ਗਾਇਕ ਅਮਰੀਕ ਜੱਸਲ ਦੀ ਨਵੀਂ ਕੈਸਿਟ ਠਅਮਰੀਕ ਜੱਸਲ ਲਾਇਵ-2013ੂ ਹਰਜੀਤ ਹਰਮਨ ਨੇ ਕੀਤੀ ਰਿਲੀਜ਼

Monday, December 24, 20120 comments


ਨਾਭਾ 24 ਦਸੰਬਰ (ਜਸਬੀਰ ਸਿੰਘ ਸੇਠੀ)-ਸਥਾਨਕ ਪਟਿਆਲਾ ਗੇਟ ਵਿਖੇ ਅੱਜ ਗਾਇਕ ਅਮਰੀਕ ਜੱਸਲ ਦੀ ਨਵੀਂ ਕੈਸਿਟ ਠਅਮਰੀਕ ਜੱਸਲ ਲਾਇਵ - 2013ੂ  ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਵਲੋਂ ਰਿਲੀਜ਼ ਕੀਤੀ । ਇਸ ਮੌਕੇ ਗਾਇਕ ਹਰਜੀਤ ਹਰਮਨ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ  ਅਮਰੀਕ ਜੱਸਲ ਦੀ ਗਾਇਕੀ ਦੀ ਪ੍ਰਸੰਸਾ ਕਰਦੇ ਹੋਏ ਕੈਸਿਟ ਦੀ ਸਮੁੱਚੀ ਟੀਮ ਨੂੰ ਸੁਭਕਾਮਨਾਂਵਾ ਭੇਂਟ ਕੀਤੀਆਂ । ਗਾਇਕ ਅਮਰੀਕ ਜੱਸਲ ਨੇ ਦੱਸਿਆ ਕਿ ਉਸਦੀ ਇਸ ਕੈਸਿਟ ਨੂੰ ਦਿੱਲੀ ਦੀ ਨਾਮਵਰ ਮਿਊਜ਼ਿਕ ਕੰਪਨੀ ਫੋਲਕ ਟਾਇਮ ਵਲੋਂ ਕਮਲ ਸਿੰਘ ਪੰਨੂੰ ਦੀ ਪੇਸ਼ਕਸ ਹੇਠ ਠਅਮਰੀਕ ਜੱਸਲ ਲਾਇਵ - 2013ੂ  ਟਾਇਟਲ ਨਾਲ ਮਾਰਕੀਟ ਵਿੱਚ ਉਤਾਰੀ ਗਈ ਹੈ ਅਤੇ ਇਸ ਕੈਸਿਟ ਵਿਚਲੇ ਸਾਰੇ ਗੀਤ ਸੱਭਿਆਚਾਰਕ ਅਤੇ ਪਰਿਵਾਰਕ ਹਨ ਜੋ ਕਿ ਸੋਰ ਸਰਾਬੇ ਤੋਂ ਦੂਰ ਅਤੇ ਸੁਣਨਯੋਗ ਹਨ । ਇਸ ਮੌਕੇ ਉਨਾਂ ਨਾਲ ਲੈਂਡ ਮਾਰਗੇਜ਼ ਬੈਂਕ ਨਾਭਾ ਦੇ ਸਾਬਕਾ ਡਾਇਰੈਕਟਰ ਜੱਸੀ ਸੋਹੀਆਂ ਵਾਲਾ , ਗੀਤਕਾਰ ਜੈਲੀ ਕਨਸੂਹੇ ਵਾਲਾ , ਭੰਗੂ ਫੁਲੇੜੇਵਾਲਾ , ਗਾਇਕ ਨਰਿੰਦਰ ਖੇੜੀਮਾਨੀਆਂ , ਇੰਦਰਜੀਤ ਸਿੰਘ ਪੱਪੂ , ਗੁਰਮੀਤ ਸਿੰਘ ਗੋਰਾ , ਰਿਸ਼ੀ ਕਪੂਰ , ਕੁਲਦੀਪ ਸਿੰਘ , ਤੀਰਥ ਸਿੰਘ ਛੱਜੂਭੱਟ ਅਤੇ ਹਰਜੀਤ ਸਿੰਘ ਰੋਹਟਾ ਆਦਿ ਵਿਸ਼ੇਸ ਤੌਰ ਤੇ ਮੌਜੂਦ ਸਨ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger