ਕੋਟਕਪੂਰਾ/10ਦਸੰਬਰ (ਜੇ.ਆਰ.ਅਸੋਕ) ਡਾ.ਅੰਬੇਡਕਰ ਗਿਆਨ ਜੋਤੀ ਚੈਰੀਟੇਬਲ ਟਰੱਸਟ ਪੰਜਾਬ ਵੱਲੋਂ ਸਥਾਨਕ ਡਾ.ਹਰੀ ਸਿੰਘ ਸੇਵਕ ਸਰਕਾਰੀ ਸੀਨੀ.ਸੈਕੰਡਰੀ ਸਕੂਲ ਵਿਖੇ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਜੀ ਦਾ 56ਵਾਂ ਪ੍ਰੀ-ਨਿਰਮਾਣ ਦਿਵਸ ਮਨਾਇਆ ਗਿਆ। ਜਿਸ ’ਚ ਬਲਕਾਰ ਸਿੰਘ ਹਾਂਗਕਾਂਗ ਨੇ ਮੁੱਖ ਮਹਿਮਾਨ ਵਜੋਂ, ਜਦੋਂਕਿ ਲਖਵੀਰ ਸਿੰਘ ਸ਼ੈਸ਼ਨ ਜੱਜ, ਸਰਬਜੀਤ ਸਿੰਘ ਸਿੱਧੂ ਆਸਟ੍ਰੇਲੀਆ, ਐਡਵੋਕੇਟ ਮੋਹਨ ਲਾਲ ਫਿਲੌਰੀਆ, ਦਰਸ਼ਨ ਸਿੰਘ ਗਿੱਲ ਇੰਸਪੈਕਟਰ ਪੰਜਾਬ ਪੁਲਿਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਮੁਖ ਬੁਲਾਰੇ ਵਜੋਂ ਬੋਲਦਿਆਂ ਗੁਰਮੀਤ ਸਿੰਘ ਕੰਡਿਆਲਵੀਂ ਜ਼ਿਲ•ਾ ਭਲਾਈ ਅਫਸਰ ਫਰੀਦਕੋਟ ਨੇ ਕਿਹਾ ਕਿ ਅਸੀਂ ਡਾ.ਅੰਬੇਡਕਰ ਦੀ ਯਾਦ ’ਚ ਵੱਡੇ-ਵੱਡੇ ਸਮਾਗਮ ਤਾਂ ਜਰੂਰ ਕਰਵਾਉਂਦੇ ਹਾਂ ਪਰ ਉਨਾਂ ਦੇ ਦਿੱਤੇ ਸਿਧਾਂਤਾ ਨੂੰ ਅਸੀਂ ਭੁਲਦੇ ਜਾ ਰਹੇ ਹਾਂ, ਜਿਸ ਕਰਕੇ ਦਬੇ-ਕੁਚਲੇ ਵਰਗ ਧਨਾਢ ਲੋਕਾਂ ਦੀ ਗੁਲਾਮੀ ਕਰਦੇ-ਕਰਦੇ ਸਾਰੀ ਉਮਰ ਗੁਜਾਰ ਦਿੰਦੇ ਹਨ। ਉਨਾਂ ਕਿਹਾ ਕਿ ਡਾ.ਅੰਬੇਡਕਰ ਜੀ ਨੇ ਊਚ-ਨੀਚ ਦਾ ਫਾਸਲਾ ਖਤਮ ਕਰਨ ਲਈ ਆਪਣੀ ਸਾਰੀ ਜਿੰਦਗੀ ਲਾ ਦਿੱਤੀ ਪਰ ਜੇਕਰ ਦਲਿਤ ਪਰਿਵਾਰ ’ਚੋਂ ਵੀ ਕੋਈ ਮੈਂਬਰ ਗਜਟਿਡ ਅਫਸਰ ਬਣ ਜਾਂਦਾ ਹੈ ਤਾਂ ਉਹ ਆਪਣੇ ਦੂਜੇ ਭਰਾਵਾਂ ਨੂੰ ਭੁਲਾ ਦਿੰਦਾ ਹੈ। ਡਾ.ਅੰਬੇਡਕਰ ਐਵਾਰਡ 2012 ਨਾਲ ਸਨਮਾਨੇ ਗਏ ਐਡਵੋਕੇਟ ਮੋਹਨ ਲਾਲ ਫਿਲੌਰੀਆ ਨੇ ਦਲਿਤ ਵਰਗ ਦੀ ਅਜੋਕੀ ਦੁਰਦਸ਼ਾ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਦਲਿਤ ਵਰਗ ਦੇ ਸੁਧਾਰ ਵੱਲ ਸਾਕਾਰਤਮਕ ਕਦਮ ਨਹੀਂ ਚੁੱਕੇ। ਉਨਾਂ ਕਿਹਾ ਕਿ ਇਸ ਲਈ ਅਸੀਂ ਖੁਦ ਵੀ ਜਿੰਮੇਵਾਰ ਹਾਂ, ਕਿਉਂਕਿ ਸਾਡਾ ਏਕਾ ਨਾ ਹੋਣ ਕਰਕੇ ਅਮੀਰ ਤਬਕਾ ਸਾਨੂੰ ਆਪਣੇ ਅਨੁਸਾਰ ਵਰਤ ਰਿਹਾ ਹੈ। ਚੌਧਰੀ ਜੇਠਾ ਰਾਮ ਐਵਾਰਡ-2012 ਦਾ ਐਵਾਰਡ ਪ੍ਰਾਪਤ ਕਰਨ ਵਾਲੇ ਇੰਸਪੈਕਟਰ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਸਾਡੇ ਪੜ•ਾਈ ਤੋਂ ਵਾਂਝੇ ਰਹਿ ਗਏ ਨੌਜਵਾਨਾਂ ਤੇ ਬੱਚਿਆਂ ਨੂੰ ਸੰਭਾਲਣ ਦੀ ਸਖਤ ਜਰੂਰਤ ਹੈ, ਕਿਉਂਕਿ ਵਿੱਦਿਆ ਨਾਲ ਹੀ ਜਾਗਰੂਕਤਾ ਆ ਸਕਦੀ ਹੈ। ਆਪਣੇ ਸੰਬੋਧਨ ਦੌਰਾਨ ਸ਼ੈਸ਼ਨ ਜੱਜ ਲਖਵੀਰ ਸਿੰਘ ਨੇ ਵੀ ਬੱਚਿਆਂ ਨੂੰ ਪੜ•ਾਈ ਵੱਲ ਜਿਆਦਾ ਰੁਚੀ ਦਿਖਾਉਣ ਸਬੰਧੀ ਪ੍ਰੇਰਿਤ ਕੀਤਾ। ਸਰਬਜੀਤ ਸਿੰਘ ਸਿੱਧੂ ਆਸਟ੍ਰੇਲੀਆ, ਬਲਵੀਰ ਸਿੰਘ ਫਰੀਦਕੋਟ, ਭੋਲਾ ਸਿੰਘ ਭੱਟੀ, ਮੋਹਨ ਲਾਲ ਘਾਰੂ ਆਦਿ ਨੇ ਵੀ ਬਾਬਾ ਭੀਮ ਰਾਮ ਅੰਬੇਡਕਰ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਲਈ ਜੋਰ ਦਿੱਤਾ। ਮੰਚ ਸੰਚਾਲਨ ਕਰਦਿਆਂ ਬੇਅੰਤ ਸਿੰਘ ਸਿੱਧੂ ਤੇ ਸੇਵਾਮੁਕਤ ਡੀ.ਐਸ.ਪੀ.ਕੁਲਦੀਪ ਸਿੰਘ ਜੱਸਲ ਨੇ ਦੱਸਿਆ ਕਿ ਟਰੱਸਟ ਵੱਲੋਂ ਸਮੇਂ-ਸਮੇਂ ਹੋਣਹਾਰ ਵਿਦਿਆਰਥੀਆਂ ਲਈ ਵਜੀਫਿਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਿੰ.ਜੋਗਿੰਦਰ ਸਿੰਘ ਸਿੱਧੂ, ਯਾਦਵਿੰਦਰ ਸਿੰਘ ਸਿੱਧੂ ਸਰਪੰਚ, ਹਾਕਮ ਸਿੰਘ ਲੈਕਚਰਾਰ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਕੈਪਟਨ ਪ੍ਰੀਤਮ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਗੁਰਨੂਰ ਸਿੰਘ ਸਿੱਧੂ ਸਮੇਤ ਨੰਨ•ੇ-ਮੁੰਨੇ ਬੱਚਿਆਂ ਵੱਲੋਂ ਗਿੱਧਾ, ਭੰਗੜਾ ਤੇ ਕੋਰੀਓਗ੍ਰਾਫੀਆਂ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਇਕਬਾਲ ਸਿੰਘ ਘਾਰੂ ਨੂੰ ਦਲਿਤ ਸਾਹਿਤ ਦੇ ਖੇਤਰ ’ਚ, ਜਦਕਿ ਸੋਢੀ ਰਾਣਾ ਤੇ ਮੱਖਣ ਕ੍ਰਾਂਤੀ ਨਿਰਦੇਸ਼ਕ ਭਰਾਵਾਂ ਨੂੰ ਅਦਾਕਾਰੀ ਦੇ ਖੇਤਰ ’ਚ ਚੰਗੀ ਕਾਰਗੁਜਾਰੀ ਬਦਲੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਠਓਪੇਰਾ ਭੀਮ ਮਹਾਨ, ਮੋਚੀ ਦਾ ਪੁੱਤ ਤੇ ਮਿੱਟੀ ਦਾ ਬੋਝੂ ਆਦਿ ਨਾਟਕਾਂ ਰਾਹੀਂ ਅਜੋਕੇ ਸਮੇਂ ’ਚ ਦਲਿਤ ਵਰਗ ਦੀ ਗੁਰਬਤ ਭਰੀ ਜਿੰਦਗੀ ਦਾ ਵਿਖਿਆਣ ਕਰਦਿਆਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਦਬੇ-ਕੁਚਲੇ ਲੋਕਾਂ ਦੀ ਸਾਰ ਲੈਣਾ ਸਮੇਂ ਦੀ ਮੁੱਖ ਮੰਗ ਹੈ। ਸੰਤ ਰਾਮ ਉਦਾਸੀ ਦੇ ਗੀਤ ਠਮਘਦਾ ਰਹੀ ਵੇ ਸੂਰਜਾ, ਕਮੀਆਂ ਦੇ ਵਿਹੜੇ.....ੂ ਕੋਰੀਓਗ੍ਰਾਫੀ ਦੌਰਾਨ ਕਲਾਕਾਰਾਂ ਦੀ ਅਦਾ ਨੇ ਸਾਰੇ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ।
Post a Comment