ਲੁਧਿਆਣਾ (ਸਤਪਾਲ ਸੋਨੀ ) ਅੱਜ ਗੁਰੁ ਨਾਨਕ ਸਟੇਡੀਅਮ ਵਿੱਖੇ ਖੇਡੇ ਗਏ ਤੀਜੇ ਪਰਲਜ ਵਿਸ਼ਵ ਕੱਪ ਕਬੱਡੀ ਮੈਚ ਦੇ ਫਾਈਨਲ ਵਿੱਚ ਭਾਰਤ ਦੀਆਂ ਖਿਡਾਰਨਾਂ ਨੇ ਮਲੇਸ਼ੀਆ ਨੂੰ 72-12 ਦੇ ਫਰਕ ਨਾਲ ਹਰਾਕੇ ਲਗਾਤਾਰ ਦੁਸਰੀ ਵਾਰ ਫਾਈਨਲ ਮੁਕਾਬਲਾ ਜਿੱਤ ਲਿਆ ।ਇਸ ਤਰ੍ਹਾਂ ਭਾਰਤ ਨੇ 51 ਲੱਖ, ਮਲੇਸ਼ੀਆ ਨੇ 31 ਲੱਖ ਅਤੇ ਡੈਨਮਾਰਕ ਨੇ 21 ਲੱਖ ਦੀ ਇਨਾਮੀ ਰਾਸ਼ੀ ਜਿੱਤੀ ।ਫਾਈਨਲ ਮੈਚ ਜਿੱਤਣ ਤੇ ਪੰਜਾਬ ਦੇ ਮੁੱਖ-ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ-ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਰੇ ਭਵਿੱਖ ਦੀ ਕਾਮਨਾ ਕੀਤੀ ।

Post a Comment