ਨਵਰੂਪ ਧਾਲੀਵਾਲ/ਸਮਰਾਲਾ, 5 ਦਸੰਬਰ/ਲੁਧਿਆਣਾ-ਚੰਡੀਗੜ• ਰੋਡ ਤੇ ਪਿੰਡ ਸਮਸ਼ਪੁਰ ਕੋਟਲਾ ਦੇ ਨਜ਼ਦੀਕ ਇਕ ਸੀ.ਟੀ.ਯੂ ਦੀ ਬੱਸ ਅਤੇ ਇਕ ਵਰਨਾ ਕਾਰ ਦੀ ਟੱਕਰ ਹੋ ਗਈ। ਟੱਕਰ ਲੱਗਣ ਬੱਸ ਦਾ ਟਾਇਰ ਫੱਟ ਗਿਆ ਅਤੇ ਬੱਸ ਡਰਾਇਵਰ ਹੱਥੋਂ ਬੇਕਾਬੂ ਹੋ ਕੇ ਇਕ ਦਰੱਖਤ ਵਿੱਚ ਜਾ ਲਗੀ। ਇਸ ਟੱਕਰ ਵਿੱਚ 22 ਜਖ਼ਮੀ ਹੋ ਗਏ, ਜਿਨਾਂ• ਵਿੱਚ ਦੋ ਕਾਰ ਚਾਲਕ ਗੁਰਜੰਟ ਸਿੰਘ ਤੇ ਸੁਰਿੰਦਰ ਸਿੰਘ ਪਿੰਡ ਮਹਿਤੋਤਾਂ ਅਤੇ 3 ਔਰਤਾਂ ਸਮੇਤ ਬੱਸ ਚਾਲਕ ਰਾਜਿੰਦਰ ਸਿੰਘ ਸ਼ਾਮਿਲ ਹੈ। ਜ਼ਖਮੀਆਂ ਨੂੰ ਸਮਰਾਲਾ ਦੀ ਹਾਈਵੇ ਪੈਟਰੋਲੀਅਮ ਐਬੂਲੈਂਸ ਅਤੇ ਲੋਕਾਂ ਨੇ ਆਪਣੀਆਂ ਕਾਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਤਿੰਨ ਦੀ ਹਾਲਤ ਗੰਭੀਰ ਦੇਖਦੇ ਹੋਏ ਅਲੱਗ-ਅਲੱਗ ਹਸਪਤਾਲਾਂ ਵਿੱਚ ਭੇਜਿਆ ਹੈ। ਘਟਨਾ ਸ਼ਾਮ ਨੂੰ 6 ਵਜੇ ਦੀ ਹੈ। ਸੀ.ਟੀ.ਯੂ ਦੀ ਬੱਸ ਚੰਡੀਗੜ• ਤੋਂ ਦੋਰਾਹੇ ਨੂੰ ਜਾ ਰਹੀ ਸੀ ਕਿ ਲੁਧਿਆਣਾ ਦੀ ਤਰਫ਼ੋਂ ਇਕ ਵਰਨਾ ਕਾਰ ਚੰਡੀਗੜ• ਜਾ ਰਹੀ ਸੀ । ਪਿੰਡ ਕੋਟਲਾ ਸ਼ਮਸਪੁਰ ਦੇ ਕੋਲ ਪਹੁੰਚਦੇ ਸਾਰ ਹੀ ਦੋਨਾਂ ਵਾਹਨਾਂ ਦੀ ਟੱਕਰ ਹੋ ਗਈ। ਬੱਸ ਦੇ ਡਰਾਇਵਰ ਰਾਜਿੰਦਰ ਸਿੰਘ ਨੇ ਦਸਿਆ ਕਿ ਉਹ ਆਪਣੀ ਬੱਸ ਨੂੰ ਲੈ ਕੇ ਚੰਡੀਗੜ• ਤੋਂ ਦੋਰਾਹੇ ਨੂੰ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇਕ ਕਾਰ ਉਸਦੀ ਬੱਸ ਦੇ ਟਾਇਰ ਨਾਲ ਜਾ ਟਕਰਾਈ,ਜਿਸ ਕਾਰਨ ਉਸਦੀ ਬੱਸ ਟਾਇਰ ਫੱਟ ਗਿਆ ਅਤੇ ਬੱਸ ਦਰਖੱਤ ਨਾਲ ਜਾ ਟਕਰਾਈ। ਜਦ ਕਿ ਦੂਸਰੇ ਪਾਸੇ ਕਾਰ ਚਾਲਕ ਗੁਰਜੰਟ ਸਿੰਘ ਤੇ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨਾਂ• ਨੂੰ ਪਤਾ ਨਹੀ ਕਿ ਇਹ ਹਾਦਸਾ ਕਿਵੇਂ ਵਾਪਰ ਗਿਆ। ਹਸਪਤਾਲ ਵਿੱਚ ਜੇਰੇ ਇਲਾਜ ਜ਼ਖਮੀਆਂ ਵਿੱਚ ਸੁਰਿੰਦਰ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਵਾਸੀ ਕੋਟਾਲਾ, ਰਾਜਿੰਦਰ ਸਿੰਘ ਕਨੇਚ, ਨੀਲਮ ਰਾਣੀ ਕਨੇਚ, ਮਹਿੰਦਰ ਸਿੰਘ ਕਨੇਚ, ਮੇਜਰ ਸਿੰਘ, ਨੀਟੂ, ਯਾਦਰਾਮ ਸਮਰਾਲਾ, ਗੁਰਚਰਨ ਸਿੰਘ ਖੰਨਾਂ, ਸਰਬਜੀਤ ਸਿੰਘ ਮਾਛੀਵਾੜਾ, ਟੇਕ ਚੰਦ ਲੁਧਿਆਣਾ, ਬਲਦੇਵ ਸਿੰਘ, ਜਸਵਿੰਦਰ ਕੌਰ ਸਮਰਾਲਾ, ਕ੍ਰਿਸ਼ਨਾ ਸਮਰਾਲਾ, ਅਰੁਣ ਸ਼ਰਮਾ, ਸੰਦੀਪ ਕੌਰ, ਜਸਵਿੰਦਰ ਕੁਮਾਰ, ਸੰਦੀਪ ਕੁਮਾਰ ਤੇ ਮੋਹਨ ਕੁਮਾਰ ਸ਼ਾਮਿਲ ਹਨ। ਦੂਸਰੇ ਪਾਸੇ ਹਸਪਤਾਲ ਵਿੱਚ ਮੌਕੇ ਤੇ ਮੌਜੂਦ ਲੋਕਾਂ ਵਿੱਚ ਇਸ ਕਰਕੇ ਰੋਸ ਸੀ ਕਿ ਜਦੋਂ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਨਾ ਤਾਂ ਹਸਪਤਾਲ ਵਿੱਚ ਸਟਰੈਚਰ ਸਨ ਅਤੇ ਨਾ ਹੀ ਕੋਈ ਐਕਸਰੇ ਟੈਕਨੀਸ਼ੀਅਨ ਸੀ। ਜਦ ਇਸ ਸਬੰਧ ਵਿੱਚ ਡਾ. ਗੁਰਤੇਜਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨਾਂ• ਦਾ ਕਹਿਣਾ ਸੀ ਕਿ ਹਸਪਤਾਲ ਦੇ ਵਿੱਚ ਸਟਰੇਚਰਾਂ ਦੀ ਕੋਈ ਕਮੀ ਨਹੀ ਹੈ ਅਤੇ ਮੌਕੇ ਤੇ ਐਕਸਰੇ ਟੈਕਨੀਸੀਅਨ ਵੀ ਬੁਲਾ ਲਿਆ ਗਿਆ ਸੀ।

Post a Comment