ਏ.ਐਸ. ਆਈ ਨੂੰ ਗੋਲੀ ਮਾਰਨ ਵਾਲੇ ਦੋਸੀਆ ਅੱਖਾ ਕੱਢ ਕੇ ਅਤੇ ਲੱਤ ਬਾਹ ਵੱਡ ਦਿੱਤੀ ਜਾਵੇ- ਗੁਰਜੱਟ ਭੱਪਾ, ਜਿੰਮੀ ਮਾਖਾ

Saturday, December 08, 20120 comments


ਸਰਦੂਲਗੜ੍ਹ 8 ਦਸੰਬਰ (ਸੁਰਜੀਤ ਸਿੰਘ ਮੋਗਾ) ਪੰਜਾਬ 'ਚ ਅਕਾਲੀ ਦਲ ਬੀਜੇਪੀ ਦੀ ਗੱਠਜੋੜ ਵਾਲੀ ਸਰਕਾਰ ਅੰਦਰ ਨੌਜਵਾਨ ਲੜਕੀਆ ਦੀ ਆਬਰੂ ਦੇ ਨਾਲ-ਨਾਲ ਉਹਨਾ ਦੇ ਮਾਪਿਆ ਦੀ ਸੁਰੱਖਿਆ ਵੀ ਨਹੀ ਹੈ। ਇਸ ਤੋ ਪਹਿਲਾ ਫਰੀਦਕੋਟ ਵਿਖੇ ਸਰੂਤੀ ਕਾਢ ਦੌਰਾਨ ਦਿਨ ਦਿਹਾੜੇ ਉਹਨਾ ਦੇ ਮਾਪਿਆ ਦੀ ਮਾਰ-ਕੁਟਾਈ ਕੀਤੀ ਗਈ। ਉੱਥੇ ਵੀ ਸਿਆਸੀ ਸਹਿ ਤੇ ਪੁਲਿਸ ਦੀ ਢਿੱਲੀ ਕਾਰਜੁਗਾਰੀ ਦੇਖਣ ਵਿਚ ਆਈ ਅਤੇ ਹੁਣ ਅਮ੍ਰਿਤਸਰ ਵਿਚ ਤਹਿਸੀਲ ਛੇਹਰਟਾ ਸਾਹਿਬ ਵਿਖੇ ਭਰੇ ਬਜਾਰ ਵਿਚ ਦਿਨ ਦਿਹਾੜੇ ਅਕਾਲੀ ਦਲ ਦੇ ਅਖੌਤੀ ਆਗੂ ਰਣਜੀਤ ਸਿੰਘ ਰਾਣਾ ਨੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਉਦਿਆ ਨੌਜਵਾਨ ਜੌਬਨਜੀਤ ਕੌਰ ਨਾਲ ਅਸ਼ਲੀਲ ਹਰਕਤਾ ਕਰਨ ਤੋ ਰੋਕਣ ਆਏ ਉਸਦੇ ਪਿਤਾ ਏ.ਐਸ.ਆਈ. ਰਵਿੰਦਰਪਾਲ ਸਿੰਘ ਨੂੰ ਗੋਲੀਆ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ 'ਚ ਪੁੁਿਲਸ ਤੇ ਸੁਵਾਲੀ ਚਿੰਨ੍ਹ ਲੱਗ ਗਿਆ ਹੈ ਅਤੇ  ਛੇਹਰਟਾ ਦੀ ਪੁਲਿਸ ਨੇ ਆਪਣੀ ਸਾਥੀ ਨੂੰ ਬਚਾਉਣ ਲਈ ਨਲਾਇਕੀ ਵਿਖਾਈ, ਜੋ ਬੜੀ ਸ਼ਰਮ ਵਾਲੀ ਗੱਲ ਅਤੇ ਨਿੰਦਣਯੋਗ ਗੱਲ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ ਗੁਰਜੰਟ ਸਿੰਘ ਭੱਪਾ ਬਲਾਕ ਪ੍ਰਧਾਨ, ਗੁਰਪ੍ਰਤਾਪ ਸਿੰਘ ਜਿੰਮੀ ਮਾਖਾ ਵੱਲੋ ਪੱਤਰਕਾਰ ਮਿਲਣੀ ਦੌਰਾਨ ਕੀਤੇ। ਉਹਨਾ ਕਿਹਾ ਭਾਵੇ ਅੱਜ ਸਿਆਸੀ ਰੋਟਿਆ ਸ਼ੇਕਣ ਵਾਲੇ ਅਕਾਲੀ, ਇਹਨਾ ਘਟੀਆ ਇਯਾਸੀ ਉਕਤ ਰਾਣਾ ਨੂੰ ਕਾਗਰਸ ਚੋ ਆਇਆ ਦੱਸ ਰਹੇ ਹਨ, ਪਰ ਇਸਦੇ ਉੱਲਟ ਅਕਾਲੀ ਦਲ ਵੱਲੋ ਇਸ ਤਰ੍ਹਾ ਦੇ ਲੋਕ, ਵਿਰੋਧੀ ਧਰਾ ਨੂੰ ਦਬਾਉਣ ਵਾਸਤੇ ਯੂਥ ਅਕਾਲ਼ੀ ਦਲ ਵਿਚ ਭਰਤੀ ਕੀਤੇ ਹੋਏ ਹਨ। ਜਿਹਨਾ ਦੇ ਹੌਸਲੇ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਹਨ। ਜੋ ਲੋਕਾ ਦੀ ਸੁਰੱਖਿਆ ਲਈ ਤਹਿਨਾਤ ਕੀਤੇ ਪੁਲਿਸ ਵਾਲਿਆ ਦੀ ਧੀਆ-ਭੈਣਾ ਨੂੰ ਵੀ ਨਿਸ਼ਾਨਾ ਬਣਾਉਣ ਤੋ ਗਰੇਜ ਨਹੀ ਕਰ ਰਹੇ। ਹੋਰਾ ਧੀਆ-ਭੈਣਾ ਦਾ ਰੱਬ ਹੀ ਰਾਖਾ ਹੈ। ਇਸ ਹਰਕਤ ਤੋ ਸਾਫ ਜਾਹਰ ਹੋਇਆ ਹੈ ਅਕਾਲੀਆ ਦਾ ਗੁੰਡਾ ਰਾਜ ਭਰ ਜਵਾਨੀ ਵਿਚ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਾਜੇਸ ਗਰਗ, ਕੁਲਵੰਤ ਸਿੰਘ ਜਟਾਣਾ, ਕਾਗਰਸ ਦੇ ਸੀਨੀਅਰ ਆਗੂ ਰਾਮ ਕੁਮਾਰ ਵਰਮਾ,  ਯੂਥ ਕਾਗਰਸ ਦੇ ਹਲਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਗੁਰਲਾਲ ਸੋਨੀ, ਈਸਰ ਸਿੰਘ ਫੱਤਾ, ਬਲਕਰਨ ਸਿੰਘ ਝੰਡੂਕੇ, ਤਾਰੀ ਆਦਮਕੇ, ਜਗਦੇਵ ਸਿੰਘ ਸਿੱਧੂ, ਬੂਟਾ ਸਿੰਘ ਗਾਦੜ, ਮੱਖਣ ਸਿੰਘ ਜਟਾਣਾ, ਬਿੰਦਰ ਸਿੰਘ ਫੱਤਾ, ਐਡਵੋਕੇਟ ਗੁਰਸੇਵਕ ਸਿੰਘ ਫੱਤਾ, ਸਾਬਕਾ ਸਰਪੰਚ ਅਮਰੀਕ ਸਿੰਘ ਫੱਤਾ ਆਦਿ ਨੇ ਮੰਗ ਕੀਤੀ ਹੈ ਇਸ ਤਰ੍ਹਾ ਦੇ ਦਰਿੰਦਿਆ ਨੂੰ ਚੌਰਾਹੇ 'ਚ ਖੜ੍ਹਾ ਕਰਕੇ ਦੋਵਾ ਅੱਖਾਂ ਕੱਢ ਕੇ ਅਤੇ ਇੱਕ ਲੱਤ, ਇੱਕ ਬਾਹ ਵੱਡ ਦਿੱਤੀ ਜਾਵੇ। ਜਿਸ ਨਾਲ ਇਹ ਲੋਕ ਹੋਰਨਾ ਨੂੰ ਵੀ ਦੱਸਦੇ ਰਹਿਣ ਕਿਸੇ ਦੀ ਧੀ-ਭੈਣ ਨੂੰ ਛੇੜਣਾ ਅਤੇ ਕਤਲ ਕਰਨਾ ਬਹੁਤ ਮਾੜੀਗੱਲ ਹੈ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger