18 ਘੰਟਿਆਂ ਦੀ ਜਦੋ ਜਹਿਦ ਬਆਦ ਕੀਤਾ ਬੰਦ ਰਜਬਾਹੇ ਵਿੱਚ ਪਿਆ ਪਾੜ

Monday, December 10, 20120 comments


90 ਕਿੱਲਿਆਂ ਦੇ ਕਰੀਬ ਕਿਸਾਨਾਂ ਦੀਆਂ ਕਣਕਾਂ ਦਾ ਨੁਕਸਾਨ, ਪਾਣੀ ਕੱਡਣ ਲਈ ਲਗਾਏ ਟਰੈਕਟਰ
ਭਦੌੜ/ਸ਼ਹਿਣਾ 10 ਦਸੰਬਰ (ਸਾਹਿਬ ਸੰਧੂ) ਬੀਤੀ ਰਾਤ ਸ਼ਹਿਣਾ ਦੇ ਲੀਲੋਂ ਕੋਠੇ ਵਿੱਚ ਲਗਦੇ ਬਠਿੰਡਾਂ ਸਰਹਿੰਦ ਬ੍ਰਾਂਚ ਦੇ ਰਜਵਾਹੇ ਵਿੱਚ ਪਏ ਪਾੜ ਨੂੰ ਲੋਕਾਂ ਅਤੇ ਅਧਿਕਾਰੀਆਂ ਨੇ 18 ਘੰਟਿਆਂ ਦੀ ਜੱਦੋ ਜਹਿਦ ਬਆਦ ਪੂਰਾ ਤਾਂ ਕਰ ਲਿਆ ਪਰ ਫਿਰ ਵੀ ਕੋਈ ਪੱਕਾ ਪ੍ਰਬੰਧ ਨਹੀ ਹੋ ਸਕਿਆ ਕੇਵਲ ਆਰਜ਼ੀ ਪ੍ਰਬੰਧ ਕਰ ਹੀ ਪਾਣੀ ਬੰਦ ਕੀਤਾ ਗਿਆ।
ਅਧਿਕਾਰੀ : ਇਸ ਸਬੰਧੀ ਨਹਿਰੀ ਵਿਭਾਗ ਦੇ ਜੇ. ਈ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਰਾਜਵਾਹੇ ਦੀਆਂ ਪਟੜੀਆਂ ਦੀ ਹਾਲਤ ਖਸਤਾ ਹੈ ਇਸ ਲਈ ਚੂਹਿਆਂ ਨੇ ਥਾਂ ਥਾਂ ਖੁੱਡਾਂ ਕਰੀਆਂ ਹੋਈਆਂ ਹਨ ਤੇ ਇਸ ਲਈ ਪਾਣੀ ਖੁੱਡਾਂ ਰਾਹੀ ਵਹਿੰਦਾ ਵਹਿੰਦਾ ਪਾੜ ਨੂੰ ਚੌੜਾ ਕਰਦਾ ਗਿਆ। ਇਸ ਲਈ ਇਹ ਰਾਜਵਾਹਾ ਇਥੋਂ ਟੁੱਟਿਆ ਹੈ ਤੇ ਇਸ ਦਾ ਦੂਸਰਾ ਕਾਰਨ ਇਹ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਵੀ ਇਹ ਟੁੱਟ ਗਿਆ ਸੀ ਉਦੋਂ ਵੀ ਮਿੱਟੀਆਂ ਦੀ ਬੋਰੀਆਂ ਭਰ ਇਸ ਨੂੰ ਬੰਦ ਕੀਤਾ ਗਿਆ ਸੀ ਤੇ ਦੁਬਾਰਾ ਵੀ ਪਾਣੀ ਦਾ ਰਿਸਾਅ ਇਸ ਰਸਤੇ ਹੀ ਹੋਇਆ ਤੇ ਸੂਏ ਵਿੱਚ 170 ਕਿਊਸਿਕ ਪਾਣੀ ਹੋਣ ਕਾਰਨ ਪਾਣੀ ਜਲਦੀ ਰੋਕਿਆ ਨਹੀ ਗਿਆ।
ਕਿਸਾਨ : ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਤਾਰਾ ਸਿੰਘ, ਸਵਰਨ ਸਿੰਘ ਮਹੰਤ, ਸਾਧੂ ਮਹੰਤ, ਕੁਲਦੀਪ ਸਿੰਘ, ਬਲੌਰ ਸਿੰਘ, ਬੰਤ ਸਿੰਘ, ਹਰਦੇਵ ਸਿੰਘ, ਮੇਵਾ ਸਿੰਘ, ਬੂਟਾ ਸਿੰਘ, ਜਰਨੈਲ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਸੂਏ ਵਿੱਚ ਥਾਂ ਥਾਂ ਤੋਂ ਪਾਣੀ ਦਾ ਰਿਸਾਅ ਹੋ ਰਿਹਾ ਹੈ ਇਸ ਲਈ ਜਿਆਦਾ ਪਾਣੀ ਕਾਰਨ ਇਹ ਰਜਵਾਹਾ ਕਿਤੋਂ ਵੀ ਟੁੱਟ ਸਕਦਾ ਹੈ। ਇਸ ਕਾਰਨ ਸਾਡੀ 90 ਕਿੱਲਿਆਂ ਦੇ ਕਰੀਬ ਕਣਕ ਅਤੇ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਹੈ।
ਕਿਸਾਨਾਂ ਦੇ ਪ੍ਰਬੰਧ : ਕਿਸਾਨਾਂ ਵੱਲੋਂ ਆਪਣੀ ਫਸਲ ਵਿੱਚ ਖੜ•ੇ ਤਿੰਨ ਤਿੰਨ ਫੁੱਟ ਦੇ ਕਰੀਬ ਪਾਣੀ ਨੂੰ ਆਸੇ ਪਾਸੇ ਕੱਡਣ ਵਿੱਚ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਮੱਧ ਵਰਗੀ ਕਿਸਾਨ ਪਾਣੀ ਸੁੱਕਣ ਜਾਂ ਆਸ ਪਾਸ ਨਿਕਲ ਜਾਣ ਦੀ ਉਡੀਕ ਕਰ ਰਹੇ ਹਨ। ਜਦਕਿ ਘਰੋਂ ਅਤੇ ਆਰਥਿਕ ਸਥਿਤੀ ਪੱਖੋਂ ਚੰਗੇ ਕਿਸਾਨ ਟਰੈਕਟਰਾਂ, ਮੋਟਰਾਂ ਅਤੇ ਜਨਰੇਟਰਾਂ ਰਾਹੀ ਪਾਣੀ ਰਜਵਾਹੇ ਵਿੱਚ ਛੱਡ ਆਪਣੀ ਫਸਲ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।
ਟੁੱਟਿਆਂ ਨਹੀ ਬਲਕਿ ਤੋੜਿਆ ਜਾਂਦਾ ਹੈ ਰਜਬਾਹਾ
ਸਾਡੀ ਟੀਮ ਨਾਲ ਗੱਲ ਕਰਦਿਆਂ ਕੁੱਝ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਰਜਬਾਹਾ ਟੁੱਟਿਆ ਨਹੀ ਬਲਕਿ ਜਾਣ ਬੁੱਝ ਕੇ ਰੰਜਿਸ਼ ਦੇ ਕਾਰਨ ਤੋੜਿਆ ਜਾਂਦਾ ਹੈ ਤੇ ਇਹ ¦ਮੇ ਸਮੇ ਤੋਂ ਹੋ ਰਿਹਾ ਹੈ ਤੇ ਪਿਛਲੇ ਤਿੰਨ ਸਾਲ ਪਹਿਲਾਂ ਵੀ ਇਹ ਰਜਬਾਹਾ ਇਥੋਂ ਹੀ ਟੁੱਟਿਆ ਸੀ। ਹਲਾਂਕਿ ਇਹਨਾਂ ਚਰਚਾਵਾਂ ਦਾ ਕੋਈ ਠੋਸ ਪ੍ਰਮਾਣ ਨਹੀ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਰਜਬਾਹੇ ਦੇ ਟੁੱਟਣ ਜਾਂ ਤੋੜੇ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਲੋਕਾਂ ਨੇ ਇਹ ਮੰਗ ਕੀਤੀ ਕਿ ਇਸ ਦੀਆਂ ਪੱਟੜੀਆਂ ਦੀ ਦੁਬਾਰਾ ਮੁਰੰਮਤ ਕਰ ਇਹਨਾਂ ਨੂੰ ਪੱਕਾ ਕੀਤਾ ਜਾਵੇ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger