ਖੰਨਾ, 14 ਦਸੰਬਰ ਥਿੰਦ ਦਿਆਲਪੁਰੀਆ /ਅੱਜ ਸਮਰਾਲਾ ਵਿਚ ਸਮੂਹ ਟ੍ਰੇਡ ਯੂਨੀਅਨ ਜਥਬੰਦੀਆਂ ਵਲੋਂ ਪੰਜਾਬ ਵਿਚ ਪਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਤੇ ਲੋਕ ਸੰਘਰਸ਼ ਕਮੇਟੀ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਚ ਭਰਵੀਂ ਰੋਸ ਰੈਲੀ ਕੀਤੀ ਗਈ ਜਿਸ ਵਿਚ ਬੁਲਾਰਿਆਂ ਨੇ ਸਰਕਾਰੀ ਤੇ ਰਾਜਨੀਤਕ ਸ਼ਹਿ ਤੇ ਪੁਲਸ ਨੂੰ ਹੱਥਠੋਕਾ ਸਮਝਕੇ ਇਜਤ ਆਬਰੂ ਰੋਲਣ ਦੀ ਨਿਖੇਧੀ ਕਰਦਿਆਂ ਜਨਤਕ ਜਥੇਬੰਦੀਆਂ ਨੂੰ ਆਪਸ ਵਿਚ ਮਿਲਕੇ ਮਾੜੇ ਅਨਸਰਾਂ ਦਾ ਡਟਕੇ ਟਾਕਰਾ ਕਰਨ ਲਈ ਲਾਮਬੰਦ ਹੋਣਾ ਸਮੇਂ ਦੀ ਲੋੜ ਹੈੇ। ਰੈਲੀ ਵਿਚ ਹਮਦਰਦਵੀਰ ਨੌਸ਼ਹਿਰਵੀ, ਤਰਸੇਮ , ਜੋਗਿੰਦਰ ਆਜ਼ਾਦ, ਸੰਗਤ ਸਿੰਘ , ਸਿਕੰਦਰ ਸਿੰਘ, ਪ੍ਰਗਟ ਸਿੰਘ, ਦਲਜੀਤ ਸਿੰਘ, ਪ੍ਰੈਸ ਕਲੱਬ ਪੰਜਾਬ ਦੇ ਥਿੰਦ ਦਿਆਲਪੁਰੀਆ ਆਦਿ ਦੇ ਨਾਂਅ ਸ਼ਾਮਲ ਹਨ।

Post a Comment