ਨਾਭਾ, 24 ਦਸੰਬਰ (ਜਸਬੀਰ ਸਿੰਘ ਸੇਠੀ)-ਘਾਹ ਮੰਡੀ (ਨਾਭਾ) ਵਿਖੇ ਨਜਾਇਜ ਤੌਰ ਤੇ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ। ਬਿਲਡਿੰਗ ਦੇ ਮਾਲਕਾਂ ਵੱਲੋਂ ਬਿਨ੍ਹਾਂ ਨਕਸ਼ਾ ਪਾਸ ਹੋਏ ਇਹ ਫੈਸਲਾ ਲਿੱਤਾ ਗਿਆ ਹੈ। ਜਦੋਂ ਇਸ ਬਾਰੇ ਨਗਰ ਕੌਂਸਲ ਦਫਤਰ ਵਿੱਚ ਪਤਾ ਕੀਤਾ ਤਾਂ ਉਥੋਂ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਵੀ ਦੋ ਵਾਰ ਰੁਕਾਵਟ ਆਈ ਹੈ ਅਤੇ ਨਕਸ਼ਾ ਪਾਸ ਨਹੀਂ ਹੋਇਆ ਪਰ ਬਿਲਡਿੰਗ ਦੇ ਮਾਲਕ ਧੱਕੇ ਨਾਲ ਇਸ ਬਿਲਡਿੰਗ ਦੀ ਉਸਾਰੀ ਕਰਵਾ ਰਹੇ ਹਨ। ਨਕਸ਼ਾ ਗਲਤ ਢੰਗ ਨਾਲ ਪਾਸ ਕੀਤਾ ਅਤੇ ਕਰਵਾਇਆ ਗਿਆ ਅਤੇ ਇਸ ਸਬੰਧੀ ਜਾਂਚ ਪੜਤਾਲ ਡਿਪਟੀ ਡਾਇਰੈਕਟਰ ਲੋਕਲ ਬਾਡੀਜ ਕੋਲ ਵਿਚਾਰ ਅਧੀਨ ਹੈ ਅਤੇ ਜਦੋਂ ਤੱਕ ਡਿਪਟੀ ਡਾਇਰੈਕਟਰ ਇਸ ਸਬੰਧੀ ਕੋਈ ਫੈਸਲਾ ਨਾ ਲੈਣ ਉਦੋਂ ਤੱਕ ਇਸ ਬਿਲਡਿੰਗ ਦੀ ਉਸਾਰੀ ਕਾਨੂੰਨੀ ਤੌਰ ਤੇ ਸੰਭਵ ਹੀ ਨਹੀਂ ਹੈ। ਇਸ ਬਿਲਡਿੰਗ ਦੀ ਉਸਾਰੀ ਨਾਲ ਪੰਜਾਬ ਸਰਕਾਰ ਦੇ ਕਾਇਦੇ ਕਾਨੂੰਨਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਸ. ਰਵਨੀਤ ਸਿੰਘ ਸਾਬਕਾ ਈ.ਓ. ਅਤੇ ਐਸ.ਓ. ਸ. ਗੁਰਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੇ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕੀਤੇ ਬਗੈਰ ਇਸ ਬਿਲਡਿੰਗ ਦਾ ਨਕਸ਼ਾ ਪਾਸ ਕਰ ਦਿੱਤਾ ਸੀ ਨਵੇਂ ਈ.ਓ. ਨੇ ਧਾਰਾ 195-ਡੀ ਤਹਿਤ ਉਪਰੋਕਤ ਅਤੇ ਸਬੰਧਤ ਮਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਜਦੋਂ ਪੱਤਰਕਾਰ ਨੇ ਇਸ ਸਬੰਧੀ ਮਾਲਕਾਂ ਤੋਂ ਜਾਣਕਾਰੀ ਹਾਸਲ ਕੀਤੀ ਤਾਂ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਨਕਸ਼ਾ ਕਾਇਦੇ ਕਾਨੂੰਨ ਅਨੁਸਾਰ ਸਹੀ ਪਾਸ ਹੋਇਆ ਹੈ।
ਘਾਹ ਮੰਡੀ ਨਾਭਾ ਵਿਖੇ ਧੜਿੱਲੇ ਨਾਲ ਉਸਾਰੀ ਕਰਦੇ ਹੋਏ।

Post a Comment