ਦੋਦਾ (ਸ੍ਰੀ ਮੁਕਤਸਰ ਸਾਹਿਬ)/ਚੰਡੀਗੜ•, 5 ਦਸੰਬਰ/ ਕੁਲਵੀਰ ਕਲਸੀ/ ਕਬੱਡੀ ਵਿਸ਼ਵ ਕੱਪ ਦੇ ਤਿੰਨ ਟੂਰਨਾਮੈਂਟਾਂ ਦੀ ਸਫਲਤਾ ਨੂੰ ਦੇਖਦਿਆਾਂ ਭਾਰਤ ਵੱਲੋਂ ਹੋਰਨਾਂ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਖੇਡਾਂ ਦੀ ਤਰਜ਼ ’ਤੇ ਕੌਮਾਂਤਰੀ ਕਬੱਡੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਹ ਜਾਣਕਾਰੀ ਵਿਸ਼ਵ ਕੱਪ ਦੀ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਨੇ ਦਿੱਤੀ।ਸ. ਮਲੂਕਾ ਨੇ ਕਿਹਾ ਕਿ ਭਾਰਤ ਵੱਲੋਂ ਕੌਮਾਂਤਰੀ ਕਬੱਡੀ ਕਮੇਟੀ ਦੇ ਗਠਨ ਲਈ ਵੱਖ-ਵੱਖ ਕਬੱਡੀ ਖੇਡਣ ਵਾਲੇ ਮੁਲਕਾਂ ਨੂੰ ਸੱਦੇ ਪੱਤਰ ਭੇਜ ਦਿੱਤੇ ਗਏ ਹਨ ਤਾਂ ਜੋ ਉਨ•ਾਂ ਦੇ ਸੁਝਾਅ ਲਏ ਜਾ ਸਕਣ। ਉਨ•ਾਂ ਕਿਹਾ ਕਿ ਹੋਰ ਤਕਨੀਕੀ ਪੱਖਾਂ ਜਿਵੇਂ ਕਿ ਆਦਰਸ਼ ਜ਼ਾਬਤਾ, ਖੇਡ ਨਾਲ ਸਬੰਧਤ ਦਿਸ਼ਾਂ ਨਿਰਦੇਸ਼ ਅਤੇ ਨਿਯਮ, ਅੰਪਾਇਰਾਂ ਅਤੇ ਤਕਨੀਕੀ ਸਟਾਫ ਦੀ ਗਰੇਡੇਸ਼ਨ ਕੀਤੇ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੱਲ ਰਹੇ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੌਰਾਨ ਇਰਾਨ ਦੇ ਦੋ ਅਧਿਕਾਰੀ ਅੰਪਾਇਰ ਵਜੋਂ ਸੇਵਾ ਨਿਭਾ ਰਹੇ ਹਨ ਜਿਸ ਨੂੰ ਦੇਖ ਕੇ ਹੋਰਨਾਂ ਦੇਸ਼ਾਂ ਦੇ ਅੰਪਾਇਰ ਵੀ ਵਿਸ਼ਵ ਕੱਪ ਵਿੱਚ ਆਉਣ ਦੀ ਇੱਛਾ ਪ੍ਰਗਟਾ ਰਹੇ ਹਨ। ਉਨ•ਾਂ ਦੱਸਿਆ ਕਿ ਕਬੱਡੀ ਦੇ ਮਿਆਰ ਨੂੰ ਕੌਮਾਂਤਰੀ ਪੱਧਰ ’ਤੇ ਹੋਰ ਉੱਚਾ ਚੁੱਕਣ ਲਈ ਪੇਸ਼ੇਵਾਰਨਾ ਪੱਧਰ ’ਤੇ ਹੋਰਨਾਂ ਮੁਲਕਾਂ ਦੇ ਅੰਪਾਇਰਾਂ ਨੂੰ ਵੀ ਕਬੱਡੀ ਵਿਸ਼ਵ ਕੱਪ ਵਿੱਚ ਅੰਪਾਇਰਿੰਗ ਕਰਨ ਲਈ ਸੱਦਾ ਭੇਜਿਆ ਜਾਵੇਗਾ।ਸ. ਮਲੂਕਾ ਨੇ ਕਿਹਾ ਕਿ ਇਕ ਵਾਰ ਕੌਮਾਂਤਰੀ ਕਬੱਡੀ ਕਮੇਟੀ ਬਣਨ ਤੋਂ ਬਾਅਦ ਅੰਪਾਇਰਾਂ ਅਤੇ ਹੋਰ ਤਕਨੀਕੀ ਸਟਾਫ ਨੂੰ ਮਿੱਥੇ ਨਿਯਮਾਂ ਮੁਤਾਬਕ ਸਿਖਲਾਈ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ•ਾਂ ਮੁੜ ਦੁਹਰਾਇਆ ਕਿ ਉਪ ਮੁੱਖ ਮੰਤਰੀ ਜੋ ਸੂਬੇ ਦੇ ਖੇਡ ਮੰਤਰੀ ਵੀ ਹਨ, ਸ. ਸੁਖਬੀਰ ਸਿੰਘ ਬਾਦਲ ਵੱਲੋਂ ਇਹ ਐਲਾਨ ਕੀਤਾ ਜਾ ਚੁੱਕਾ ਹੈ ਕਿ ਜੇਕਰ ਕੋਈ ਹੋਰ ਦੇਸ਼ ਕਬੱਡੀ ਦੀ ਸਿਖਲਾਈ ਲਈ ਕੋਚ ਦੀ ਮੰਗ ਕਰੇਗਾ ਤਾਂ ਪੰਜਾਬ ਦਾ ਖੇਡ ਵਿਭਾਗ ਉਸ ਨੂੰ ਕਬੱਡੀ ਕੋਚ ਮੁਹੱਈਆ ਕਰਵਾਏਗਾ। ਉਨ•ਾਂ ਇਹ ਵੀ ਦੱਸਿਆ ਕਿ ਕੀਨੀਆ ਵੱਲੋਂ ਕੀਤੀ ਪੇਸ਼ਕਸ਼ ਨੂੰ ਮੰਨਦਿਆਂ ਪੰਜਾਬ ਨੇ ਪਹਿਲਾਂ ਹੀ ਕੀਨੀਆ ਨੂੰ ਕਬੱਡੀ ਕੋਚ ਮੁਹੱਈਆ ਕਰਵਾਇਆ ਹੋਇਆ ਹੈ ਅਤੇ ਮੌਜੂਦਾ ਵਿਸ਼ਵ ਕੱਪ ਵਿੱਚ ਪੰਜਾਬੀ ਕੋਚ ਵੱਲੋਂ ਤਿਆਰ ਕੀਤੀ ਟੀਮ ਹਿੱਸਾ ਲੈ ਰਹੀ ਹੈ।

Post a Comment