ਪ੍ਰੈਸ ਕਲੱਬ ਪੰਜਾਬ ਦੇ ਸਮੂਹ ਪੱਤਰਕਾਰ ਹੋਣਗੇ ਸ਼ਾਮਲ
ਖੰਨਾ, 13 ਦਸੰਬਰ (ਥਿੰਦ ਦਿਆਲਪੁਰੀਆ) ਸੱਤਾਧਿਰ ਸਰਕਾਰ ਚਲਾ ਰਹੀ ਅਕਾਲੀ ਭਾਜਪਾ ਗਠਜੋੜ ਦੀ ਸ਼ਹਿ ਤੇ ਪੰਜਾਬ ਵਿਚ ਸ਼ਰੇਆਮ ਗੁੰਡਾਗਰਦੀ ਕਰ ਰਹੇ ਇਹਨਾਂ ਦੇ ਨਵੇਂ ਬਣਾਏ ਯੂਥ ਆਗੂਆਂ ਵਲੋਂ ਦਿਨ ਦਿਹਾੜੇ ਲੋਕਾਂ ਦੀਆਂ ਇੱਜਤਾਂ ਨਾਲ ਖੇਡਣ ਦੀ ਖੇਡ ਦਿਨੋ ਦਿਨ ਪ੍ਰਬਲਛ ਹੋਣ ਤੋ ਰੋਕਣ ਲਈ ਸਮਰਾਲਾ ਖੰਨਾ, ਤੇ ਪੂਰੇ ਸੂਬੇ ਦੇ ਜੁਝਾਰੂ ਲੋਕਾਂ ਵਲੋਂ ਬਣਾਈ ਗਈ ਲੋਕ ਸੰਘਰਸ਼ ਕਮੇਟੀ ਵਲੋਂ ਂਿੲਕ ਰੋਸ ਰੈਲੀ ਤੇ ਪੈਦਲ ਮਾਰਚ 14 ਦਸੰਬਰ ਦਿਨੇ 11 ਵਜੇ ਕੀਤਾ ਜਾ ਰਿਹਾ ਹੈ ਜਿਸ ਵਿਚ ਸਮਾਜ ਦੀਆਂ ਵਖ ਵਖ ਟ੍ਰੇਡ ਯੂਨੀਅਨਾਂ ਦੇ ਆਗੂ ਆਪਣੇ ਜੁਝਾਰੂ ਵਿਚਾਰ ਤੇ ਇਸ ਹੋ ਰਹੇ ਨਾਪਾਕ ਹਮਲਿਆਂ ਦੀ ਰੋਕਥਾਮ ਲਈ ਉਸਾਰੂ ਵਿਚਾਰਾਂ ਨਾਲ ਹੋ ਰਹੇ ਜਲਸੇ ਨੂੰ ਸੰਬੋਧਿਤ ਹੋਣਗੇ। ਉਕਤ ਜਾਣਕਾਰੀ ਦਿੰਦਿਆਂ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਕੁਲਵੰਤ ਤਰਕ ਨੇ ਅਪੀਲ ਕੀਤੀ ਕਿ ਇਸ ਰੋਸ ਮਾਰਚ ਵਿਚ ਵਖ ਵਖ ਟ੍ਰੇਡ ਯੂਨੀਅਨ ਆਗੂ ਜਿਹਨਾਂ ਵਿਚ ਇਸਤਰੀ ਆਂ ਆਗੂ ਹਨ, ਸ਼ਾਮਲ ਹੋਕੇ ਉਠ ਰਹੀ ਲੋਕ ਲਹਿਰ ਦਾ ਹਿੱਸਾ ਬਣਨ ਤੇ ਹੁੰਮਹੁੰਮਾਕੇ ਸ਼ਾਮ ਹੋਣ। ਪ੍ਰੈਸ ਕਲੱਬ ਪੰਜਾਬ ਦੇ ਸਾਰੇ ਪੱਤਰਕਾਰ ਇਸ ਰੋਸ ਮਾਰਚ ਵਿਚ ਹਿੱਸਾ ਲੈਣਗੇ ਤੇ ਇਸ ਲਈ ਪ੍ਰਧਾਨ ਥਿੰਦ ਵਲੋਂ ਸਾਰਿਆਂ ਨੂੰ ਸਮੇਂ ਸਿਰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ।

Post a Comment