ਨਵਰੂਪ ਧਾਲੀਵਾਲ/ਸਮਰਾਲਾ, 5 ਦਸੰਬਰ/ਸਮਰਾਲਾ ਇਲਾਕੇ ਤੋਂ ‘ਟ੍ਰਿਬਿਊਨ ਅਖ਼ਬਾਰ’ ਤੇ ਇਲਾਕੇ ਦੇ ਹਰਮਨ ਪਿਆਰੇ ਪ੍ਰਸਿੱਧ ਪੱਤਰਕਾਰ ਸਵ. ਪੀ.ਐਸ.ਬੱਤਰਾ ਦੀ 5ਵੀਂ ਬਰਸੀ ਮਾਛੀਵਾੜਾ ਰੋਡ ਤੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸੰਗਤ ਸਾਹਿਬ ਵਿਖੇ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਗੁਰੂ ਘਰ ਦੇ ਸ਼ਰਧਾਲੂ ਹਰਜੀਤ ਸਿੰਘ ਸਰਾਓ ਨੇ ਕਿਹਾ ਕਿ ਸਵ. ਬੱਤਰਾ ਇਲਾਕੇ ਵਿੱਚ ਪੱਤਰਕਾਰਤਾ ਦੇ ਨਾਲ-ਨਾਲ ਸਭ ਤੋਂ ਵੱਧ ਖੂਨ ਦਾਨ ਕਰਨ ਵਾਲੇ ਮਿਲਾਪੜੇ ਇਨਸਾਨ ਸਨ,ਜਿਨਾਂ• ਦਾ ਵਿਛੋੜਾ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਅਜਿਹੇ ਬਰਸੀ ਸਮਾਗਮ ਕਰਕੇ ਹੀ ਉਨਾਂ• ਦੀਆਂ ਯਾਦਾਂ ਹਰ ਇੱਕ ਦੇ ਹਿਰਦੇ ਵਿੱਚ ਤਾਜ਼ਾ ਹੋ ਗਈਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ•ਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਵੀ ਲਿਆ ਗਿਆ। ਇਸ ਮੌਕੇ ਸ. ਬੱਤਰਾ ਦੀ ਧਰਮ ਪਤਨੀ ਕਰਮਜੀਤ ਕੌਰ ਬੱਤਰਾ, ਜਸਮੀਤ ਕੌਰ ਬੱਤਰਾ, ਤੇਜਪ੍ਰੀਤ ਕੌਰ, ਰਮਨਦੀਪ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ। ਅੰਤ ਵਿੱਚ ਦਰਸ਼ਪ੍ਰੀਤ ਸਿੰਘ ਬੱਤਰਾ ਨੇ ਪਰਿਵਾਰ ਵੱਲੋਂ ਪਹੁੰਚੀਆਂ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ ਤੇ ਪਰਿਵਾਰ ਵੱਲੋਂ ਗੁਰੂ ਕਾ ¦ਗਰ ਅਤੁੱਟ ਵਰਤਾਇਆ ਗਿਆ।


Post a Comment