ਲੁਧਿਆਣਾ (ਸਤਪਾਲ ਸੋਨ9 ) 58ਵੀਆਂ ਰਾਸ਼ਟਰੀ ਸਕੂਲ ਖੇਡਾਂ ਦਾ ਉਦਘਾਟਨ ਗੁਰੂ ਨਾਨਕ ਸਟੇਡੀਅਮ ਵਿਖੇ 18 ਦਸੰਬਰ ਨੂੰ ਸ. ਸਿਕੰਦਰ ਸਿੰਘ ਮਲੂਕਾ ਸਿੱਖਿਆ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਪੰਜਾਬ ਕਰਨਗੇ ਅਤੇ ਇਸ ਮੌਕੇ ‘ਤੇ ਸ. ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ ਸਿੱਖਿਆ ਵੀ ਹਾਜ਼ਰ ਹੋਣਗੇ। ਇਹ ਪ੍ਰਗਟਾਵਾ ਡਾ. ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਇਹਨਾਂ ਖੇਡਾਂ ਸਬੰਧੀ ਵੱਖ-ਵੱਖ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਡਾ. ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ 18 ਦਸੰਬਰ ਤੋਂ 23 ਦਸੰਬਰ ਤੱਕ ਹੋ ਰਹੀਆਂ ਇਹਨਾਂ ਰਾਸ਼ਟਰੀ ਖੇਡਾਂ ਵਿੱਚ ਕਬੱਡੀ, ਹਾਕੀ ਅਤੇ ਕਿੱਕ ਬਾਕਸਿੰਗ ਅੰਡਰ 19 ਸਾਲ (ਲੜਕੇ ਤੇ ਲੜਕੀਆਂ) ਅਤੇ ਕਬੱਡੀ ਸਰਕਲ ਸਟਾਈਲ ਤੇ ਹੈਂਡਬਾਲ ਅੰਡਰ 19 ਸਾਲ (ਕੇਵਲ ਲੜਕੇ) ਭਾਗ ਲੈਣਗੇ। ਉਹਨਾਂ ਦੱਸਿਆ ਕਿ ਵੱਖ-ਵੱਖ ਰਾਜਾਂ ਦੇ ਲਗਭੱਗ 2400 ਵਿਦਿਆਰਥੀ ਇਹਨਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਉਹਨਾਂ ਡਾ. ਕੇ.ਐਸ ਸੈਣੀ ਸਹਾਇਕ ਸਿਵਲ ਸਰਜਨ ਨੂੰ ਖਿਡਾਰੀਆਂ ਲਈ ਡਾਕਟਰੀ ਟੀਮਾਂ ਉਪਲੱਭਦ ਕਰਵਾਉਣ, ਨਗਰ ਨਿਗਮ ਦੇ ਅਧਿਕਾਰੀਆਂ ਨੂੰ ਗੁਰੂ ਨਾਨਕ ਸਟੈਡੀਅਮ ਦੀ ਸਾਫ਼-ਸਫ਼ਾਈ ਕਰਵਾਉਣ ਅਤੇ ਜਨ-ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਖਿਡਾਰੀਆਂ ਲਈ ਆਰਜ਼ੀ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਕਿਹਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਪਰਮਜੀਤ ਕੌਰ ਜ਼ਿਲਾ ਸਿੱਖਿਆ ਅਫ਼ਸਰ (ਸ), ਸ੍ਰੀ ਰਣਜੀਤ ਸਿੰਘ ਮੱਲ•ੀ ਜ਼ਿਲਾ ਸਿੱਖਿਆ ਅਫ਼ਸਰ (ਅ), ਸ੍ਰੀ ਰੁਪਿੰਦਰ ਸਿੰਘ ਸਟੇਟ ਆਰਗੇਨਾਈਜਿੰਗ ਸਪੋਰਟਸ, ਸ੍ਰੀ ਕਰਤਾਰ ਸਿੰਘ ਜ਼ਿਲਾ ਖੇਡ ਅਫ਼ਸਰ, ਡਾ. ਕੇ.ਐਸ ਸੈਣੀ ਸਹਾਇਕ ਸਿਵਲ ਸਰਜਨ, ਸ੍ਰੀ ਹਰਮੇਲ ਸਿੰਘ ਬਾਗਬਾਨੀ ਵਿਕਾਸ ਅਫ਼ਸਰ, ਨਗਰ ਨਿਗਮ, ਜਨ-ਸਿਹਤ, ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਆਦਿ ਮੌਜੂਦ ਸਨ।

Post a Comment