ਸਰਦੂਲਗੜ੍ਹ 8 ਦਸੰਬਰ (ਸੁਰਜੀਤ ਸਿੰਘ ਮੋਗਾ) ਫੱਤਾ ਮਾਲੋਕਾ ਵਿਖੇ ਕਈ ਦਿਨਾ ਤੋ ਸਾਇਕਲ ਕਲਾਕਾਰਾ ਵੱਲੋ ਸਾਇਕਲ ਤੇ ਤਰ੍ਹਾ-ਤਰ੍ਹਾ ਦੇ ਖਤਰਨਾਕ ਕਰੱਤਬ ਵਿਖਾ ਕੇ ਲੋਕਾ ਦਾ ਮਨੋਰੰਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਆਪਣੇ ਪੇਟ ਦੀ ਭੁੱਖ ਨੂੰ ਸ਼ਾਤ ਕਰਨ ਲਈ ਜਿਦੰਗੀ ਅਤੇ ਮੌਤ ਦਾ ਖੇਡਾ ਖੇਡਦਿਆ ਨਿੱਕਾ ਸਿੰਘ ਉਰਫ ਗੱਬਰ ਨੇ ਧਰਤੀ ਵਿਚ ਪੰਜ ਫੁੱਟ ਡੂੰਘਾ ਟੋਇਆ ਪੁੱਟ ਕੇ ਆਪਣੇ ਆਪ ਨੂੰ ਮਿੱਟੀ ਵਿੱਚ 24 ਘੰਟੇ ਰਾਤ ਦਿਨ ਦੱਬੀ ਰੱਖਿਆ। ਜਿਸ ਨੂੰ ਅੱਜ ਖੇਡ ਸਰਕਸ 'ਚ ਇਕੱਠੇ ਹੋਏ ਦਰਸਕਾ ਦੀ ਹਾਜਰੀ ਵਿਚ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਜਿਸ ਦਾ ਦਰਸਕਾ ਨੇ ਤੜਿਆ ਵਜਾ ਕੇ ਸਵਾਗਤ ਕੀਤਾ ਅਤੇ ਨਗਦ ਇਨਾਮ ਦਿੱਤੇ ਗਏ। ਦੱਸਣਾ ਬਣਦਾ ਹੈ ਅੱਜਕਲ ਨੌਜਵਾਨ ਪੀੜੀ ਨਸ਼ਿਆ ਦੀ ਦਲਦਲ ਵਿਚ ਡੁੱਬਦੀ ਜਾ ਰਹੀ ਹੈ, ਜੋ ਨਸ਼ਿਆ ਦੀ ਪੂਰਤੀ ਕਰਨ ਲਈ ਲੁੱਟਾ ਖੋਹਾ, ਡਕੈਤੀ, ਕਦੀ-ਕਦੀ ਪੈਸਿਆ ਦੀ ਪੂਰਤੀ ਕਰਨ ਲਈ ਆਪਣਿਆ ਅਤੇ ਆਪਣੀਆ ਸਾਥੀਆ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦੇ ਹਨ। ਪਰ ਇਹ ਨੌਜਵਾਨਾ ਨੂੰ ਸੇਧ ਦੇਣ ਅਤੇ ਮਿਹਨਤ ਕਰਨ ਤਹਿਤ ਪਿੰਡ-ਪਿੰਡ ਜਾ ਕੇ ਸੁੱਖਾ, ਸੰਦੀਪ ਸਿੰਘ, ਕਾਲੀ, ਅਮਰਜੀਤ ਸਿੰਘ ਅਤੇ ਨਿੱਕਾ ਸਿੰਘ ਵੱਲੋ ਸਾਇਕਲ ਚਲਾ ਕੇ ਕਲਾ ਦੇ ਜੌਹਰ ਦਿਖਾਕੇ, ਪੈਸਾ ਕਮਾਉਦੇ ਹਨ। ਜਿੰਦਾ ਕਿਰਲੀ ਖਾਣਾ, ਕੱਚ ਤੇ ਤੁਰਣਾ, ਕੱਚ ਖਾਣਾ, ਅੱਗ ਦੇ ਰਿੰਗ ਵਿਚ ਦੀ ਟੱਪਣਾ ਆਦਿ ਦੀ ਕਲਾ ਦਰਸਕਾ ਨੂੰ ਦਿਖਾਏ ਜਾਦੇ ਹਨ। ਜਿਸ ਵਿਚ ਨੇ ਵੀ ਵੱਧ ਚੜ੍ਹ ਕੇ ਕਲਾਕਾਰਾ ਦੀ ਹੌਸਲਾ ਵਧਾਈ ਕੀਤੀ ਅਤੇ ਖੇਡੇ ਦਾ ਆਨੰਦ ਮਾਣਿਆ।ਇਸ ਮੌਕੇ ਪਿੰਡ ਦੇ ਸਰਪੰਚ ਲੀਲਾ ਸਿੰਘ, ਮੈਬਰ ਜਸਵੀਰ ਸਿੰਘ, ਗੁਰਸ਼ਰਨਜੀਤ ਸਿੰਘ ਭੁੱਲਰ, ਹਰਚਰਨਜੀਤ ਸਿੰਘ ਭੁੱਲਰ, ਗੋਰਾ ਸੰਧੂ, ਈਸ਼ਰ ਸਿੰਘ ਫੱਤਾ ਆਦਿ ਹਾਜਿਰ ਸਨ।

Post a Comment