ਲੁਧਿਆਣਾ 17 ਦਸੰਬਰ (ਸਤਪਾਲ ਸੋਨ9 ) ਕਾਂਗਰਸੀ ਆਗੂ ਤੇ ਵਰਕਰ ਜਿਲ•ਾ ਕਾਂਗਰਸ ਵਲੋਂ 20 ਦਸੰਬਰ ਨੂੰ ਨਗਰ ਨਿਗਮ ਦਫਤਰ ਦੇ ਬਾਹਰ ਜਿਲ•ਾ ਕਾਂਗਰਸ ਪ੍ਰਧਾਨ ਪਵਨ ਦੀਵਾਨ ਅਤੇ ਨਗਰ ਨਿਗਮ’ਚ ਕੋਂਸਲਰ ਦਲ ਦੇ ਆਗੂ ਹੇਮਰਾਜ ਅ¤ਗਰਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਜਨਤਾ ਤੇ ਥੋਪੇ ਗਏ ਪ੍ਰਾਪਟੀ ਟੈਕਸ ਦੇ ਵਿਰੋਧ ਵਿ¤ਚ ਲ¤ਗਣ ਵਾਲੇ ਧਰਨੇ ਨੂੰ ਹੰਭਲਾ ਮਾਰਕੇ ਕਾਮਯਾਬ ਕਰਨ। ਉਕਤ ਅਪੀਲ ਕਰਦੇ ਹੋਏ ਪੰਜਾਬ ਪ੍ਰਦੇਸ਼ ਲੋਕਲ ਬਾਡੀ ਸੈਲ ਦੇ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਜਨ ਵਿਰੋਧੀ ਸੂਬਾ ਸਰਕਾਰ ਵਲੋਂ ਰਾਜ ਦੀ ਜਨਤਾ ਤੇ ਪਾਏ ਪ੍ਰਾਪਟੀ ਟੈਕਸ ਦੇ ਬੋਝ ਤੋਂ ਰਾਜ ਦੀ ਜਨਤਾ ਨੂੰ ਮੁ¤ਕਤ ਕਰਵਾਉਣ ਲਈ ਕਾਂਗਰਸੀ ਵਿਧਾਇਕ, ਸਾਬਕਾ ਵਿਧਾਇਕ,ਸਾਬਕਾ ਮੰਤਰੀ, ਵਾਰਡਾਂ ਤੇ ਬਲਾਕਾਂ ਦੇ ਪ੍ਰਧਾਨ ਤੇ ਆਮ ਕਾਂਗਰਸੀ ਵਰਕਰ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਹੰਭਲਾ ਮਾਰਣ ਤੇ ਗੁਟਬਾਜੀ ਤੋਂ ਉਪਰ ਉਠ ਕੇ ਵ¤ਡੀ ਗਿਣਤੀ ਵਿ¤ਚ ਸਮਰਥਕਾਂ ਨੂੰ ਲੈ ਕੇ ਰੋਸ਼ ਧਰਨੇ ਵਿ¤ਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਅਪਣੇ ਜਨ ਵਿਰੋਧੀ ਫੈਸਲੇ ਨੂੰ ਵਾਪਸ ਲਵੇ। ਉਹਨਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਅਸੀਂ ਗੁਟਬਾਜੀ ਤੋਂ ਉਪਰ ਉਠ ਕੇ ਸਰਕਾਰ ਦੇ ਜਨ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਾਂਗੇ। ਉਹਨਾਂ ਕਿਹਾ ਕਿ ਪਵਨ ਦੀਵਾਨ ਦੀ ਅਗਵਾਈ ਹੇਠ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਕਾਂਗਰਸੀ ਵਰਕਰਾਂ ’ਚ ਭਾਰੀ ਉਤਸਾਹ ਹੈ।

Post a Comment