ਕੋਟਕਪੂਰਾ, 13 ਦਸੰਬਰ /ਜੇ.ਆਰ.ਅਸੋਕ /ਜਿੱਥੇ ਸਹਿਰ ਦੀ ਰੀਡ ਹੱਡੀ ਨਗਰ ਕੌਸਲ ਦੀ ਸਹਿਰ ਦੀ ਸਾਫ ਸਫਾਈ, ਸੀਵਰੇਜ ਪਣਾਲੀ ਸਿਸਟਮ ਫੇਲ ਹੋਣ ਤੇ ਗਲੀਆ ਵਿੱਚ ਖੜੇ ਗੰਦੇ ਪਾਣੀ ਤੋ ਭਿਆਨਕ ਬਿਮਾਰੀਆ ਫੈਲਣ ਤੋ ਬੇਖੌਫ ਹੋ ਕੇ ਕੁੰਭਕਰਨੀ ਨੀਂਦ ਸੌ ਜਾਦੀ ਹੈ ਤਾ ਸਹਿਰ ਵਾਸੀ ਜਾਗਦੇ ਹਨ। ਇਸ ਦੀ ਤਾਜਾ ਮਿਸਾਲ ਸਥਾਨਕ ਹਰੀਨੌ ਰੋਡ ਤੇ ਸਥਿਤ ਚੌਪੜਿਆ ਵਾਲਾ ਬਾਗ ਦੀ ਗਲੀ ਕਾਲੂ ਨੰਬਰਦਾਰ ਨੰਬਰ-4 ਦੇ ਵਸਨੀਕਾਂ ਦੀ ਸੜਕ ਨੀਵੀ ਹੋਣ ਕਾਰਣ ਖੜ•ਾ ਸੀਵਰੇਜ ਦੇ ਪਾਣੀ ਵਿੱਚੋਂ ਦੀ ਲੰਘਣ ਤੋਂ ਖਫਾ ਹੋ ਕੇ ਮਹੱਲੇ ਵਾਲਿਆਂ ਨੇ ਆਪਣੇ ਖਰਚ ਤੇ ਸੜਕ ਬਣਾਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਲੀ ਦੇ ਵਸਨੀਕ ਸਾਧੂ ਸਿੰਘ ਨੇ ਦੱਸਿਆ ਕਿ ਹਰੀਨੌ ਸੜਕ ਤੇ ਪਾਇਆ ਸੀਵਰੇਜ ਦਾ ਲੈਬਲ ਸਹੀ ਨਾ ਹੋਣ ਕਾਰਣ ਸੀਵਰੇਜ ਦਾ ਓਵਰ ਫਲੋ ਹੋਣ ਕਾਰਣ ਸਾਰਾ ਗੰਦਾ ਪਾਣੀ ਸੜਕ ਤੇ ਖੜ•ਾ ਹੋ ਜਾਂਦਾ ਹੈ। ਜਿਸ ਕਾਰਣ ਗਲੀ ਨਿਵਾਸੀਆਂ ਦੇ ਸਕੂਲੀ ਬੱਚਿਆਂ ਤੇ ਬਜ਼ੁਰਗਾਂ ਨੂੰ ਲੰਘਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀ ਬਾਰ ਬਾਰ ਨਗਰ ਕੌਂਸਲ ਕੋਲ ਲਿਖਤੀ ਪੱਤਰ ਦੇ ਕੇ ਥੱਕ ਚੁੱਕੇ ਹਾਂ । ਇਸ ਲਈ ਮਜਬੂਰ ਹੋ ਕੇ ਗਲੀ ਨਿਵਾਸੀਆਂ ਨੇ ਆਪਣੇ ਕੋਲੋਂ 15 ਹਜਾਰ ਰੁਪਏ ਖਰਚ ਕਰਕੇ ਸੜਕ ਬਣਾਈ ਤਾਂ ਕਿ ਸੀਵਰੇਜ ਦੇ ਗੰਦੇ ਪਾਣੀ ਨਾਲ ਕੋਈ ਬਿਮਾਰੀ ਨਾ ਫੈਲ ਸਕੇ ਅਤੇ ਗਲੀ ਨਿਵਾਸੀ ਦੀ ਲੰਘਣ ਵਾਲੀ ਦਿੱਕਤ ਦੂਰ ਹੋ ਸਕੇ । ਇਸ ਮੌਕੇ ਤੇ ਹਰਬੰਤ ਬਰਾੜ , ਸ਼ੇਰ ਸਿੰਘ , ਮਨਮੋਹਨ ਸ਼ਰਮਾ , ਰਾਜੂ ਤੋਂ ਇਲਾਵਾ ਗਲੀ ਨਿਵਾਸੀ ਹਾਜਰ ਸਨ ।

Post a Comment