-ਕਰੋੜਾਂ ਦੇ ਐਵਾਰਡ ਕੀਤੇ ਪਾਸ
ਮਾਨਸਾ, 15 ਦਸੰਬਰ ( ) : ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ -ਕਮ-ਅਕਜੈਕਟਿਵ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ• ਜਸਟਿਸ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ-ਕਮ-ਇੰਨਸਪੈਕਟਿੰਗ ਜੱਜ ਜ਼ਿਲ•ਾ ਮਾਨਸਾ ਜਸਟਿਸ ਸ਼੍ਰੀਮਤੀ ਰਿਤੂ ਬਾਹਰੀ ਦੀ ਰਹਿਨੂਮਾਈ ਹੇਠ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਵੱਲੋਂ ਜ਼ਿਲ•ਾ
ਕਚਿਹਰੀ ਕੰਪਲੈਕਸ ਮਾਨਸਾ ਅਤੇ ਸਬ-ਡਿਵੀਜ਼ਨ ’ਤੇ ਸਰਦੂਲਗੜ• ਅਤੇ ਬੁਢਲਾਡਾ ਕਚਿਹਹਰੀਆਂ ਵਿੱਚ ਮੈਗਾ ਲੋਕ ਅਦਾਲਤ ਲਗਾਈ ਗਈ। ਇਹ ਮੈਗਾ ਲੋਕ ਅਦਾਲਤ ਜ਼ਿਲ•ਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਗੁਰਬੀਰ ਸਿੰਘ ਦੀ ਦੇਖ-ਰੇਖ ਹੇਠ ਲਗਾਈ ਗਈ।
ਇਸ ਮੈਗਾ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਗੁਰਬੀਰ ਸਿੰਘ ਨੇ ਕਿਹਾ ਕਿ ਇਸ ਲੋਕ ਅਦਾਲਤ ਲਈ ਕੁੱਲ ਅੱਠ ਲੋਕ ਅਦਾਲਤਾਂ ਦੇ ਬੈਂਚਾਂ ਦਾ ਗਠਨ ਕੀਤਾ ਗਿਆ। ਉਨ•ਾਂ ਕਿਹਾ ਕਿ ਇਸ ਮੈਗਾ ਲੋਕ ਅਦਾਲਤ ਵਿੱਚ ਦੋਵੇਂ ਧਿਰਾਂ ਦੇ ਆਪਸੀ ਰਾਜੀਨਾਮੇ ਰਾਹੀਂ ਕੁੱਲ 2096 ਕੇਸ ਫੈਸਲਿਆਂ ਲਈ ਰੱਖੇ ਗਏ, ਜਿਨ•ਾਂ ਵਿੱਚੋਂ 1775 ਕੇਸਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਉਨ•ਾਂ ਕਿਹਾ ਕਿ ਇਸ ਮੈਗਾ ਲੋਕ ਅਦਾਲਤ ਵਿੱਚ 3 ਕਰੋੜ 95 ਲੱਖ 6 ਹਜ਼ਾਰ 396 ਰੁਪਏ ਬਤੌਰ ਐਵਾਰਡ ਪਾਸ ਕੀਤੇ ਗਏ। ਸ਼੍ਰੀ ਗੁਰਬੀਰ ਸਿੰਘ ਨੇ ਕਿਹਾ ਕਿ ਲੋਕ ਅਦਾਲਤਾਂ ਦੇ ਫੈਸਲੇ ਬਹੁਤ ਹੀ ਸਸਤੇ, ਸਹੀ, ਆਸਾਨ, ਜਲਦੀ ਤੇ ਆਖ਼ਰੀ ਹੁੰਦੇ ਹਨ। ਉਨ•ਾਂ ਕਿਹਾ ਕਿ ਇਨ•ਾਂ ਰਾਹੀਂ ਆਪਸੀ ਦੁਸ਼ਮਣੀ ਖ਼ਤਮ ਹੋ ਕੇ ਸਮਾਜ ਵਿੱਚ ਆਪਸੀ ਭਾਈਚਾਰਾ ਵੱਧਦਾ ਹੈ। ਉਨ•ਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਨਸਾ ’ਚ ਭਵਿੱਖ ਵਿੱਚ ਲੱਗਣ ਵਾਲੀਆਂ ਲੋਕ ਅਦਾਲਤਾਂ ਵਿਚ ਆਪਣੇ ਝਗੜਿਆਂ ਦਾ ਨਿਪਟਾਰਾ ਕਰਵਾਉਣ ਲਈ ਇਨ•ਾਂ ਲੋਕ ਅਦਾਲਤਾਂ ਵਿੱਚ ਕੇਸ ਲਗਾ ਕੇ ਵੱਧ ਤੋਂ ਵੱਧ ਫਾਇਦਾ ਉਠਾਉਣ। ਸ਼੍ਰੀ ਗੁਰਬੀਰ ਸਿੰਘ ਨੇ ਕਿਹਾ ਕਿ ਇਨ•ਾਂ ਲੋਕ ਅਦਾਲਤਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੈਰਾ ਲੀਗਲ ਵ¦ਟੀਅਰਜ਼ ਤਿਆਰ ਕੀਤੇ ਗਏ ਹਨ, ਜੋ ਪਿੰਡ-ਪਿੰਡ ਜਾ ਕੇ ਜ਼ਿਲ•ਾ ਵਾਸੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਅਤੇ ਉਨ•ਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਗੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਕਾਨੂੂੰਨੀ ਸੇਵਾਵਾਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਕਾਲਜਾਂ ਵਿੱਚ ਕੈਂਪ ਵੀ ਲਗਾਏ ਜਾਣਗੇ ਅਤੇ ਜਲਦ ਹੀ ਕਾਲਜਾਂ ਵਿੱਚ ਕਾਨੂੰਨੀ ਸੇਵਾਵਾਂ ਕਲੱਬ ਵੀ ਖੋਲ•ੇ ਜਾਣਗੇ।
ਜਨਤਾ ਦੇ ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕਰਦੇ ਜ਼ਿਲ•ਾ ਤੇ ਸ਼ੈਸ਼ਨ ਜੱਜ ਸ਼੍ਰੀ ਗੁਰਬੀਰ ਸਿੰਘ

Post a Comment