ਲਹਿਰਾਗਾਗਾ (ਸੰਗਰੂਰ)7 ਦਸੰਬਰ (ਸੂਰਜ ਭਾਨ ਗੋਇਲ)-ਪੰਜ ਰੋਜਾ 15 ਵੀਂ ਸੀ. ਬੀ. ਐਸ. ਈ. ਰਾਸ਼ਟਰੀ ਖੋ - ਖੋ ਚੈਪੀਅਨਸ਼ਿਪ 2012 ਸਥਾਨਕ ਸੀਬਾ ਸਕੂਲ ਵਿਚ ਅੱਜ ਸੰਪਨ ਹੋਈ ਜਿਸ ਦੇ ਫਾਇਨਲ ਦੇ ਫਸਵੇ ਮੁਕਾਬਲੇ ਵਿਚ ਐਲਨ ਪਬਲਿਕ ਸਕੂਲ ਬੇਮੇਟੇਰਾ ਛੱਤੀਸਗੜ• ਨੇ ਐਸ. ਡੀ. ਸਰਕਾਰੀ ਸਕੂਲ, ਪੰਜਾਬੀ ਬਾਗ ਦਿੱਲੀ ਨੂੰ ਮੁੰਡਿਆ ਨੇ ਵਾਧੂ ਸਮੇਂ ਵਿਚ 1 ਅੰਕ ਨਾਲ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ। ਇਸ ਮੁਕਾਬਲੇ ਵਿਚ ਛੱਤੀਸਗੜ ਦੇ ਸਿਕੰਦਰ ਨੂੰ ਬੈਸਟ ਰਨਰ ਐਲਾਨਿਆ ਗਿਆ। ਇਸ ਵਰਗ ਵਿਚ ਕੇਰਲਾ ਦੀ ਗੁਰੂਵੀਊਰ ਦੇਵਾ ਸਵਾਮੀ ਇੰਗਲਿਸ਼ ਮੀਡੀਅਮ ਸਕੂਲ ਤਰੀਸੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ•ਾਂ ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚੋਂ ਪੰਜਾਬ ਦੇ ਦੁਆਬਾ ਪਬਲਿਕ ਸਕੂਲ ਗੜਸ਼ੰਕਰ ਨੇ ਬਕਾਰੋ ਇਸਪਾਤ ਸਕੂਲ ਝਾਰਖੰਡ ਨੂੰ 5 - 3 ਅੰਕਾਂ ਨਾਲ ਹਰਾ ਕੇ ਚੈਪੀਅਨਸ਼ਿਪ ਜਿੱਤੀ। ਇਸ ਮੈਚ ਵਿਚ ਪੰਜਾਬ ਦੀ ਗੁਰਵਿੰਦਰ ਕੌਰ ਨੂੰ ਬੈਸਟ ਰਨਰ ਐਲਾਨਿਆ ਗਿਆ। ਲੜਕੀਆਂ ਵਿਚ ਅੰਬਿਕਾ ਇੰਗਲਿਸ਼ ਮੀਡੀਅਮ ਸਕੂਲ ਕਸਾਰਗੋੜ ਕੇਰਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਚੈਪੀਅਨਸ਼ਿਪ ਵਿਚ ਦੇਸ਼ ਭਰ ਦੇ 16 ਕਲਸਟਰਾਂ ਵਿਚੋਂ 52 ਟੀਮਾਂ ਦੇ 700 ਖਿਡਾਰੀਆਂ ਲੈ ਭਾਗ ਲਿਆ ਸੀ। ਦਿੱਲੀ ਦੀ ਟੀਮ ਦੇ ਛੋਟੇ ਜਿਹੇ ਖਿਡਾਰੀ ਵਿਸ਼ਾਲ ਦੀ ਖੇਡ ਪ੍ਰਤਿਭਾ ਨੂੰ ਵੇਖਦੇ ਹੋਏ ਮਹਿਮਾਨਾਂ ਵਲੋਂ 2500 ਰੁਪਏ ਨਕਦ ਇਨਾਮਾਂ ਨਾਲ ਸਨਮਾਨਿਆ। ਇਨਾਮਾਂ ਦੀ ਵੰਡ ਸ਼੍ਰੋਮਣੀ ਅਕਾਲੀ ਦਲ ਦੇ ਦਰਵੇਸ਼ ਸਿਆਸਤਦਾਨ ਜਥੇਦਾਰ ਗਰਜਾ ਸਿੰਘ ਖੰਡੇਬਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ, ਐਡਵੋਕੇਟ ਵਰਿੰਦਰ ਗੋਇਲ ਸੀਨੀਅਰ ਅਕਾਲੀ ਆਗੂ, ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤ ਮਹਿੰਦਰ ਸਿੰਘ ਭਾਈ ਕੀ ਪਿਸ਼ੌਰ, ਖੋ - ਖੋ ਫੈਡਰੇਸ਼ਨ ਆਲ ਇੰਡੀਆ ਅਤੇ ਸੀ. ਬੀ. ਐਸ. ਈ. ਅਬਜਰਬਰ ਜਿਤੇਦੰਰ ਤਿਆਗੀ, ਗੁਰਸੰਤ ਸਿੰਘ ਭੁਟਾਲ ਚੇਅਰਮੈਨ ਮਾਰਕਿਟ ਕਮੇਟੀ ਅਤੇ ਦਰਸ਼ਨਜੀਤ ਸਿੰਘ ਢੀਂਡਸਾ ਨੇ ਕੀਤੀ। ਇਸ ਮੌਕੇ ਗੋਆ ਫਿਲਮ ਫੈਸਟੀਵਲ ਵਿਚ ਗੋਲਡਨ ਪੀਕੌਕ ਐਵਾਰਡ ਜਿੱਤਣ ਵਾਲੀ ਪੰਜਾਬੀ ਫਿਲਮ ਦੇ ਹੀਰੋ ਸੈਮੂਅਲ ਜੌਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਦੌਰਾਨ ਅਲੱਗ ਅਲੱਗ ਰਾਜਾਂ ਦੇ ਖਿਡਾਰੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਣ ਲਈ ਸਥਾਨਕ ਵਿਦਿਆਰਥੀਆਂ ਦੇ ਘਰਾਂ ਵਿਚ ਠਹਿਰਾਇਆ ਗਿਆ ਜਿਥੇ ਉਨ•ਾਂ ਪੰਜਾਬੀ ਬੋਲੀ ਦੇ ਨਾਲ ਪਹਿਰਾਵੇ ਅਤੇ ਰੀਤੀ ਰਿਵਾਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਸਮਾਪਤੀ ਸਮਾਰੋਹ ਦੌਰਾਨ ਕੇਰਲਾ ਦੀਆਂ ਕੁੜੀਆਂ ਨੇ ਪੰਜਾਬੀ ਗੀਤ ਉਪਰ ਸ਼ਾਨਦਾਰ ਭੰਗੜਾ ਪਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਵਧੀਆ ਅਨੁਸ਼ਾਸਨ ਲਈ ਆਸਾਮ ਦੀ ਜੈਮਸ ਐਨ ਪੀ ਐਸ ਗੁਹਾਟੀ ਦੀ ਲੜਕੀਆਂ ਦੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਇਸ ਮੌਕੇ ਗੁਰਮੇਲ ਖੋਖਰ, ਰਾਮਪਾਲ ਸ਼ਰਮਾ, ਪ੍ਰਿਥੀਪਾਲ ਜਲੂਰ, ਜੀਵਨ ਕੁਮਾਰ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ, ਨਿਰਦੇਸ਼ਕ ਸ਼ੇਰ ਜੰਗ ਸਿੰਘ ਚਹਿਲ, ਪ੍ਰਿੰਸੀਪਲ ਮਦਨ ਮੋਹਨ, ਖੇਡ ਕੁਆਰਡੀਨੇਟਰ ਨਰੇਸ਼ ਚੌਧਰੀ ਅਤੇ ਸੁਭਾਸ਼ ਮਿੱਤਲ ਨੇ ਬਾਹਰੋ ਆਏ ਖਿਡਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਅੱਜ ਵਿਸ਼ੇਸ ਮਹਿਮਾਨ ਵਜੋਂ ਸ਼੍ਰੀ ਵਿਸ਼ਾਲ ਗਰਗ ਜ਼ਿਲ•ਾ ਮੈਨੇਜਰ ਕੋਆਪਰੇਟਿਵ ਬੈਂਕ ਸੰਗਰੂਰ, ਗੁਰਸ਼ਰਨ ਸਿੰਘ ਸੰਗਰੂਰ ਰਿਟਾਇਰਡ ਜ਼ਿਲ•ਾ ਖੇਡ ਅਧਿਕਾਰੀ, ਸਤਵੀਰ ਸਿੰਘ ਸਿੱਧੂ ਦਫ਼ਤਰ ਇੰਚਾਰਜ, ਸੱਤਪਾਲ ਸਿੰਗਲਾ ਸੀਨੀਅਰ ਅਕਾਲੀ ਆਗੂ, ਲੱਕੀ ਧਾਲੀਵਾਲ, ਦਵਿੰਦਰ ਕੁਮਾਰ ਨੀਟੂ ਕੌਂਸਲਰ, ਦੁਲਾਰ ਕੁਮਾਰ ਕੌਂਸਲਰ, ਮਹੇਸ਼ ਕੁਮਾਰ ਨੀਟੂ ਕੌਂਸਲਰ, ਤਰਸੇਮ ਚੰਦ ਕੌਂਸਲਰ, ਕਾਮਰੇਡ ਭੀਮ ਸਿੰਘ ਆਲਮਪੁਰ, ਗੂਰਿੰਦਰ ਸਿੰਘ ਚੰਗਾਲੀਵਾਲਾ, ਗਿਆਨ ਚੰਦ ਸ਼ਰਮਾ, ਰਣਜੀਤ ਸਿੰਘ ਚੀਮਾਂ ਵੀ ਸ਼ਾਮਲ ਹੋਏ।
01.jpg)

Post a Comment