ਤਿੰਨ ਦਿਨਾਂ ਦੇ ਸਰਵੇ ਦੌਰਾਨ 239 ਕੈਂਸਰ ਮਰੀਜ਼ਾਂ ਦੀ ਹੋਈ ਪੁਸ਼ਟੀ
5 ਸਾਲਾਂ ਦੇ ਕੈਂਸਰ ਨਾਲ 34 ਮਰੀਜ਼ਾਂ ਦੀ ਹੋਈ ਮੌਤ
20 ਦਸੰਬਰ ਤੱਕ ਚੱਲੇਗਾ ਸਰਵੇ ਦਾ ਕੰਮ
ਸ਼ਾਹਕੋਟ, 4 ਦਸੰਬਰ (ਸਚਦੇਵਾ) ਸਿਵਲ ਸਰਜਨ ਜਲੰਧਰ ਡਾਕਟਰ ਆਰ.ਐੱਲ ਵੱਸਣ ਦੇ ਦਿਸ਼ਾਂ ਨਿਰਦੇਸ਼ਾ ‘ਤੇ ਸੀਨੀਅਰ ਮੈਡੀਕਲ ਅਫਸਰ ਸ਼ਾਹਕੋਟ ਡਾਕਟਰ ਵੀਨਾ ਪਾਲ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾ ਅਨੁਸਾਰ ਕੈਂਸਰ ਚੇਤਨਾ ਅਤੇ ਲੱਛਣ ਅਧਾਰਿਤ ਸਰਵੇ 1 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਬਲਾਕ ਸ਼ਾਹਕੋਟ ਅਤੇ ਲੋਹੀਆ ਦੇ ਪਿੰਡਾਂ ਅਤੇ ਸ਼ਹਿਰਾ ਦੇ ਸਰਵੇ ਲਈ ਟੀਮਾਂ ਬਣਾਈਆਂ ਗਈਆਂ ਹਨ, ਜੋ 20 ਦਸੰਬਰ ਤੱਕ ਸਰਵੇ ਕਰਨਗੀਆਂ ਅਤੇ ਰੋਜ਼ਾਨਾਂ ਦੀ ਰਿਪੋਰਟ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦੇ ਰਹੀਆਂ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਸ਼ਾਹਕੋਟ ਡਾਕਟਰ ਵੀਨਾ ਪਾਲ ਨੇ ਦੱਸਿਆ ਕਿ ਸਰਵੇ ਟੀਮਾਂ ਵੱਲੋਂ ਪਿੱਛਲੇ ਤਿੰਨ ਦਿਨਾਂ ‘ਚ 2873 ਘਰਾਂ ਦਾ ਸਰਵੇ ਕੀਤਾ ਗਿਆ ਹੈ ਅਤੇ ਹਰੇਕ ਘਰ ਵਿੱਚ ਪਰਿਵਾਰ ਦੇ ਮੈਂਬਰਾਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕਰਕੇ ਉਨ•ਾਂ ਪਾਸੋ ਜਾਣਕਾਰੀ ਹਾਸਲ ਕੀਤੀ ਹੈ । ਇਸ ਸਰਵੇ ਦੌਰਾਨ ਸਰਵੇ ਟੀਮਾਂ ਨੇ ਕੈਂਸਰ ਸੰਬੰਧੀ 239 ਮਰੀਜ਼, ਚੱਲ ਰਹੇ ਕੈਂਸਰ ਦੇ 10 ਮਰੀਜ਼ ਅਤੇ ਪਿੱਛਲੇ 5 ਸਾਲਾਂ ਦੌਰਾਨ ਕੈਂਸਰ ਦੀ ਬਿਮਾਰੀ ਕਾਰਣ ਹੋਈਆਂ 34 ਮੌਤਾਂ ਦੇ ਮਰੀਜ਼ ਲੱਭੇ ਹਨ । ਉਨ•ਾਂ ਦੱਸਿਆ ਕਿ ਜਿਹੜੇ ਵੀ ਮਰੀਜ਼ ਇਸ ਬਿਮਾਰੀ ਤੋਂ ਪੀੜਤ ਪਾਏ ਜਾਣਗੇ, ਉਨ•ਾਂ ਦਾ ਸਿਵਲ ਹਸਪਤਾਲ ਵਿਖੇ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਵੇਗਾ । ਇਸ ਮੌਕੇ ਡਾਕਟਰ ਸੁਰਿੰਦਰ ਕੁਮਾਰ ਸਰਵੇ ਨੋਡਲ ਅਫਸਰ, ਡਾਕਟਰ ਸੁਰਿੰਦਰ ਜਗਤ, ਡਾਕਟਰ ਬਲਵਿੰਦਰ ਸਿੰਘ, ਡਾਕਟਰ ਮਨਪ੍ਰੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਸਰਵੇ ਜਾਰੀ ਰਹੇਗਾ ਅਤੇ ਇਸ ਸਰਵੇ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਜਿਨ•ਾਂ ਵੀ ਘਰਾਂ ਵਿੱਚ ਜਾਣ ਉਹ ਲੋਕ ਸਰਵੇ ਟੀਮਾਂ ਨੂੰ ਸਹੀ ਅਤੇ ਪੂਰੀ ਜਾਣਕਾਰੀ ਦੇ ਕੇ ਸਹਿਯੋਗ ਦੇਣ ਤਾਂ ਜੋ ਇਸ ਸਰਵੇ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਨੇਪੜੇ ਚਾੜਿ•ਆ ਜਾ ਸਕੇ ਅਤੇ ਲੋੜਵੰਦ ਲੋਕਾਂ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾਵੇ ।
ਕੈਂਸਰ ਚੇਤਨਾ ਅਤੇ ਲੱਛਣ ਅਧਾਰਿਤ ਸਰਵੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾਕਟਰ ਵੀਨਾ ਪਾਲ, ਡਾਕਟਰ ਸੁਰਿੰਦਰ ਕੁਮਾਰ, ਡਾਕਟਰ ਬਲਵਿੰਦਰ ਸਿੰਘ, ਡਾਕਟਰ ਸੁਰਿੰਦਰ ਜਗਤ ਅਤੇ ਡਾਕਟਰ ਮਨਪ੍ਰੀਤ ਕੌਰ ।


Post a Comment