ਖੰਨਾ, ਤੱਪੜ ਮਾਰਕਾ ਸਕੂਲਾਂ ਚ ਆਮ ਘਰਾਂ ਚੋਂ ਪੜ•ਨ ਆਉਂਦੇ ਹੋਣਹਾਰ ਵਿਦਿਆਰਥੀ ਖਿਡਾਰੀਆਂ ਤੇ ਪਾਰਖੂ ਬਾਜ਼ ਅੱਖ ਰੱਖਦੇ ਤੇ ਉਹਨਾਂ ਦੀ ਖੇਡ ਪ੍ਰਤਿਭਾ ਨੂੰ ਤਰਾਸ਼ਕੇ ਪਾਰਸ ਬਣਾਉਣ ਵਾਲੇ ਇਸ ਸਮੇਂ ਇਤਿਹਾਸਕ ਪਿੰਡ ਘੁੰਗਰਾਲੀ ਸਿੱਖਾਂ ਵਿਚੋਂ 39 ਸਾਲ ਬੇਦਾਗ ਬਤੌਰ ਡੀ ਪੀ ਈ ਸੇਵਾ ਨਿਭਾਉਣ ਵਾਲੇ ਕਰਮਯੋਗੀ ਅਧਿਆਪਕ ਅਜਮੇਰ ਸਿੰਘ ਦੀਵਾਲਾ ਦਾ ਸੇਵਾਮੁਮਤੀ ਤੋਂ ਬਾਅਦ ਇਲਾਕੇ ਦੀਆਂ ਸਮੂਹ ਖੇਡ ਸੰਸਥਾਵਾਂ, ਅਧਿਆਪਕ, ਵਿਦਿਆਰਥੀ, ਰਮਸਾ, ਸਕੂਲ ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਵਲੋਂ ਸਨਮਾਨ ਸਮਾਰੋਹ 16 ਦਸੰਬਰ ਨੂੰ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਉਕਤ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਭੱਟੀਆਂ ਨੇ ਸਾਡੇ ਨਾਮਾਨਿਗਾਰ ਨੂੰ ਮੁਹਈਆ ਕਰਵਾਈ।


Post a Comment