ਤੀਸਰਾ ਵਿਸ਼ਵ ਕੱਪ ਕਬੱਡੀ 2012 ਇੰਗਲੈਂਡ ਨੂੰ ਹਰਾ ਕੇ ਭਾਰਤ ਵੱਲੋਂ ਜੇਤੂ ਮਹਿੰਮ ਦਾ ਆਗਾਜ਼

Wednesday, December 05, 20120 comments


ਦੋਦਾ (ਸ੍ਰੀ ਮੁਕਤਸਰ ਸਾਹਿਬ)/ਚੰਡੀਗੜ•, 5 ਦਸੰਬਰ/ ਕੁਲਵੀਰ ਕਲਸੀ/ਸ੍ਰੀ ਮੁਕਤਸਰ ਸਾਹਿਬ ਦੀ ਇਤਿਹਾਸਕ ਧਰਤੀ ਦੇ ਪਿੰਡ ਦੋਦਾ ਦੇ ਖੇਡ ਸਟੇਡੀਅਮ ਵਿਖੇ ਅੱਜ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ਵ ਕੱਪ ਦੇ ਮੁਕਾਬਲਿਆਂ ਦਾ ਆਰੰਭ ਕੀਤਾ ਗਿਆ ਜਦੋਂ ਕਿ ਉਪ ਮੁੱਖ ਮੰਤਰੀ ਨੇ ਡੈਨਮਾਰਕ ਤੇ ਕੈਨੇਡਾ ਦੀਆਂ ਮਹਿਲਾ ਕਬੱਡੀ ਟੀਮਾਂ ਨਾਲ ਜਾਣ ਪਛਾਣ ਕਰ ਕੇ ਮਹਿਲਾ ਵਿਸ਼ਵ ਕੱਪ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ। ਦੋਦਾ ਵਿਖੇ ਅੱਜ ਰਿਕਾਰਡ ਤੋੜ ਇਕੱਠ ਨੇ ਸਾਬਤ ਕਰ ਦਿੱਤਾ ਕਿ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਅਤੇ ਵਿਸ਼ਵ ਕੱਪ ਨਾਲ ਪੰਜਾਬ ਸਰਕਾਰ ਨੇ ਇਸ ਨੂੰ ਅੰਬਰਾਂ ’ਤੇ ਪਹੁੰਚਾ ਦਿੱਤਾ ਹੈ। ਅੱਜ ਦੇ ਮੁਕਾਬਲਿਆਂ ਦੌਰਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਭਰਾ ਸ. ਗੁਰਦਾਸ ਸਿੰਘ ਬਾਦਲ, ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ, ਹਲਕਾ ਗਿੱਦੜਬਾਹਾ ਦੇ ਇੰਚਾਰਜ ਸ. ਸੰਤ ਸਿੰਘ ਬਰਾੜ, ਵਿਧਾਇਕ ਸ. ਹਰਪ੍ਰੀਤ ਸਿੰਘ, ਅਕਾਲੀ ਆਗੂ ਸ. ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਦਿਆਲ ਸਿੰਘ ਕੋਲਿਆਵਾਲੀ ਤੇ ਸ. ਨਵਤੇਜ ਸਿੰਘ ਕਾਉਣੀ, ਅਕਾਲੀ ਆਗੂ ਸ. ਮਨਜੀਤ ਸਿੰਘ ਬਰਕੰਦੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਡਿਵੀਜ਼ਨਲ ਕਮਿਸ਼ਨਰ ਸ੍ਰੀ ਰਮਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।ਦੋਦਾ ਵਿਖੇ ਅੱਜ ਭਾਰਤੀ ਪੁਰਸ਼ ਕਬੱਡੀ ਟੀਮ ਨੇ ਇੰਗਲੈਂਡ ਨੂੰ 57-28 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਜੇਤੂ ਆਗਾਜ਼ ਕੀਤਾ ਗਿਆ। ਪੁਰਸ਼ ਵਰਗ ਦੇ ਦੂਜੇ ਮੈਚ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈ ਡੈਨਮਾਰਕ ਨੇ ਅਫਗਾਨਸਿਤਾਨ ਨੂੰ 55-33 ਨਾਲ ਹਰਾ ਕੇ ਆਪਣਾ ਖਾਤਾ ਖੋਲਿ•ਆ। ਮਹਿਲਾ ਵਰਗ ਦੇ ਉਦਘਾਟਨੀ ਮੈਚ ਵਿੱਚ ਡੈਨਮਾਰਕ ਨੇ ਕੈਨੇਡਾ ਨੂੰ 47-16 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ।ਦੋਦਾ ਵਿਖੇ ਵਿਸ਼ਵ ਕੱਪ ਦੇ ਮੁਕਾਬਲਿਆਂ ਦੌਰਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪੁੱਜੇ। ਸ. ਬਾਦਲ ਨੇ ਡੈਨਮਾਰਕ ਤੇ ਅਫਗਾਨਸਿਤਾਨ ਦੀਆਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਮੈਚਾਂ ਦੀ ਸ਼ੁਰੂਆਤ ਕੀਤੀ। ਡੈਨਮਾਰਕ ਦੀ ਟੀਮ ਨੇ 55-33 ਨਾਲ ਹਰਾਇਆ। ਡੈਨਮਾਰਕ ਦੀ ਟੀਮ ਪਹਿਲੇ ਅੱਧ ਤੱਕ 30-15 ਨਾਲ ਅੱਗੇ ਸੀ। ਡੈਨਮਾਰਕ ਦੇ ਰੇਡਰਾਂ ਵਿੱਚੋਂ ਦਲਜਿੰਦਰ ਪਾਲ ਸਿੰਘ ਨੇ 13 ਤੇ ਜਸਪੇਸ ਇਮਿਲ ਨੇ 11 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਧਨਰਾਜ ਸਿੰਘ ਨੇ 8 ਅਤੇ ਜਸਰਾਜ ਤੂਰ ਤੇ ਜਸਵਿੰਦਰ ਭੋਲਾ ਨੇ 5-5 ਜੱਫੇ ਲਾਏ। ਅਫਗਾਨਸਿਤਾਨ ਵੱਲੋਂ ਰੇਡਰ ਸੈਫਉੱਲਾ ਤੇ ਨਜੀਬ ਅੱਲਾ ਗਰਜੇਜੀ ਨੇ 7-7 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਪ੍ਰਵੇਜ਼ ਸਖੀਜ਼ਾਦਾ ਨੇ 6 ਤੇ ਸਪੀਔਲਾ ਨੇ 2 ਜੱਫੇ ਲਾਏ।ਦਿਨ ਦਾ ਦੂਜਾ ਮੈਚ ਮਹਿਲਾ ਵਰਗ ਦਾ ਉਦਘਾਟਨੀ ਮੈਚ ਸੀ ਜਿਸ ਵਿੱਚ ਪਹਿਲੀ ਵਾਰ ਖੇਡਣ ਆਈਆਂ ਕੈਨੇਡਾ ਤੇ ਡੈਨਮਾਰਕ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੋਵੇਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਮਹਿਲਾ ਵਿਸ਼ਵ ਕੱਪ ਦਾ ਆਗਾਜ਼ ਕੀਤਾ। ਵਿਸ਼ਵ ਕੱਪ ਦੀ ਦਾਅਵੇਦਾਰ ਵਜੋਂ ਉੱਤਰੀ ਡੈਨਮਾਰਕ ਦੀ ਟੀਮ ਨੇ ਕੈਨੇਡਾ ਨੂੰ 47-16 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਡੈਨਮਾਰਕ ਦੀ ਰੇਡਰ ਰੀ ਨੇ 6 ਅੰਕ ਬਟੋਰੇ ਜਦੋਂ ਕਿ ਟੀਮ ਦੀ ਸਟਾਰ ਜਾਫੀ ਟਰੇਸਾ ਨੇ ਰਿਕਾਰਡ 17 ਜੱਫੇ ਲਾਏ।ਦਿਨ ਦੇ ਤੀਜੇ ਤੇ ਆਖਰੀ ਮੈਚ ਦਾ ਸਾਹ ਰੋਕ ਕੇ ਉਡੀਕ ਕਰ ਰਹੇ ਦਰਸ਼ਕਾਂ ਦਾ ਮਾਣ ਰੱਖਦਿਆਂ ਮੇਜ਼ਬਾਨ ਭਾਰਤ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਇੰਗਲੈਂਡ ਨੂੰ 57-28 ਨਾਲ ਹਰਾ ਕੇ ਜੇਤੂ ਮੁਹਿੰਮ ਸ਼ੁਰੂ ਕੀਤੀ। ਇਸ ਮੈਚ ਵਿੱਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਟੀਮਾਂ ਨਾਲ ਜਾਣ ਪਛਾਣ ਕਰ ਕੇ ਸ਼ੁਰੂਆਤ ਕਰਵਾਈ। ਭਾਰਤੀ ਟੀਮ ਸ਼ੁਰੂਆਤੀ ਪਲਾਂ ਵਿੱਚ 4-5 ਨਾਲ ਪਿੱਛੇ ਰਹਿ ਗਈ ਸੀ ਪਰ ਫਿਰ ਉਸ ਨੇ ਸੰਭਲਦਿਆਂ ਵਾਪਸੀ ਕੀਤੀ। ਭਾਰਤ ਦੇ ਰੇਡਰਾਂ ਵਿੱਚੋਂ ਮਨਜਿੰਦਰ ਸਰਾਂ ਤੇ ਬਲਰਾਮ ਸਿੰਘ ਨੇ 10-10, ਮਾਲਵਿੰਦਰ ਗੋਬਿੰਦਪੁਰਾ ਨੇ 8 ਤੇ ਸੁਖਦੇਵ ਸਿੰਘ ਸੁੱਖੀ ਨੇ 4 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਗੁਰਜੀਤ ਗੋਗੋ ਤੇ ਏਕਮ ਹਠੂਰ ਨੇ 7-7, ਗੁਰਵਿੰਦਰ ਕਾਹਲਮਾਂ ਨੇ 5 ਅਤੇ ਗੁਰਪ੍ਰੀਤ ਗੋਪੀ ਮਾਣਕੀ ਤੇ ਯਾਦਵਿੰਦਰ ਸਿੰਘ ਨੇ 2-2 ਜੱਫੇ ਲਾਏ। ਇੰਗਲੈਂਡ ਵੱਲੋਂ ਰੇਡਰ ਜਸਕਰਨ ਸਿੰਘ ਨੇ 8, ਗੁਰਦੇਵ ਸਿੰਘ ਨੇ 6 ਅਤੇ ਇੰਦਰਜੀਤ ਸਿੰਘ ਨੇ 4 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਸੰਦੀਪ ਨੇ 5 ਤੇ ਜਗਤਾਰ ਸਿੰਘ ਜੱਸਾ ਨੇ 3 ਜੱਫੇ ਲਾਏ।








Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger