ਨਾਭਾ, 7 ਦਸੰਬਰ (ਜਸਬੀਰ ਸਿੰਘ ਸੇਠੀ)-ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਇੱਕ ਕੁੱਕ ਬੀਬੀ ਨਾਲ ਪਿੰਡ ਦੇ ਸਰਪੰਚ ਵੱਲੋਂ ਧੱਕੇਸ਼ਾਹੀ ਕਰਨ ਦੇ ਵਿਰੋਧ ਵਜੋਂ ਅੱਜ ਸਥਾਨਕ ਬੀ.ਡੀ.ਪੀ.ਓ. ਨਾਭਾ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਕੁੱਕ ਬੀਬੀਆਂ ਨੇ ਪਟਿਆਲਾ ਗੇਟ ਨਾਭਾ ਤੋਂ ਬੀ.ਡੀ.ਪੀ.ਓ. ਦਫ਼ਤਰ ਤੱਕ ਰੋਸ਼ ਮਾਰਚ ਕੀਤਾ ਤੇ ਭਾਰੀ ਨਾਅਰੇਬਾਜੀ ਕੀਤੀ। ਉਪਰੰਤ ਬੀ.ਡੀ.ਪੀ.ਓ ਦਫ਼ਤਰ ਵਿਖੇ ਪਹੁੰਚੇ ਕੇ ਧਰਨਾ ਦਿੱਤਾ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ’ਚ ਇਕੱਠੀਆਂ ਹੋਈਆਂ ਕੁੱਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਫਰੰਟ ਦੀ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਕਿਹਾ ਕਿ ਪਿੰਡ ਰੈਸਲ ਦੀ ਕੁੱਕ ਬੀਬੀ ਅਮਰਜੀਤ ਕੌਰ ਨੂੰ ਇਸੇ ਪਿੰਡ ਦੇ ਸਰਪੰਚ ਰਾਮ ਸਿੰਘ ਨੇ ਰਾਜਨੀਤਿਕ ਰੰਜਿਸ ਕਾਰਨ ਬਿਨ•ਾਂ ਕਿਸੇ ਕਾਰਨ ਤੋਂ ਜਬਰੀ ਸਕੂਲ ’ਚੋਂ ਹਟਾ ਕੇ ਆਪਣੀ ਮਨਮਰਜੀ ਕਰਦੇ ਹੋਏ ਨਵੇਂ ਕੁੱਕ ਨੂੰ ਸਕੂਲ ’ਚ ਖਾਣਾ ਬਣਾਉਣ ਲਈ ਰੱਖ ਲਿਆ ਹੈ। ਸਰਪੰਚ ਵੱਲੋਂ ਗਰੀਬ ਕੁੱਕ ਬੀਬੀ ’ਤੇ ਝੂਠੇ ਇਲਜਾਮ ਲਗਾ ਕੇ ਉਸ ਨਾਲ ਸਰਾਸਰ ਬੇਇਨਸਾਫੀ ਕੀਤੀ ਗਈ ਹੈ। ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਉਨ•ਾਂ ਕਿਹਾ ਕਿ ਇਹ ਕੁੱਕ ਬੀਬੀ ਪਿਛਲੇ ਕਰੀਬ 8 ਸਾਲਾਂ ਤੋਂ ਸਕੂਲ ’ਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਦੀ ਆ ਰਹੀ ਹੈ, ਉਦੋਂ ਕੁੱਕਾਂ ਦੀ ਤਨਖਾਹ ਸਿਰਫ ਡੇਢ ਸੌ ਰੁਪਿਆ ਮਹੀਨਾ ਬਣਦੀ ਸੀ ਪਰ ਹੁਣ ਬਿਨ•ਾਂ ਕਿਸੇ ਕਾਰਨ ਦੇ ਇਸ ਬੀਬੀ ਨੂੰ ਸਰਪੰਚ ਨੇ ਰਾਜਨੀਤਿਕ ਤਾਕਤ ਵਰਤਦਿਆਂ ਸਕੂਲ ’ਚੋਂ ਹਟਾ ਦਿੱਤਾ ਹੈ। ਉਨ•ਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਸਰਪੰਚ ਵੱਲੋਂ ਇਸ ਕੁੱਕ ਬੀਬੀ ਨੂੰ ਝੂਠੇ ਪਰਚਿਆਂ ’ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਲੋਪੇ ਨੇ ਕਿਹਾ ਕਿ ਇਸ ਮਸਲੇ ਸਬੰਧੀ ਫਰੰਟ ਵੱਲੋਂ ਡੈਪੂਟੇਸ਼ਨ ਦੇ ਰੂਪ ’ਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਜਿਨ•ਾਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ•ਾਂ ਕਿਹਾ ਕਿ ਜੇਕਰ ਇਸ ਕੁੱਕ ਬੀਬੀ ਨੂੰ ਕਿਸੇ ਤਰ•ਾਂ ਦੀ ਹਾਨੀ ਪਹੁੰਚਦੀ ਹੈ ਤਾਂ ਇਸ ਦੇ ਨਫੇ ਨੁਕਸਾਨ ਦੀ ਜੁੰਮੇਵਾਰੀ ਪਿੰਡ ਰੈਸਲ ਦੇ ਸਰਪੰਚ ਦੀ ਹੋਵੇਗੀ। ਉਨ•ਾਂ ਕਿਹਾ ਕਿ ਕਿਸੇ ਵੀ ਕੁੱਕ ਬੀਬੀ ਨੂੰ ਧੱਕੇ ਨਾਲ ਸਕੂਲ ’ਚੋਂ ਹਟਾਉਣਾ ਸਰਵ ਸਿੱਖਿਆ ਅਭਿਆਨ ਦੇ ਨਿਯਮਾਂ ਦੀ ਉ¦ਘਣਾ ਹੈ ਪਰ ਸਰਪੰਚ ਵੱਲੋਂ ਨਿਯਮਾਂ ਦੀ ਉ¦ਘਣਾ ਕਰਕੇ ਇਹ ਸਭ ਕੀਤਾ ਜਾ ਰਿਹਾ ਹੈ। ਕਿਸੇ ਵੀ ਮਿਡ ਡੇ ਮੀਲ ਕੁੱਕ ਨੂੰ ਜ਼ਿਲ•ਾ ਸਿੱਖਿਆ ਦਫ਼ਤਰ ਤੋਂ ਕੱਢਿਆ ਨਹੀਂ ਜਾ ਸਕਦਾ। ਉਨ•ਾਂ ਫਰੰਟ ਵੱਲੋਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਬੇਧਿਆਨੀ ਵਰਤਣ ’ਤੇ ਵੱਡੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਫਰੰਟ ਮਜ਼ਬੂਰ ਹੋਵੇਗਾ। ਫਰੰਟ ਦੀਆਂ ਆਗੂ ਬੀਬੀਆਂ ਨੇ ਇਸ ਮਸਲੇ ਸਬੰਧੀ ਇੱਕ ਮੰਗ ਪੱਤਰ ਬੀ.ਡੀ.ਪੀ.ਓ ਨਾਭਾ ਦੀ ਗੈਰ ਹਾਜ਼ਰ ਨਾ ਹੋਣ ਕਾਰਨ ਉਸ ਦੇ ਸੁਪਰਡੈਂਟ ਨੂੰ ਸੌਂਪਿਆ। ਇਸ ਧਰਨੇ ਨੂੰ ਜ਼ਿਲ•ਾ ਪ੍ਰਧਾਨ ਸੁਖਜੀਤ ਕੌਰ ਲਚਕਾਣੀ, ਜ਼ਿਲ•ਾ ਜਨਰਲ ਸਕੱਤਰ ਗੁਰਮੀਤ ਕੌਰ ਕੋਟਖੁਰਦ, ਕਰਮਜੀਤ ਕੌਰ ਰਾਜਪਾਲ ਨਾਭਾ, ਗੁਰਮੀਤ ਕੌਰ ਦੰਦਰਾਲਾ ਢੀਂਡਸਾ, ਸਿਮਰਜੀਤ ਕੌਰ ਅਜਨੌਦਾ ਖੁਰਦ, ਕਰਮਜੀਤ ਕੌਰ ਬਿਰੜਵਾਲ, ਅਮਰਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਵੱਲੋਂ ਬੀ.ਡੀ.ਪੀ.ਓ ਨਾਭਾ ਦੇ ਦਫ਼ਤਰ ਵਿਖੇ ਧਰਨੇ ਉਪਰੰਤ ਸੁਪਰਡੈਂਟ ਨੂੰ ਮੰਗ ਪੱਤਰ ਦਿੰਦਿਆਂ ਹੋਈਆਂ ਫਰੰਟ ਦੀਆਂ ਆਗੂ ਬੀਬੀਆਂ।

Post a Comment