ਚਾਵਲਾ ਨੇ ਪ੍ਰੈਸ ਨੂੰ ਦਿੱਤੀ ਉਨ•ਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਕਮਜੋਰ ਕਰਨ ਲਈ ਕੈਪਟਨ ਸਰਕਾਰ ਨੇ ਪੰਜ ਹਜਾਰ ਤੋ ਵੱਧ ਸਕੂਲ ਜਿਲ•ਾ ਪ੍ਰੀਸ਼ਦਾਂ ਦੇ ਹਵਾਲੇ ਕੀਤੇਤਾਂ ਬਾਦਲ ਸਰਕਾਰ ਨੇ ਰਮਸਾ , ਸਰਬ ਸਿੱਖਿਆਅਤੇ ਆਦਰਸ਼ ਸਕੂਲਾਂ ਦੇ ਨਾਂਅ ਹੇਠ ਸੈਕੰਡਰੀ ਸਕੂਲਾਂ ਵਿਚ ਵੰਡੀਆਂ ਪਾ ਰਹੀ ਹੈ। ਅਧਿਆਪਕਾਂ ਨੂੰ ਕਈ ਕੈਟਾਗਿਰੀਆਂ ਵਿਚ ਵੰਡ ਕੇ , ਅਧਿਆਪਕ ਵਿਦਿਆਰਥੀ ਅਨੁਪਾਤ ਵਿਚ ਸਿੱਖਿਆ ਵਿਰੋਧੀ ਸੋਧ ਕਰਕੇ ਅਧਿਆਪਕਾਂ ਉੱਪਰ ਕੰਮ ਦਾ ਬੋਝ ਵਧਾਇਆ ਜਾ ਰਿਹਾ ਹੈ। ਪਹਿਲਾਂ ਕੰਪਿਊਟਰ ਅਧਿਆਪਕਾਂ ਨੂੰ ਤਿੰਨ ਤਿੰਨ ਸਕੂਲਾਂ ਵਿੱਚ ਭੇਜਿਆ ਜਾਂਦਾ ਸੀ ਹੁਣ ਸੀ ਐਂਡ ਵੀ ਅਧਿਆਪਕਾਂ ਨੂੰ ਵੀ ਦੋ ਦੋ ਸਕੂਲਾਂ ਵਿੱਚ ਭੇਜਣ ਦੀਆਂ ਤਜਵੀਜਾਂ ਤਿਆਰ ਕੀਤੀਆਂ ਜਾ ਰਹੀਆਂ ਹਨ । ਤਨਖਾਹਾਂ ਬੰਦ ਹੋਣ ਅਤੇ ਬਕਾਏ ਬਿੱਲ ਰੁਲਣਾ ਆਮ ਜਿਹੀ ਗੱਲ ਹੋ ਕੇ ਰਹਿ ਗਈ ਹੈ। ਮੰਡਲ ਪੱਧਰ ਤੇ ਏ ਸੀ ਪੀ ਦੇ ਕੇਸ ਵੱਡੀ ਗਿਣਤੀ ਵਿਚ ਪੈਡਿੰਗ ਪਏ ਹਨ । ਮੋਰਚੇ ਦੇ ਆਗੂ ਰਾਜੇਸ਼ ਆਰੋੜਾ , ਮਲਕੀਤ ਭਾਣਾ ਅਤੇ ਸਰਬਜੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਕੂਨਾਂ ਵਿੱਚ ਹਜਾਰਾਂ ਪੋਸਟਾਂ ਖਾਲੀ ਪਈਆਂ ਹਨ ਦੂਜੇ ਪਾਸੇ ਰੋਜਗਾਰ ਮੰਗਦੇ ਨੌਜੁਆਨਾਂ ਨੂੰ ਆਏ ਦਿਨ ਪੁਲਿਸ ਤਸ਼ੱਦਦ ਨਾਲ ਦਬਾਇਆ ਜਾ ਰਿਹਾ ਹੈ। ਉਨ•ਾਂ ਮੰਗ ਕੀਤੀ ਕਿ ਮੋਰਚੇ ਦੀਆਂ ਮੰਗਾਂ ਤੇ ਤੁਰੰਤ ਗੌਰ ਕਰਕੇ ਲਾਗੂ ਕੀਤਾ ਜਾਵੇ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ ।

Post a Comment