ਲੁਧਿਆਣਾ,7 ਦਸੰਬਰ ( ਸਤਪਾਲ ਸੋਨ9)-ਅੱਜ ਇੱਥੇ ਬਾਬਰੀ ਮਸਜਿਦ ਦੀ 20ਵੀਂ ਬਰਸੀ ’ਤੇ ਜਾਮਾ ਮਸਜਿਦ ਲੁਧਿਆਣਾ ਵਿਖੇ ਆਲ ਇੰਡੀਆ ਮਜਲਿਸ ਅਹਿਰਾਰ ਇਸਲਾਮ ਹਿੰਦ ਦੀ ਮੀਟਿੰਗ ਹੋਈ, ਜਿਸਦੀ ਪ੍ਰਧਾਨਗੀ ਆਲ ਇੰਡੀਆ ਮਜਲਿਸ ਅਹਿਰਾਰ ਇਸਲਾਮ ਦੇ ਕੌਮੀ ਪ੍ਰਧਾਨ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕੀਤੀ। ਇਸ ਮੀਟਿੰਗ ਵਿਚ ਸਰਵ ਸੰਮਤੀ ਨਾਲ ਅੱਜ 6 ਦਸੰਬਰ ਦੇ ਮੋਕੇ ’ਤੇ ਬਾਬਰੀ ਮਸਜਿਦ ਦੀ ਸ਼ਹਾਦਤ ਨੂੰ ਲੈਕੇ ਇਕ ਸ਼ੋਕ ਮੱਤਾ ਪਾਰਿਤ ਕੀਤਾ ਗਿਆ, ਜਿਸ ਵਿਚ ਕਾਰੀ ਅਲਤਾਫ-ਉਰ-ਰਹਿਮਾਨ ਲੁਧਿਆਣਵੀ, ਗੁਲਾਮ ਹਸਨ ਕੈਸਰ, ਅੰਜੁਮ ਅਸਗਰ, ਮੁਹੱਮਦ ਖਾਲਿਦ, ਕਾਰੀ ਮੋਹਤਰਮ, ਮੁਫ਼ਤੀ ਜਮਾਲੁਦੀਨ, ਮੌਲਾਨਾ ਉਸਮਾਨ, ਮੁਹੱਮਦ ਤਨਵੀਰ ਆਲਮ, ਸਰਫਰਾਜ਼ ਅਹਿਮਦ, ਮੁਹੱਮਦ ਸੱਜਾਦ, ਸ਼ਹਨਵਾਜ ਅਹਿਮਦ, ਮੁਹੱਮਦ ਜਾਹਿਦ, ਮੌਲਾਲਾ ਮਹਿਬੂਬ ਆਲਮ, ਮੁਹੱਮਦ ਅਸ਼ਰਫ ਚਿਸ਼ਤੀ, ਮੁਜੀਬ-ਉਰ-ਰਹਿਮਾਨ, ਮੁਹੱਮਦ ਰਬਾਨੀ, ਸੂਰਜ ਅੰਸਾਰੀ ਅਤੇ ਮੁਹੱਮਦ ਮੁਸਤਕੀਮ ਮੌਜੂਦ ਸਨ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਮਜਲਿਸ ਅਹਿਰਾਰ ਇਸਲਾਮ ਦੇ ਕੌਮੀ ਪ੍ਰਧਾਨ ਮੌਲਾਲਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ 6 ਦਸੰਬਰ 1992 ਦੇ ਦਿਨ ਸੰਪ੍ਰਦਾਇਕ ਤਾਕਤਾਂ ਨੇ ਸੰਵਿਧਾਨ ਅਤੇ ਸੁਪ੍ਰੀਮ ਕੋਰਟ ਦੀ ਪਰਵਾਹ ਨਾ ਕਰਦੇ ਹੋਏ ਬਾਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾ ਸੀ। ਉਨ•ਾਂ ਕਿਹਾ ਕਿ 6 ਦਸੰਬਰ ਦਾ ਦਿਨ ਵਿਸ਼ਵ ਦੇ ਇਤਿਹਾਸ ਵਿਚ ਕਾਲ ਅੱਖਰਾਂ ’ਚ ਦਰਜ ਹੋ ਗਿਆ ਹੈ। ਉਨ•ਾਂ ਕਿਹਾ ਕਿ ਸ਼ਹੀਦ ਬਾਬਰੀ ਮਸਜਿਦ ਨੂੰ ਲੈਕੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਵਲੋਂ ਸੁਪ੍ਰੀਮ ਕੋਰਟ ’ਚ ਜੋ ਅਪੀਲ ਦਾਇਰ ਕੀਤੀ ਗਈ ਹੈ, ਅਸੀਂ ਉਸਦਾ ਸਮਰਥਣ ਕਰਦੇ ਹਾਂ। ਉਨ•ਾਂ ਕਿਹਾ ਕਿ ਬਾਬਰੀ ਮਸਜਿਦ ਨੂੰ ਲੈਕੇ ਮੁਸਲਮਾਨ ਕਾਨੂੰਨ ਦੇ ਦਾਇਰੇ ਵਿਚ ਆਪਣੀ ਆਵਾਜ਼ ਬੁ¦ਦ ਕਰਦੇ ਰਹਿਣਗੇ। ਉਨ•ਾਂ ਕਿਹਾ ਕਿ ਆਉਣ ਵਾਲੇ ਲੋਕ ਸਭਾ ਚੋਣਾ ਵਿਚ ਸ਼ਹੀਦ ਬਾਬਰੀ ਮਸਜਿਦ ਦਾ ਉਸੇ ਥਾਂ ’ਤੇ ਦੁਬਾਰਾ ਨਿਰਮਾਣ ਕਰਨ ਦਾ ਵਾਅਦਾ ਜੋ ਵੀ ਸਿਆਸੀ ਪਾਰਟੀ ਆਪਣੇ ਚੋਣ ਪੱਤਰ ਵਿਚ ਕਰੇਗੀ, ਮੁਸਲਮਾਲ ਪੂਰੇ ਦੇਸ਼ ਵਿਚ ਉਸੇ ਪਾਰਟੀ ਦਾ ਸਮਰਥਣ ਕਰਨਗੇ। ਇਸ ਮੌਕੇ ’ਤੇ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਨੇ ਦੇਸ਼ ਭਰ ਦੇ ਮੁਸਲਿਮ ਵਿਦਵਾਨਾਂ ਅਤੇ ਮੁਸਲਿਮ ਰਾਜਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਬਾਬਰੀ ਮਸਜਿਦ ਦੇ ਮਸਲੇ ਨੂੰ ਲੈ ਕੇ ਇਕ ਸਾਂਝੇ ਮੋਰਚੇ ਦਾ ਗਠਨ ਕਰਨ। ਉਨ•ਾਂ ਕਿਹਾ ਕਿ ਮੈਂ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਫਿਰਕਾਪ੍ਰਸਤ ਤਾਕਤਾਂ ਵਲੋਂ ਦਸੰਬਰ ਨੂੰ ਬਾਬਰੀ ਮਸਜਿਦ ’ਤੇ ਕੀਤੇ ਗਏ ਹਮਲੇ ਦੀ ਧਰਮ ਤੋਂ ਉਪਰ ਉਠ ਕੇ ਨਿੰਦਾ ਕਰਦੇ ਹੋਏ ਮੁਸਲਮਾਨਾਂ ਨੂੰ ਇਨਸਾਫ ਦਿਲਾਉਣ।


Post a Comment