ਸਰਦੂਲਗੜ੍ਹ 14 ਦਸੰਬਰ (ਸੁਰਜੀਤ ਸਿੰਘ ਮੋਗਾ) ਸਥਾਨਿਕ ਸ਼ਹਿਰ ਦੀ ਪਰਿਆਰ ਫੇਅਰ ਕਲੱਬ ਵੱਲੋ ਪੁਰਾਣਾ ਬਜਾਰ ਦੇ ਮੰਦਰ ਧਰਮਸਾਲਾ ਵਿਖੇ ਮਨੋਰੋਗ ਅਤੇ ਨਸ਼ਾ ਛਡਾਉ ਕੈੱਪ ਮਿਤੀ 16-12-12 ਨੂੰ ਲਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਤਰਸੇਮ ਚੰਦ ਭੋਲੀ ਪ੍ਰਧਾਨ ਨਗਰ ਪੰਚਾਇਤ ਸਰਦੂਲਗੜ੍ਹ ਕਰਨਗੇ। ਕਲੱਬ ਦੇ ਪ੍ਰਧਾਨ ਕਾਕਾ ਉਪਲ ਵੱਲੋ ਪੱਤਰਕਾਰਾ ਨੂੰ ਦੱਸਿਆ ਇਸ ਕੈਪ ਦੌਰਾਨ ਮੁੱਖ ਮਹਿਮਾਨ ਰਾਜ ਸਭਾ ਮੈਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਸ: ਬਲਵਿੰਦਰ ਸਿੰਘ ਭੂੰਦੜ ਹੋਣਗੇ। ਇਹ ਕੈਪ ਵਿਚ ਡਾ: ਅਮ੍ਰਿਤ ਨਾਰੰਗ ਸਰਸਾ ਆਪਣੀ ਪੂਰੀ ਟੀਮ ਨਾਲ ਪਹੁੰਚ ਰਹੇ ਹਨ। ਇਹ ਕੈਪ ਸਵੇਰੇ 9 ਵਜੇ ਤੋ ਦੁਹਿਰ 2 ਵਜੇ ਤੱਕ ਜਾਰੀ ਰਹੇਗਾ।ਰੋਗੀਆ ਨੂੰ ਦਵਾਈ ਕਲੱਬ ਵੱਲੋ ਮੁੱਫਤ ਦਿਤੀ ਜਾਵੇਗੀ। ਕੈਪ ਦੌਰਾਨ ਆਪਣਾ ਚੈਕਅੱਪ ਕਰਵਾਉਣ ਵਾਲੇ ਵਿਅਕਤੀ ਸਮੇ ਸਿਰ ਪਹੁੰਚ ਕੇ ਕਾਭ ਉਠਾਉਣ ਦੀ ਕ੍ਰਿਪਾਲਤਾ ਕਰਨੀ। ਕਲੱਬ ਦੇ ਮੈਬਰ ਸੁਰੇਸ ਸਰਮਾ, ਸਿਵਜੀ ਰਾਮ ਡੀ.ਐਮ, ਹੈਪੀ ਅਰੋੜਾ, ਪਵਨ ਅਰੋੜਾ, ਮਾਸਟਰ ਦੇਵੀ ਲਾਲ, ਗੁਰਲਾਲ ਸੋਨੀ ਆਦਿ ਹਾਜਿਰ ਸਨ।

Post a Comment